Saturday, July 27, 2024

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਕਾਵਿ ਉਚਾਰਨ ਮੁਕਾਬਲੇ ’ਚ ਅਹਿਮ ਸਥਾਨ

ਅੰਮ੍ਰਿਤਸਰ, 23 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਸਕੂਲੀ ਪੱਧਰ ’ਤੇ ਕਰਵਾਏ ਗਏ ਕਾਵਿ ਉਚਾਰਨ ਮੁਕਾਬਲੇ ’ਚ ਚੰਗੀ ਕਾਬਲੀਅਤ ਸਦਕਾ ਸ਼ਾਨਦਾਰ ਸਥਾਨ ਹਾਸਲ ਕੀਤਾ ਹੈ।
                 ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਭਾਈ ਵੀਰ ਸਿੰਘ ਨਿਵਾਸ ਸਥਾਨ ਲਾਰੈਂਸ ਰੋਡ ਵਿਖੇ ਆਯੋਜਿਤ ਇਸ ਮੁਕਾਬਲੇ ’ਚ ਸਕੂਲ ਦੀਆਂ ਵਿਦਿਆਰਥਣਾਂ ਨੇ ਸੀਨੀਅਰ ਵਰਗ ’ਚ (9ਵੀਂ ਤੋਂ 12ਵੀਂ) ਅਨੰਦਪ੍ਰੀਤ ਕੌਰ, ਦੀਪਿਕਾ ਸੰਧੂ ਅਤੇ ਜੂਨੀਅਰ ਵਰਗ ਦੀਆਂ ਵਿਦਿਆਰਥਣਾਂ ਇਸ਼ਲੀਨ ਕੌਰ, ਕੀਰਤਪ੍ਰੀਤ ਕੌਰ ਨੇ ਹਿੱਸਾ ਲਿਆ।ਉਨ੍ਹਾਂ ਕਿਹਾ ਕਿ ਮੁਕਾਬਲੇ ’ਚ ਕੁੱਲ 16 ਸਕੂਲਾਂ ਨੇ ਸ਼ਿਰਕਤ ਕੀਤੀ ਅਤੇ ਹਰੇਕ ਸਕੂਲ ਦੇ 1-1 ਬੱਚੇ (2 ਜੂਨੀਅਰ ਤੇ 2 ਸੀਨੀਅਰ) ਸਨ।
                  ਪ੍ਰਿੰਸੀਪਲ ਸ੍ਰੀਮਤੀ ਨਾਗਪਾਲ ਨੇ ਦੱਸਿਆ ਕਿ ਕਾਵਿ ਉਚਾਰਣ ਮੁਕਾਬਲੇ ’ਚ ਡਾ: ਪ੍ਰਦੀਪ ਕੌਰ, ਡਾ: ਬਲਜੀਤ ਕੌਰ ਰਿਆੜ, ਡਾ. ਹਰਿੰਦਰ ਕੌਰ ਅਤੇ ਡਾ. ਨਰਿੰਦਰ ਕੌਰ ਨੇ ਮੁੱਖ ਜੱਜ ਦੀ ਭੂਮਿਕਾ ਨਿਭਾਈ।ਇਸ ਮੁਕਾਬਲੇ ’ਚ ਸਕੂਲ ਦੀ ਵਿਦਿਆਰਥਣ ਇਸ਼ਲੀਨ ਕੌਰ (ਜੂਨੀਅਰ ਵਰਗ) ਨੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਅਨੰਦਪ੍ਰੀਤ ਕੌਰ (ਸੀਨੀਅਰ ਵਰਗ) ਨੇ ਕਨਸੋਲੇਸ਼ਨ ਇਨਾਮ ਪ੍ਰਾਪਤ ਕੀਤਾ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …