Friday, June 21, 2024

ਹਾਲ ਗੇਟ ਦੇ ਬਾਹਰਵਾਰ ਅਲਾਟ ਕੀਤੀ ਪਾਰਕਿੰਗ ਵਾਲੀ ਜਗ੍ਹਾ ‘ਤੇ ਹੀ ਲਗਾਈ ਜਾਵੇ ਪਰਚੀ- ਮੇਅਰ

ਕਿਹਾ, ਕਿਸੇ ਵੀ ਦੁਕਾਨਦਾਰ ਅਤੇ ਸ਼ਹਿਰਵਾਸੀ ਨੂੰ ਨਾ ਕੀਤਾ ਜਾਵੇ ਤੰਗ ਤੇ ਪਰੇਸ਼ਾਨ

ਅੰਮ੍ਰਿਤਸਰ, 24 ਅਗਸਤ (ਜਗਦੀਪ ਸਿੰਘ) – ਸਥਾਨਕ ਹਾਲ ਗੇਟ ਦੇ ਬਾਹਰਵਾਰ ਪੁਰਾਣੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਦਾ ਇੱਕ ਵਫ਼ਦ ਮੇਅਰ ਕਰਮਜੀਤ ਸਿੰਘ ਕੋਲ ਪਾਰਕਿੰਗ ਨਾਲ ਸਬੰਧਤ ਆਪਣੀ ਸਮੱਸਿਆ ਲੈ ਕੇ ਨਗਰ ਨਿਗਮ ਦਫ਼ਤਰ ਵਿਖੇ ਪੁੱਜਾ।ਉਹਨਾਂ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਵਲੋਂ ਹਾਲ ਗੇਟ ਦੇ ਬਾਹਰਵਾਰ ਪੁਰਾਣੀ ਸਬਜ਼ੀ ਮੰਡੀ ਦੀ ਖਾਲੀ ਪਈ ਜਗ੍ਹਾ ਦਾ ਪਾਰਕਿੰਗ ਦਾ ਠੇਕਾ ਜਿਸ ਠੇਕੇਦਾਰ ਨੂੰ ਅਲਾਟ ਕੀਤਾ ਗਿਆ ਹੈ।ਉਸ ਵਲੋਂ ਦੁਕਾਨਦਾਰਾਂ ਦੇ ਆਪਣੇ ਨਿੱਜੀ ਵਾਹਨ ਅਤੇ ਸੜਕ ‘ਤੇ ਖੜੇ ਵਾਹਨਾਂ ਦੀ ਵੀ ਪਾਰਕਿੰਗ ਫੀਸ ਦੀਆਂ ਪਰਚੀਆਂ ਕੱਟੀਆਂ ਜਾ ਰਹੀਆਂ ਹਨ, ਜੋ ਕਿ ਸਰਾਸਰ ਨਜਾਇਜ਼ ਹੈ।ਮੇਅਰ ਵਲੋਂ ਆਏ ਹੋਏ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਤੁਰੰਤ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਨੂੰ ਦਫ਼ਤਰ ਬੁਲਾ ਕੇ ਉਕਤ ਪਾਰਕਿੰਗ ਦੇ ਠੇਕੇਦਾਰ ਨੂੰ ਹਦਾਇਤਾਂ ਜਾਰੀ ਕਰਨ ਲਈ ਕਿਹਾ ਕਿ ਜਿਸ ਜਗ੍ਹਾ ਦਾ ਠੇਕਾ ਅਲਾਟ ਹੋਇਆ ਹੈ, ਪਾਰਕਿੰਗ ਦੀਆਂ ਪਰਚੀਆਂ ਸਿਰਫ਼ ਉਥੇ ਹੀ ਕੱਟੀਆਂ ਜਾਣ ਅਤੇ ਪੁਰਾਣੇ ਬੈਠੇ ਦੁਕਾਨਦਾਰਾਂ ਅਤੇ ਸ਼ਹਿਰਵਾਸੀਆਂ ਨੂੰ ਨਜਾਇਜ਼ ਤੰਗ ਪਰੇਸ਼ਾਨ ਨਾ ਕੀਤਾ ਜਾਵੇ।ਪੁਰਾਣੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਦੇ ਵਫ਼ਦ ਵਲੋਂ ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਦਿਖਾਈ ਗਈ ਉਦਾਰਤਾ ਲਈ ਉਹਨਾਂ ਦਾ ਧੰਨਵਾਦ ਕੀਤਾ ਗਿਆ।
                  ਇਸ ਵਫ਼ਦ ਵਿਚ ਰਾਕੇਸ਼ ਮਦਾਨ, ਗੌਰਵ ਮਹਾਜਨ, ਆਸ਼ੀਸ਼ ਮਦਾਨ, ਦਰਸ਼ਨ ਮਹਾਜਨ, ਰਾਮ ਲੁਭਾਇਆ, ਰਾਜਪਾਲ ਸਿੰਘ, ਰਮਨ ਅਗਰਵਾਲ, ਪੱਪ ਪ੍ਰਧਾਨ ਤੇ ਸੰਨੀ ਮਦਾਨ ਆਦਿ ਸ਼ਾਮਲ ਸਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …