ਸੰਗਰੂਰ, 6 ਸਤੰਬਰ (ਜਗਸੀਰ ਲੌਂਗੋਵਾਲ) – ਮਹਿਲਾ ਅਗਰਵਾਲ ਸਭਾ (ਰਜਿ:) ਦੀ ਪ੍ਰਧਾਨ ਮੰਜ਼ੂ ਗਰਗ ਦੀ ਅਗਵਾਈ ਹੇਠ ਸਭਾ ਦੀ ਕੋਰ ਕਮੇਟੀ ਮੀਟਿੰਗ ਹੋਈ ਤੇ ਸਰਬਸੰਮਤੀ ਨਾਲ 10 ਸਤੰਬਰ ਨੂੰ ਅਗਰੋਹਾ ਧਾਮ ਵਿਖੇ ਜਾਣ ਦਾ ਫੈਸਲਾ ਕੀਤਾ ਗਿਆ।ਪ੍ਰਧਾਨ ਮੰਜ਼ੂ ਗਰਗ ਨੇ ਦੱਸਿਆ ਕਿ ਅਗਰਵਾਲ ਵੰਸ਼ ਦੇ ਬਾਨੀ ਮਹਾਰਾਜਾ ਅਗਰਸੈਨ ਜੀ ਦੀ ਕਰਮ ਭੂਮੀ ਅਗਰੋਹਾ ਧਾਮ ਵਿਖੇ 10 ਸਤੰਬਰ ਨੂੰ ਭਾਦਰ ਪੂਰਨਿਮਾ ਦੇ ਪਵਿੱਤਰ ਤਿਉਹਾਰ ਮੌਕੇ ਅਗਰੋਹਾ ਵਿਕਾਸ ਟਰੱਸਟ ਵਲੋਂ ਵਿਸ਼ਾਲ ਭਜਨ ਸੰਧਿਆ, ਛੱਪਣ ਭੋਗ, ਭੰਡਾਰੇ ਦਾ ਆਯੋਜਨ ਕੀਤਾ ਜਾ ਰਿਹਾ ਹੈ, ਇਸ ਦੇ ਨਾਲ ਹੀ ਪੂਰਨਿਮਾ ਤੋਂ ਸ਼ਰਾਧ ਸ਼ੁਰੂ ਹੋਣ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਅਸੀਂ ਇਸ ਮੌਕੇ ਅਗਰੋਹਾ ਧਾਮ ਵਿਖੇ ਜਾ ਕੇ ਆਪਣੇ ਪੁਰਖਿਆ ਦੀ ਆਤਮਾ ਦੀ ਸ਼ਾਂਤੀ ਲਈ ਸ਼ਰਧਾ ਨਾਲ ਕੁੱਝ ਦਾਨ ਕਰ ਸਕਦੇ ਹਾਂ।10 ਸਤੰਬਰ ਨੂੰ ਮਹਾਰਾਜਾ ਅਗਰਸੈਨ ਚੌਕ ਤੋਂ ਅਗਰੋਹਾ ਧਾਮ ਲਈ ਜਾਣ ਵਾਸਤੇ ਬੱਸ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਵੀ ਵੀਰ-ਭੈਣ ਧਾਮ ਵਿਖੇ ਜਾਣਾ ਚਾਹੁੰਦੇ ਹਨ ਉਹ ਆਪਣੀ ਸੀਟ ਬੁੱਕ ਕਰਵਾ ਸਕਦੇ ਹਨ ।
Check Also
ਖਾਲਸਾ ਕਾਲਜ ਵਿਖੇ ਮੁਫ਼ਤ ਫਿਜ਼ੀਓਥੈਰੇਪੀ ਕੈਂਪ ਲਗਾਇਆ
ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵੱਲੋਂ ਗਲਤ ਜੀਵਨ …