Monday, June 24, 2024

ਖ਼ਾਲਸਾ ਕਾਲਜ ਇੰਜਨੀਅਰਿੰਗ ਵਿਖੇ ਅਧਿਆਪਕ ਦਿਵਸ ਮਨਾਇਆ

ਅੰਮ੍ਰਿਤਸਰ, 7 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵਨਿਊ ਵਿਖੇ ਡਾ: ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਨ ਨੂੰ ਸਮਰਪਿਤ ਅਧਿਆਪਕ ਦਿਵਸ ਪੂਰੇੇ ਉਤਸ਼ਾਹ ਨਾਲ ਮਨਾਇਆ ਗਿਆ।ਕਾਲਜ ਡਾਇਰੈਕਟਰ ਸਮਾਰੋਹ ਦੀ ਸ਼ੁਰੂਆਤ ਬ੍ਰਹਮਾ ਕੁਮਾਰੀਆ ਦੁਆਰਾ ‘ਤਣਾਅ ਪ੍ਰਬੰਧਨ’ ਵਿਸ਼ੇ ’ਤੇ ਭਾਸ਼ਣ ਨਾਲ ਹੋਈ।
ਡਾ: ਮੰਜ਼ੂ ਬਾਲਾ ਨੇ ਕਿਹਾ ਕਿ ਅਧਿਆਪਕ ਦਿਵਸ ’ਤੇ ਇਸ ਲੈਕਚਰ ਦਾ ਮਨੋਰਥ ਅਧਿਆਪਕਾਂ ਨੂੰ ਅੱਜਕਲ੍ਹ ਦੇ ਤਣਾਅ ਨੂੰ ਦੂਰ ਕਰਨਾ ਹੈ।ਉਨ੍ਹਾਂ ਕਿਹਾ ਕਿ ਇਸ ਭਾਸ਼ਣ ਦਾ ਉਦੇਸ਼ ਤਣਾਅ ਅਤੇ ਮੁਸ਼ਕਿਲ ਨਾਲ ਬੇਹਤਰ ਢੰਗ ਨਾਲ ਨਜਿੱਠਣ ਲਈ ਰਣਨੀਤੀਆਂ ਪੇਸ਼ ਕਰਨਾ ਹੈ ਤਾਂ ਜੋ ਵਿਅਕਤੀ ਵਧੇਰੇ ਸੰਤੁਲਿਤ, ਖੁਸ਼ਹਾਲ ਅਤੇ ਸਿਹਤਮੰਦ ਜੀਵਨ ਜੀਅ ਸਕੇ।ਰਿਸੋਰਸ ਪਰਸਨ ਬੀ.ਕੇ ਭਾਰਤ ਭੂਸ਼ਣ (ਪਾਣੀਪਤ ਤੋਂ) ਅੰਮ੍ਰਿਤਸਰ ਤੋਂ ਬੀ.ਕੇ ਡਾ. ਪੋਪਲੀ ਅਤੇ ਡਾ. ਸਾਹਿਲ ਦੇ ਨਾਲ ਸਨ, ਉਨਾਂ ਦਾ ਡਾ. ਮਹਿੰਦਰ ਸੰਗੀਤਾ ਅਤੇ ਡਾ: ਜੁਗਰਾਜ ਸਿੰਘ ਨੇ ਸਵਾਗਤ ਕੀਤਾ।
ਭੂਸ਼ਣ ਨੇ ਕਿਹਾ ਕਿ ਤਣਾਅ ਮੁਕਤ ਜੀਵਨ ਲਈ ਵਿਅਕਤੀ ਨੂੰ ਜੀਵਨ ਦੇ ਚਾਰ ਪਹਿਲੂਆਂ ਜਿਵੇਂ ਮਾਨਸਿਕ, ਸਰੀਰਕ, ਸਮਾਜਿਕ ਅਤੇ ਅਧਿਆਤਮਿਕ ਨਾਲ ਤਾਲਮੇਲ ਬਣਾ ਕੇ ਕੰਮ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਲਈ ਵਿਅਕਤੀ ਨੂੰ 7-ਸੀ ਸ਼ਾਂਤਤਾ, ਹਿੰਮਤ, ਨਿਯੰਤਰਣ, ਸੰਤੋਖ, ਹੱਸਮੁੱਖ, ਆਤਮ ਵਿਸ਼ਵਾਸ ਅਤੇ ਇਕਾਗਰਤਾ ਦੇ ਨਿਯਮ ਦੀ ਪਾਲਣਾ ਕਰਨੀ ਚਾਹੀਦੀ ਹੈ।ਤਣਾਅ ਤੋਂ ਛੁਟਕਾਰਾ ਪਾਉਣ ਲਈ ਮੁਸਕਰਾਉਣ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ।ਉਨ੍ਹਾਂ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਤਣਾਅ ਰਹਿਤ ਜੀਵਨ ਲਈ ਆਸ਼ਾਵਾਦੀ ਨਜ਼ਰੀਆ ਰੱਖਣ ਲਈ ਮਾਰਗ ਦਰਸ਼ਨ ਕੀਤਾ।
ਡਾ. ਰਿਪਿਨ ਕੋਹਲੀ (ਡੀਨ ਆਰ.ਐਂਡ.ਸੀ), ਡਾ. ਮੋਹਿਤ ਅੰਗੁਰਾਲਾ, ਡਾ. ਜੁਗਰਾਜ ਸਿੰਘ, ਡਾ. ਸੰਦੀਪ ਦੇਵਗਨ, ਇੰਜ਼. ਇਕਰੂਪ ਕੌਰ, ਬਿੰਨੀ ਅਬਰੋਲ, ਇੰਜ਼. ਆਰ.ਅਕਰਸ਼ਨ ਉਪਲ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।ਡਾ. ਸੰਗੀਤਾ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤੇ।
ਇਸ ਉਪਰੰਤ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਤਿਆਰ ਕੀਤੇ ਗਏ ਕੇਕ ਕੱਟਣ ਦੀ ਰਸਮ ਡਾ. ਮੰਜ਼ੂ ਬਾਲਾ ਨੇ ਅਦਾ ਕੀਤੀ ਗਈ।ਸੰਗੀਤਕ ਕੁਰਸੀਆਂ, ਗੁਬਾਰੇ ਭਰਨਾ ਆਦਿ ਖੇਡਾਂ ਨਾਲ ਪ੍ਰੋਗਰਾਮ ਦੀ ਸਮਾਪਤੀ ਹੋਈ। ਵਿਦਿਆਰਥੀਆਂ ਨੇ ਸਮੂਹ ਅਧਿਆਪਕਾਂ ਨੂੰ ਯਾਦਗਾਰੀ ਚਿੰਨ੍ਹ ਵੀ ਭੇਟ ਕੀਤੇ।

Check Also

‘ਅਧਿਆਪਕ ਦੀ ਤਿਆਰੀ’ ਵਿਸ਼ੇ ’ਤੇ ਆਨਲਾਈਨ ਲੈਕਚਰ ਕਰਵਾਇਆ

ਅੰਮ੍ਰਿਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ.ਟੀ ਰੋਡ ਵੱਲੋਂ ਜੀ.ਐਚ.ਜੀ …