Sunday, February 25, 2024

ਪੰਜਾਬ `ਚ ਬੀ.ਐਡ. ਦਾਖਲਿਆਂ ਲਈ ਮਹੱਤਵਪੂਰਨ ਸੂਚਨਾ ਜਾਰੀ

ਅੰਮ੍ਰਿਤਸਰ, 6 ਸਤੰਬਰ (ਖੁਰਮਣੀਆਂ) – ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨਾਲ ਸਬੰਧਤ ਸਾਰੇ ਕਾਲਜਾਂ ਵਿੱਚ ਬੀ.ਐਡ ਵਿੱਚ ਦਾਖਲੇ ਲਈ 31 ਜੁਲਾਈ 2022 ਨੂੰ ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀ.ਈ.ਟੀ) ਕਰਵਾਈ ਸੀ।
ਡਾ. ਅਮਿਤ ਕੌਟਸ ਬੀ.ਐਡ ਦਾਖਲਾ ਟੈਸਟ ਤੇ ਕੌਂਸਲਿੰਗ ਦੇ ਕੋਆਰਡੀਨੇਟਰ ਨੇ ਦੱਸਿਆ ਕਿ ਕਿ 12 ਜ਼ਿਲ੍ਹਿਆਂ ਵਿੱਚ 42 ਕੇਂਦਰ ਬਣਾਏ ਗਏ ਸਨ ਜਿਥੇ 12981 ਉਮੀਦਵਾਰ ਹਾਜ਼ਰ ਹੋਏ ਅਤੇ ਟੈਸਟ ਦਾ ਨਤੀਜਾ 8 ਅਗਸਤ 2022 ਨੂੰ ਐਲਾਨੇੇ ਜਾਣ ਤੋਂ ਬਾਅਦ 12911 ਉਮੀਦਵਾਰਾਂ ਨੇ ਬੀ.ਐਡ ਵਿੱਚ ਦਾਖ਼ਲੇ ਲਈ ਦਾਖ਼ਲਾ ਟੈਸਟ (2022-23) ਵਿੱਚ ਯੋਗਤਾ ਪੂਰੀ ਕੀਤੀ ਸੀ।
ਕਈ ਯੂਨੀਵਰਸਿਟੀਆਂ ਦੁਆਰਾ ਅੰਡਰਗਰੈਜੂਏਟ ਫਾਈਨਲ ਸਮੈਸਟਰਾਂ ਦੇ ਨਤੀਜੇ ਨਾ ਐਲਾਨੇ ਜਾਣ ਕਾਰਨ ਬੀ.ਐਡ ਲਈ ਦਾਖਲੇ ਅਤੇ ਕਾਉਂਸਲਿੰਗ ਲਈ ਗਠਿਤ ਸਲਾਹਕਾਰ ਕਮੇਟੀ ਨੇ 4 ਅਗਸਤ ਨੂੰ ਹੋਈ ਮੀਟਿੰਗ ਵਿਚ ਸਾਰੇ ਯੋਗ ਉਮੀਦਵਾਰਾਂ ਦੀ ਸਹੂਲਤ ਲਈ ਬੀ.ਐਡ ਲਈ ਕਾਉਂਸਲਿੰਗ ਨੂੰ ਮੁੜ ਤੈਅ ਕੀਤਾ ਗਿਆ ਅਤੇ ਅਧਿਕਾਰਤ ਵੈਬ ਪੋਰਟਲ `ਤੇ ਸੋਧੀ ਹੋਈ ਕਾਉਂਸਲਿੰਗ ਸੂਚੀ ਨੂੰ ਅਪਡੇਟ ਕੀਤਾ ਗਿਆ ਸੀ।
ਡਾ. ਅਮਿਤ ਕੌਟਸ ਬੀ.ਐਡ ਦਾਖਲਾ ਟੈਸਟ ਤੇ ਕੌਂਸਲਿੰਗ ਦੇ ਕੋਆਰਡੀਨੇਟਰ ਨੇ ਕਿਹਾ ਹੈ ਕਿ ਬੀ.ਐਡ ਕੋਰਸ ਦੇ ਸਾਰੇ ਚਾਹਵਾਨ ਉਮੀਦਵਾਰਾਂ ਨੂੰ ਬੀ.ਐਡ ਪੋਰਟਲ `ਤੇ ਆਪਣੇ ਕਾਲਜਾਂ ਦੀ ਚੋਣ ਦੇ ਨਾਲ ਅੰਤਿਮ/ਕੁਆਲੀਫਾਇੰਗ ਡਿਗਰੀ ਸਮੈਸਟਰ ਪ੍ਰੀਖਿਆ ਦੇ ਨਤੀਜੇ ਵਿੱਚ ਪ੍ਰਾਪਤ ਕੀਤੇ ਅੰਕਾਂ ਨੂੰ ਦਾਖਲਾ ਪੋਰਟਲ 8 ਸਤੰਬਰ 2022 ਤੱਕ ਅਪਡੇਟ/ਅੱਪਲੋਡ ਕਰ ਲੈਣ।ਉਨ੍ਹਾਂ ਕਿਹਾ ਕਿ ਦਾਖਲੇ ਲਈ 9 ਸਤੰਬਰ 2022 ਨੂੰ ਪੋਰਟਲ punjabbedadmissions.org `ਤੇ ਆਰਜ਼ੀ ਮੈਰਿਟ ਸੂਚੀ ਜਾਰੀ ਕਰ ਦਿੱਤੀ ਜਾਵੇਗੀ।

Check Also

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਐਂਟਰਸ ਟੈਸਟ 25 ਫਰਵਰੀ ਨੂੰ

ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ (ਸੀ..ਬੀ.ਐਸ.ਸੀ) ਦੇ …