ਦੁੱਧ ਇਕ ਜਰੂਰੀ ਖੁਰਾਕ ਹੈ।ਇਹ ਮਨੁੱਖੀ ਸਰੀਰ ਦੇ ਵਿਕਾਸ ਲਈ ਬਹੁਤ ਸਹਾਈ ਹੁੰਦਾ ਹੈ।ਇਸ ਬਾਰੇ ਇਕ ਅਖਾਣ ਪ੍ਰਚਤਲ ਹੈ- ‘ਸੌ ਚਾਚਾ ਤੇ ਇੱਕ ਪਿਉ, ਸੌ ਦਾਰੂ ਤੇ ਇੱਕ ਘਿਉ’
ਘਿਉ ਦੁੱਧ ਤੋਂ ਹੀ ਪੈਦਾ ਹੁੰਦਾ ਹੈ, ਇਸ ਮਹੱਤਤਾ ਬਾਰੇ ਉਪਰੋਕਤ ਅਖਾਣ ਗਵਾਹੀ ਭਰਦਾ ਹੈ।ਦੁੱਧ ਵਿਚ ਬਹੁਤ ਸਾਰੇ ਜਰੂਰੀ ਤੱਤ ਖਣਿਜ਼, ਕੈਲਸ਼ੀਅਮ, ਪੋਟਾਸ਼ੀਅਮ, ਸੋਡੀਅਮ, ਵਿਟਾਮਿਨ ਏ, ਡੀ, ਕੇ, ਕਾਰਬੋਹਾਈਡ੍ਰੇਟਸ, ਪ੍ਰੋਟੀਨ ਅਤੇ ਚਰਬੀ ਆਦਿ ਹੁੰਦੇ ਹਨ।
ਦੁੱਧ ਦੇ ਬਹੁਤ ਸਾਰੇ ਸਾਧਨ ਹਨ।ਮੱਝਾਂ ਤੋਂ ਪ੍ਰਾਪਤ ਹੋਣ ਵਾਲੇ ਦੁੱਧ ਨੂੰ ਮਾਝਾ ਦੁੱਧ ਕਿਹਾ ਜਾਂਦਾ ਹੈ।ਗਾਂ ਤੋਂ ਮਿਲਣ ਵਾਲੇ ਦੁੱਧ ਨੂੰ ਗੋਕਾ ਦੁੱਧ ਕਹਿੰਦੇ ਹਨ।ਜਿਆਦਾਤਰ ਮਾਝਾ ਤੇ ਗੋਕਾ ਦੁੱਧ ਦੀ ਵਰਤੋਂ ਹੁੰਦੀ ਹੈ।ਬੱਕਰੀ ਤੇ ਭੇਡ ਦਾ ਦੁੱਧ ਵੀ ਬਹੁਤ ਗੁਣਕਾਰੀ ਮੰਨਿਆ ਜਾਂਦਾ ਹੈ।ਵੱਖ-ਵੱਖ ਦੁੱਧ ਦੀਆਂ ਕਿਸਮਾਂ ਵਿਚ ਜਰੂਰੀ ਤੱਤਾਂ ਦੀ ਮਾਤਰਾ ਵੀ ਵੱਖ-ਵੱਖ ਹੁੰਦੀ ਹੈ, ਇਸ ਸੰਬੰਧੀ ਇੱਕ ਚਾਰਟ ਹੇਠ ਲਿਖੇ ਅਨੁਸਾਰ ਹੈ:-
ਦੁੱਧ ਦਾ ਸਾਧਨ ਪਾਣੀ ਖਣਿਜ ਪ੍ਰੋਟੀਨ ਚਰਬੀ ਕਾਰਬੋਹਾਈਡ੍ਰੇਟਸ
ਮਨੁੱਖੀ ਦੁੱਧ 87.4% 0.2% 1.4% 4.0% 4.9%
ਗਾਂ ਦਾ ਦੁੱਧ 87.1% 0.7% 3.4% 3.9% 4.9%
ਬਕਰੀ ਦਾ ਦੁੱਧ 87.0% 0.7% 3.3% 4.2% 4.8%
ਭੇਡ ਦਾ ਦੁੱਧ 82.6% 0.9% 5.5% 6.5% 4.5%
ਮਾਝੇ ਦੇ ਦੁੱਧ ਵਿੱਚ ਜਿਆਦਾ ਖੁਰਾਕੀ ਤੱਤ ਹੋਣ ਕਰਕੇ ਇਸ ਦੀ ਵਰਤੋਂ ਵੀ ਜਿਆਦਾ ਕੀਤੀ ਜਾਂਦੀ ਹੈ । ਇਸ ਤੋਂ ਘਿਉ, ਮੱਖਣ, ਪਨੀਰ, ਖੋਆ, ਦਹੀਂ, ਲੱਸੀ ਆਦਿ ਤਿਆਰ ਕੀਤਾ ਜਾਂਦਾ ਹੈ।
ਗੋਕਾ ਦੁੱਧ- ਬੱਚੇ ਲਈ ਮਾਂ ਦਾ ਦੁੱਧ ਅਤੇ ਹੋਰਾਂ ਲਈ ਗਾਂ ਦਾ ਦੁੱਧ ਗੁਣਕਾਰੀ ਮੰਨਿਆ ਜਾਦਾ ਹੈ।ਇਸ ਵਿਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ-12 ਅਤੇ ਆਇੳਡਈਨ ਆਦਿ ਤੱਤ ਹੁੰਦੇ ਹਨ।ਇਸ ਵਿੱਚ ਮੈਗਨੀਸ਼ੀਅਮ ਹੋਣ ਕਰਕੇ ਹੱਡੀਆਂ ਦੀ ਮਜ਼ਬੂਤੀ, ਮਾਸਪੇਸ਼ੀਆਂ ਦੇ ਵਿਕਾਸ ਲਈ ਇਹ ਦੁੱਧ ਅਹਿਮ ਭੂਮਿਕਾ ਨਿਭਾਉਂਦਾ ਹੈ।ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵੀ ਕਰਦਾ ਹੈ।
ਬੱਕਰੀ ਦਾ ਦੁੱਧ- ਕੈਸਟ੍ਰੋਲ ਨੂੰ ਨਿਯਮਿਤ ਰੱਖਦਾ ਹੈ।ਪਲੇਟਲੈਟ ਸੈਲਾਂ ਦੀ ਕਮੀ ਨੂੰ ਦੂਰ ਕਰਦਾ ਹੈ।ਇਹ ਦੁੱਧ ਪਤਲਾ ਹੋਣ ਕਰਕੇ ਜਲਦੀ ਪਚ ਜਾਂਦਾ ਹੈ।ਇਸ ਦੀ ਮਾਤਰਾ ਘੱਟ ਹੋਣ ਕਰਕੇ ਇਸ ਦੀ ਕੀਮਤ ਵੀ ਬਹੁਤ ਵੱਧ ਹੁੰਦੀ ਹੈ।
ਭੇਡਾਂ ਦਾ ਦੁੱਧ- ਇਹ ਦੁੱਧ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ।ਕੈਂਸਰ ਰੋਗਾਂ ਤੋਂ ਰੱਖਿਆ ਕਰਨੀ, ਬਲੱਡ ਪ੍ਰੈਸ਼ਰ ਨੂੰ ਕਾਬੂ ਕਰਨਾ, ਹੱਡੀਆਂ ਨੂੰ ਤਾਕਤਵਰ ਬਣਾਉਣਾ ਇਸ ਦੇ ਮੁੱਖ ਕੰਮ ਹਨ।
ਦੁੱਧ ਦਾ ਗੁਣਕਾਰੀ ਹੋਣਾ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਦੁਧਾਰੂ ਪਸ਼ੂਆਂ ਨੂੰ ਰਸਾਇਣਕ ਖ਼ਾਦਾਂ ਰਹਿਤ ਚਾਰਾ ਖਵਾਇਆ ਜਾਵੇ ਅਤੇ ਉਨ੍ਹਾਂ ਤੋ ਵੱਧ ਦੁੱਧ ਲੈਣ ਖਾਤਰ ਬੇਲੋੜੇ ਟੀਕੇ ਆਦਿ ਨਾ ਲਾਏ ਜਾਣ।
ਆਓ ਕੁਦਰਤ ਵਲੋਂ ਮਿਲੀ ਦਾਤ ‘ਦੁੱਧ’ ਦੀ ਸੁਚੱਜ਼ੀ ਵਰਤੋਂ ਕਰਕੇ ਆਪਣੀ ਸਿਹਤ ਨਿਰੋਈ ਰੱਖੀਏ।2008202203
ਦਲਬੀਰ ਸਿੰਘ ਲੋਹੁਕਾ
ਮੋ- 9501001408