ਭੀਖੀ, 29 ਅਗਸਤ (ਕਮਲ ਜ਼ਿੰਦਲ) – ਭਾਈ ਘਨੱਈਆ ਵੈਲਫ਼ੇਅਰ ਕਲੱਬ ਮੋਹਰ ਸਿੰਘ ਵਾਲਾ ਵਲੋਂ ਸਾਲਾਨਾ ਜੋੜ ਮੇਲਾ ਬਾਬਾ ਭੂਰੀ ਦਾਸ ਜੀ ਦੇ ਮੇਲੇ ਉਪਰ ਆਈਆਂ ਸੰਗਤਾਂ ਲਈ ਠੰਢੇ ਮਿੱਠੇ ਪਾਣੀ ਛਬੀਲ ਲਗਾਈ ਗਈ।ਕਲੱਬ ਦੇ ਪ੍ਰਧਾਨ ਰਾਮ ਸਿੰਘ ਪਾਲੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵੀ ਬਾਬਾ ਜੀ ਮੇਲੇ ਵਿੱਚ ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਲਈ ਪੁੱਜੀਆਂ ਹਨ।ਮੇਲੇ ਦੋਰਾਨ ਸੰਗਤਾਂ ਲਈ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਹੈ।ਉਨਾਂ ਕਿਹਾ ਕਿ ਕਲੱਬ ਵਲੋਂ ਲੋਕ ਭਲਾਈ ਦੇ ਕਾਰਜ਼ ਵੀ ਕੀਤੇ ਜਾਂਦੇ ਹਨ।ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਕੁਮਾਰ ਅਰੋੜਾ ਵੀ ਪਹੁੰਚੇ।
ਇਸ ਮੌਕੇ ਜਗਦੀਪ ਰਿਸ਼ੀ, ਗੁਰਇਕਬਾਲ ਸਿੰਘ ਬਾਲੀ, ਗੁਰੀ ਸਿੰਘ, ਵਿੱਕੀ ਮਿੱਤਲ, ਦੀਪੂ ਕੁਮਾਰ, ਸੇਵਕ ਹਲਵਾਈ, ਜੱਸਾ ਸਿੰਘ, ਸੱਤੀ ਪੇਂਟਰ ਆਦਿ ਮੌਜ਼ੂਦ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …