Saturday, April 20, 2024

ਮਾਂ ਭਗਵਤੀ ਦਾ ਦੂਸਰਾ ਵਿਸ਼ਾਲ ਜਾਗਰਣ ਅਤੇ ਭੰਡਾਰਾ ਕਰਵਾਇਆ ਗਿਆ

ਭੀਖੀ, 1 ਸਤੰਬਰ (ਕਮਲ ਜ਼ਿੰਦਲ) – ਮਾਤਾ ਵੈਸ਼ਨਵੀ ਚੋਕੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਭਗਵਤੀ ਦਾ ਦੂਸਰਾ ਵਿਸ਼ਲ ਜਾਗਰਣ ਅਤੇ ਭੰਡਾਰਾ ਕਰਵਾਇਆ ਗਿਆ।ਜਿਸ ਵਿਚ ਜੋਤੀ ਪ੍ਰਚੰਡ ਕਰਨ ਦੀ ਰਸਮ ਬਾਬਾ ਜਗਦੀਪ ਰਿਸ਼ੀ (ਭੀਖੀ ਵਾਲੇ) ਅਤੇ ਗੁਰੀ ਬਾਉਂਸਰ ਦੁਆਰਾ ਕੀਤੀ ਗਈ।ਜਾਗਰਣ ਵਿਚ ਮਾਂ ਭਗਵਤੀ ਦੀਆਂ ਸੁੰਦਰ-ਸੁੰਦਰ ਭੇਟਾਂ `ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ,` ਤੇਰੇ ਨਾਮ ਦਾ ਲੈ ਕੇ ਸਹਾਰਾ ਮਹਿਮਾ ਤੇਰੀ ਗਾਵਾਂ ਆਦਿ ਦਾ ਗੁਣਗਾਨ ਕੀਤਾ ਗਿਆ।ਜਾਗਰਣ ਕਮੇਟੀ ਵਲੋਂ ਬਾਬਾ ਜਗਦੀਪ ਰਿਸ਼ੀ ਅਤੇ ਗੁਰੀ ਬਾਉਂਸਰ ਦਾ ਜਾਗਰਣ ਵਿਚ ਆਉਣ ‘ਤੇ ਧੰਨਵਾਦ ਕੀਤਾ ਅਤੇ ਬਾਬਾ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ।ਭਗਤਾਂ ਲਈ ਲੰਗਰ ਭੰਡਾਰਾ ਦਾ ਅਤੁੱਟ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਵੈਸ਼ਨਵੀ, ਆਦਿ ਨਾਥ, ਹੈਰੀ, ਪੰਡਿਤ ਚੰਦਰਕਾਂਤ, ਨੀਲਮ ਕੁਮਾਰੀ,ਪ੍ਰੋ ਸੁਦਾਮਾ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …