Saturday, July 27, 2024

ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ‘ਤੀਆਂ ਤੀਜ਼’ ਦੀਆਂ ਮੇਲਾ ਕਰਵਾਇਆ

ਅੰਮ੍ਰਿਤਸਰ, 23 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਦਿਹਾਤੀ ਖੇਤਰ ’ਚ ਸਫ਼ਲਤਾ ਪੂਰਵਕ ਚੱਲ ਰਹੇ ਖ਼ਾਲਸਾ ਕਾਲਜ ਚਵਿੰਡਾ ਦੇਵੀ ’ਚ ਤੀਆਂ ਤੀਜ ਦੀਆਂ ਮੇਲਾ ਕਰਵਾਇਆ ਗਿਆ।ਜਿਸ ਵਿਚ ਸਮੂਹ ਕਾਲਜ਼ ਵਿਦਿਆਰਥਣਾਂ ਰਵਾਇਤੀ ਪਹਿਰਾਵਿਆਂ ’ਚ ਸੱਜ-ਧੱਜ ਕੇ ਸ਼ਾਮਿਲ ਹੋਈਆਂ।
ਮੇਲੇ ਦੌਰਾਨ ਬਾਗ, ਫੁਲਕਾਰੀ, ਛੱਜ, ਪੱਖੀਆਂ, ਘੜੇ ਸੱਭਿਆਚਾਰ ਨਾਲ ਸਬੰਧਿਤ ਹੋਰ ਬਹੁਤ ਸਾਰੀਆਂ ਵਸਤਾਂ ਅਤੇ ਖਾਣ ਪੀਣ ਦੇ ਵੱਖ-ਵੱਖ ਸਟਾਲ ਮੁੱਖ ਆਕਰਸ਼ਣ ਰਹੇ।ਵਿਦਿਆਰਥੀਆਂ ਦੇ ਰੰਗੋਲੀ, ਮਹਿੰਦੀ, ਕਾਰਡ, ਪੋਸਟਰ, ਮੇਲ ਆਰਟ, ਗਰੁੱਪ ਡਾਂਸ, ਗਿੱਧਾ, ਭੰਗੜਾ ਅਤੇ ਕਵਿਤਾ ਦੇ ਮੁਕਾਬਲੇ ਕਰਵਾਏ ਗਏ।ਪੋਸਟਰ ਮੇਕਿੰਗ ’ਚੋਂ ਪਿੰਕਪ੍ਰੀਤ ਕੌਰ, ਬੀ.ਕਾਮ ਸਮੈਸਟਰ ਪੰਜਵਾਂ ਜੇਤੂ ਰਹੀ।ਰੰਗੋਲੀ ’ਚੋਂ ਪਿੰਕਪ੍ਰੀਤ ਕੌਰ ਬੀ.ਕਾਮ ਸਮੈਸਟਰ 5ਵਾਂ ਨੇ ਪਹਿਲਾ ਅਤੇ ਗੁਰਸ਼ਰਨ ਕੌਰ +1 ਸਾਇੰਸ ਨੇ ਦੂਜਾ ਸਥਾਨ ਹਾਸਲ ਕੀਤਾ।ਕਵਿਤਾ ਮੁਕਾਬਲੇ ’ਚੋਂ ਗੁਰਸ਼ਰਨ ਕੌਰ +1 ਸਾਇੰਸ ਨੇ ਪਹਿਲਾ ਸਥਾਨ ਹਾਸਲ ਕੀਤਾ।ਗਰੁੱਪ ਡਾਂਸ ’ਚੋਂ +2 ਸਾਇੰਸ ਦੀਆਂ ਵਿਦਿਆਰਥਣਾਂ ਪਹਿਲੇ ਅਤੇ +2 ਕਾਮਰਸ ਦੀਆਂ ਵਿਦਿਆਰਥਣਾਂ ਦੂਜੇ ਸਥਾਨ ’ਤੇ ਰਹੀਆਂ, ਜਦਕਿ ਮਿਸ ਤੀਜ਼ ਦਾ ਖਿਤਾਬ +2 ਕਾਮਰਸ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਦਿੱਤਾ ਗਿਆ।
               ਕਾਲਜ ਪ੍ਰਿੰਸੀਪਲ ਗੁਰਦੇਵ ਸਿੰਘ ਨੇ ਵਿਦਿਆਰਥੀਆਂ ਨੂੰ ਤਗਮੇ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਅਮੀਰ ਪੰਜਾਬੀ ਵਿਰਸੇ ਅਤੇ ਸੱਭਿਆਚਾਰਕ ਸਾਂਝ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕਰਦਿਆਂ, ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਅਤੇ ਇਨ੍ਹਾਂ ਦਾ ਡਟ ਕੇ ਮੁਕਾਬਲਾ ਕਰਨ ਦੀ ਪ੍ਰੇਰਣਾ ਦਿੱਤੀ।ਇਸ ਦੌਰਾਨ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥੀ ਹਾਜ਼ਰ ਰਹੇ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …