Saturday, July 27, 2024

ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਟੂਰਨਾਂਮੈਂਟ ਦੇ ਚੌਥੇ ਦਿਨ ਦੇ ਮੁਕਾਬਲੇ

ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ) – ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਆਯੋਜਨ ਤਹਿਤ ਅੱਜ ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਬਲਾਕ ਪੱਧਰੀ ਟੂਰਨਾਂਮੈਂਟ ਵਿੱਚ 21 ਤੋ 40, 41-50 ਅਤੇ 50 ਸਾਲ ਤੋ ਵੱਧ ਅਤੇ ਬਲਾਕ ਮਜੀਠਾ ਵਿੱਚ 17 ਸਾਲ ਤੋਂ ਘੱਟ ਉਮਰ ਵਰਗ ਦੇ ਬਲਾਕ ਪੱਧਰੀ ਟੂਰਨਾਂਮੈਟ ਕਰਵਾਏ ਗਏ।ਸ਼੍ਰੀਮਤੀ ਜਸਮੀਤ ਕੌਰ ਜਿਲ੍ਹਾ ਸਪੋਰਟਸ ਅਫਸਰ ਅੰਮ੍ਰਿਤਸਰ ਨੇ ਦੱਸਿਆ ਕਿ ਬਲਾਕ ਪੱਧਰ ਦੇ ਟੂਰਨਾਂਮੈਂਟ ਵਿੱਚ ਕੁੱਲ 6 ਗੇਮਾਂ (ਕਬੱਡੀ ਨੈਸ਼ਨਲ ਸਟਾਈਲ ਅਤੇ ਸਰਕਲ ਸਟਾਈਲ, ਖੋ-ਖੋ, ਟੱਗ ਆਫ ਵਾਰ, ਫੁੱਟਬਾਲ, ਵਾਲੀਬਾਲ, ਐਥਲੈਟਿਕਸ) ਕਰਵਾਈਆ ਜਾ ਰਹੀਆਂ ਹਨ।
ਬਲਾਕ ਜੰਡਿਆਲਾ ਵਿੱਚ ਸ:ਸੀ:ਸੈ:ਸਕੂਲ ਬੰਡਾਲਾ ਵਿਖੇ ਬਲਾਕ ਪੱਧਰੀ ਟੂਰਨਾਂਮੈਂਟ ‘ਚ ਗੇਮ ਐਥਲੈਟਿਕਸ 200 ਮੀ: ਦੌੜ ਵਿੱਚ ਲੜਕਿਆਂ ਦੀ ਉਮਰ ਵਰਗ 21 ਤੋਂ 40 ਸਾਲ ਵਿੱਚ ਪਿੰਡ ਬੰਡਾਲਾ ਦਾ ਅਕਾਸ਼ਦੀਪ ਸਿੰਘ ਪਹਿਲੇ, ਸਮਸ਼ੇਰ ਸਿੰਘ ਦੂਜੇ ਅਤੇ ਗੁਰਸਿਮਰਨ ਸਿੰਘ ਤੀਜ਼ੇ ਸਥਾਨ ਤੇ ਰਹੇ।50 ਸਾਲ ਤੋਂ ਵੱਧ ਉਮਰ ਵਰਗ ਲੜਕਿਆਂ ਵਿੱਚ ਕਰਮਬੀਰ ਸਿੰਘ ਪੀ.ਟੀ.ਆਈ ਨੰਗਰ ਗੁਰੂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।21 ਤੋਂ 40 ਉਮਰ ਵਰਗ ਵਿੱਚ ਬਡਾਲਾ ਦੇ ਤਰਸੇਮ ਸਿੰਘ ਨੇ ਪਹਿਲਾ ਅਤੇ ਪਿੰਡ ਧਾਰੜ ਦੇ ਨਵਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।41-50 ਸਾਲ ਉਮਰ ਵਿੱਚ ਗੇਮ ਸ਼ਾਰਟ ਪੁੱਟ ਵਿੱਚ ਸ: ਐਲੀਮੈਟਰੀ ਸਕੂਲ ਜੰਡਿਆਲਾ ਦੇ ਗੁਰਪ੍ਰੀਤ ਸਿੰਘ ਨੇ ਪਹਿਲਾ ਪਿੰਡ ਬੰਡਾਲਾ ਦੇ ਰਾਜਬੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਤਰਸਿੱਕਾ ਵਿੱਚ ਸ:ਸੀ:ਸੈ:ਸਕੂਲ ਤਰਸਿੱਕਾ ਵਿਖੇ ਬਲਾਕ ਪੱਧਰੀ ਟੂਰਨਾਂਮੈਂਟ ‘ਚ ਗੇਮ ਟੱਗ ਆਫ ਵਾਰ (ਪੁਰਸ਼) ਉਮਰ ਵਰਗ 21 ਤੋ 40 ਅਤੇ 41-50 ਵਿੱਚ ਗ੍ਰਾਮ ਪੰਚਾਇਤ ਦਸਮੇਸ਼ ਨਗਰ ਦੀ ਟੀਮ ਪਹਿਲੇ ਸਥਾਨ ‘ਤੇ ਰਹੀ।ਗੇਮ ਵਾਲੀਬਾਲ 50 ਸਾਲ ਤੋ ਵੱਧ ਉਮਰ ਵਰਗ ਵਿੱਚ ਯੁਨਾਇਟਡ ਸਪੋਰਟਸ ਕਲੱਬ ਦੀ ਟੀਮ ਪਹਿਲੇ ਸਥਾਨ ‘ਤੇ ਰਹੀ।ਵਾਲੀਬਾਲ ਲੜਕਿਆਂ 21 ਤੋਂ 40 ਸਾਲ ਉਮਰ ਵਰਗ ਵਿੱਚ ਪਿੰਡ ਤਰਸਿੱਕਾ ਦੀ ਟੀਮ ਪਹਿਲੇ ਸਥਾਨ ਅਤੇ ਪਿੰਡ ਸਰਜਾ ਦੀ ਟੀਮ ਦੂਜੇ ਸਥਾਨ ‘ਤੇ ਰਹੀ।
ਬਲਾਕ ਵੇਰਕਾ ਵਿੱਚ ਖੇਡ ਸਟੇਡੀਅਮ ਮਾਨਾਂਵਾਲਾ ਕਲਾਂ ਵਿਖੇ ਬਲਾਕ ਪੱਧਰੀ ਟੂਰਨਾਂਮੈਂਟ ਵਿੱਚ ਗੇਮ ਫੁੱਟਬਾਲ ਉਮਰ ਵਰਗ 21 ਤੋਂ 40 ਸਾਲ ਲੜਕਿਆਂ ਦੇ ਮੈਚ ਵਿੱਚ ਸਪੋਰਟਸ ਕਲੱਬ ਨੌਸ਼ਹਿਰਾ ਦੀ ਟੀਮ ਨੇ ਪਹਿਲਾ ਸਥਾਨ ਅਤੇ ਗ੍ਰਾਂਮ ਪੰਚਾਇਤ ਬੁੱਤ ਦੀ ਟੀਮ ਦੂਜੇ ਸਥਾਨ ‘ਤੇ ਰਹੀ।ਗੇਮ ਵਾਲੀਬਾਲ ਉਮਰ ਵਰਗ 21 ਤੋਂ 40 ਸਾਲ ਲੜਕਿਆਂ ਦੇ ਮੈਚ ਵਿੱਚ ਸਪੋਰਟਸ ਕਲੱਬ ਮੀਰਾਂਕੋਟ ਵੀ.ਸੀ ਦੀ ਟੀਮ ਪਹਿਲੇ ਸਥਾਨ ‘ਤੇ ਰਹੀ।
ਬਲਾਕ ਚੌਗਾਵਾਂ ਵਿੱਚ ਖੇਡ ਸਟੇਡੀਅਮ ਲੋਪੋਕੇ ਗੇਮ ਵਾਲਬਾਲ 21 ਤੋ 40 ਸਾਲ ਲੜਕਿਆਂ ਦੇ ਮੈਚ ਵਿੱਚ ਗ੍ਰਾਮ ਪੰਚਾਇਤ ਖਿਆਲਾ ਕਲਾਂ ਦੀ ਟੀਮ ਪਹਿਲੇ ਅਤੇ ਗ੍ਰਾਮ ਪੰਚਾਇਤ ਸਾਰੰਗੜਾ ਦੀ ਟੀਮ ਦੂਜੇ ਸਥਾਨ ਤੇ ਰਹੀ।ਗੇਮ ਕਬੱਡੀ 21 ਤੋਂ 40 ਸਾਲ ਲੜਕਿਆਂ ਦੇ ਮੈਚ ਵਿੱਚ ਗ੍ਰਾਮ ਪੰਚਾਇਤ ਟਪਿਆਲਾ ਦੀ ਟੀਮ ਪਹਿਲੇ ਅਤੇ ਖਿਆਲਾ ਕਲੱਬ ਦੀ ਟੀਮ ਦੂਜੇ ਸਥਾਨ ‘ਤੇ ਰਹੀ।
ਬਲਾਕ ਹਰਸ਼ਾ ਛੀਨਾ ਵਿੱਚ ਖੇਡ ਸਟੇਡੀਅਮ ਹਰਸ਼ਾ ਛੀਨਾ ਅਤੇ ਫੁੱਟਬਾਲ ਗੇਮ ਦਵਿੰਦਰਾ ਇੰਟਰਨੈਸ਼ਨਲ ਸਕੂਲ ਵਿਖੇ ਗੇਮ ਫੁੱਟਬਾਲ 21 ਤੋਂ 40 ਸਾਲ ਲੜਕਿਆਂ ਦੇ ਮੈਚ ਵਿੱਚ ਦਸਮੇਸ਼ ਫੁੱਟਬਾਲ ਕਲੱਬ ਰਾਜਾਸਾਂਸੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਗੇਮ ਖੋ ਖੋ 21 ਤੋਂ 40 ਸਾਲ ਲੜਕਿਆਂ ਦੇ ਮੈਚ ਵਿੱਚ ਹਰਸ਼ਾ ਛੀਨਾ ਕਲੱਬ ਦੀ ਟੀਮ ਪਹਿਲੇ ਸਥਾਨ ਅਤੇ ਗ੍ਰਾਮ ਪੰਚਾਇਤ ਅਦਲੀਵਾਲਾ ਦੀ ਟੀਮ ਦੂਜੇ ਸਥਾਨ ‘ਤੇ ਰਹੀ।ਗੇਮ ਖੋ ਖੋ 21 ਤੋਂ 40 ਸਾਲ ਲੜਕਿਆਂ ਦੇ ਮੈਚ ਵਿੱਚ ਗ੍ਰਾਮ ਪੰਚਾਇਤ ਅਦਲੀਵਾਲ ਦੀ ਟੀਮ ਪਹਿਲਾ ਅਤੇ ਹਰਸ਼ਾ ਛੀਨਾ ਕਲੱਬ ਦੀ ਟੀਮ ਦੂਜੇ ਸਥਾਨ ‘ਤੇ ਰਹੀ।ਗੇਮ ਟੱਗ ਆਫ ਵਾਰ 21 ਤੋਂ 40 ਸਾਲ ਲੜਕਿਆਂ ਦੇ ਮੈਚ ਵਿੱਚ ਝੰਜੋਟੀ (ਕਲੱਬ) ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਐਥਲੈਟਿਕਸ 100 ਮੀ: ਦੀ ਦੌੜ 21 ਤੋ 40 ਸਾਲ ਲੜਕਿਆਂ ਵਿੱਚ ਖਤਰਾਏ ਕਲਾ ਦਾ ਯੁਵਰਾਜ ਸਿੰਘ ਪਹਿਲੇ ਸਥਾਨ ਅਤੇ ਵਿਸਾਲਦੀਪ ਦੂਜੇ ਸਥਾਨ ’ਤੇ ਰਿਹਾ।100 ਮੀ: ਦੀ ਦੌੜ 21 ਤੋਂ 40 ਸਾਲ ਲੜਕਿਆਂ ਵਿੱਚ ਛੀਨਾ ਸਪੋਰਟਸ ਕਲੱਬ ਦੀ ਸ਼ਰਨ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।200 ਮੀ: ਦੌੜ ਵਿੱਚ ਜਗਦੇਵ ਕਲਾ ਦੇ ਅਰਸ਼ਦੀਪ ਸਿੰਘ ਨੇ ਪਹਿਲਾ ਅਤੇ ਮਿੱਤਰਪਾਲ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।200 ਮੀ: ਦੌੜ ਵਿੱਚ ਛੀਨਾ ਸਪੋਰਟਸ ਕਲੱਬ ਦੀ ਮੁਸਕਾਨ ਕੌਰ ਨੇ ਪਹਿਲਾ ਅਤੇ ਰਾਜਬੀਰ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਬਲਾਕ ਅਜਨਾਲਾ ਵਿੱਚ ਸ੍ਰੀ ਗਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਬਲਾਕ ਪੱਧਰ ਟੂਰਨਾਮੈਂਟ ‘ਚ 50 ਸਾਲ ਤੋ ਵੱਧ ਉਮਰ ਵਿਚ ਗੇਮ ਐਥਲੈਟਿਕਸ 100 ਮੀ: ਦੌੜ ਪਿੰਡ ਰਿਆੜ ਦੇ ਕੈਪਟਨ ਰਸ਼ਪਾਲ ਸਿੰਘ ਨੇ ਪਹਿਲਾ ਅਤੇ ਪਿੰਡ ਗਗੋਮਾਹਲ ਦੇ ਅੰਮ੍ਰਿਤਪਾਲ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।41-50 ਉਮਰ ਦੀ 100 ਮੀ: ਲੜਕਿਆਂ ਦੀ ਦੌੜ ਵਿੱਚ ਪਿੰਡ ਅਜਨਾਲਾ ਦੇ ਰਾਕੇਸ਼ ਕੁਮਾਰ ਨੇ ਪਹਿਲਾ ਅਤੇ ਪਿੰਡ ਰਿਆੜ ਦੇ ਹੌਲਦਾਰ ਦਲਜੀਤ ਸਿੰਘ ਨੇ ਦੂਜਾ ਸਥਾਨ ਹਾਣਲ ਕੀਤਾ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …