Monday, September 9, 2024

ਮਿਉਂਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਦਾ ਵਫ਼ਦ ਸਥਾਨਕ ਸਰਕਾਰਾਂ ਮੰਤਰੀ ਨੂੰ ਮਿਲਿਆ

ਅੰਮ੍ਰਿਤਸਰ, 6 ਸਤੰਬਰ (ਸੁਖਬੀਰ ਸਿੰਘ) – ਭਾਰਤੀਯ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ ਭਾਰਤ ਤੇ ਮਿਊਂਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਨਗਰ ਨਿਗਮ ਲੁਧਿਆਣਾ ਵਲੋਂ ਚੇਅਰਮੈਨ ਅਸ਼ਵਨੀ ਸਹੋਤਾ ਅਤੇ ਆਮ ਆਦਮੀ ਪਾਰਟੀ ਅੰਮ੍ਰਿਤਸਰ ਐਸ.ਸੀ ਵਿੰਗ ਜਿਲ੍ਹਾ ਕੋਆਰਡੀਨੇਟਰ ਰਵਿੰਦਰ ਹੰਸ ਦੀ ਅਗਵਾਈ ਹੇਠ ਇਕ ਵਫ਼ਦ ਲੋਕਲ ਬਾਡੀ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਉਹਨਾਂ ਦੇ ਨਿਵਾਸ ਸਥਾਨ ਮਿਲਿਆ।ਉਨਾਂ ਨੇ ਸਫਾਈ ਕਰਮਚਾਰੀਆਂ ਤੇ ਸੀਵਰਮੈਨਾਂ ਨੂੰ ਨਿਯੁੱਕਤੀ ਪੱਤਰ ਦੇਣ, ਵਾਲਮੀਕਿ ਭਵਨ ਜਮਾਲਪੁਰ ਤੇ ਡਾ. ਅੰਬੇਡਕਰ ਭਵਨ ਲੁਧਿਆਣਾ ਦੇ ਲੰਬੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜ਼ਾਂ ਨੂੰ ਸ਼ੁਰੂ ਕਰਵਾਉਣ ਲਈ ਕਿਹਾ। ਉਨਾਂ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇਂ ਸਿਰ ਦੇਣ ਲਈ ਆਖਿਆ।ਨਿੱਝਰ ਨੇ ਕਿਹਾ ਕਿ ਉਹ ਜਲਦ ਹੀ ਲੁਧਿਆਣਾ ਵਿਖੇ ਆ ਕੇ ਮੰਗਾਂ ਪ੍ਰਵਾਨ ਕਰਨਗੇ।
ਇਸ ਮੌਕੇ ਤੇ ਕਮਲ ਅਦਿਵਾਲ ਹਲਕਾ ਨੋਰਥ, ਪ੍ਰਿੰਸ ਸ਼ਰਮਾ ਹਲਕਾ ਈਸਟ, ਪਵਨ ਸ਼ਰਮਾ, ਜਤਿੰਦਰ ਘਾਵਰੀ, ਰਵੀ ਬਾਲੀ, ਕਮਲਜੀਤ ਅਦਿਵਾਲ, ਵਰਿੰਦਰ ਕਾਲਾ ਸਵਾਮੀ ਅਜੈ ਸੱਭਰਵਾਲ, ਨਰੇਸ਼ ਦੇਤੀਆ, ਅਭੈ ਸਹੋਤਾ, ਰੋਹਿਤ ਸਹੋਤਾ ਅਤੇ ਸੰਦੀਪ, ਗੌਤਮ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ

ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …