Saturday, July 27, 2024

ਖਾਲਸਾ ਕਾਲਜ ਵੈਟਰਨਰੀ ਨੇ ਐਲ.ਐਸ.ਡੀ ਜਾਗਰੂਕਤਾ ਕੈਂਪ ਲਗਾਇਆ

ਅੰਮ੍ਰਿਤਸਰ, 7 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਲੋਂ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪਿੰਡ ਵਡਾਲਾ ਭਿੱਟੇਵਡ ਵਿਖੇ ‘ਲੰਪੀ ਸਕਿਨ ਡਿਜ਼ੀਜ਼’ (ਐਲ.ਐਸ.ਡੀ) ਬਾਰੇ ਪਸ਼ੂ ਭਲਾਈ ਅਤੇ ਜਾਗਰੂਕਤਾ ਕੈਂਪ ਲਗਾਇਆ ਗਿਆ।ਜਿਸ ਵਿਚ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਵਰਮਾ ਸਮੇਤ ਹੋਰ ਫੈਕਲਟੀ ਮੈਂਬਰਾਂ ਡਾ. ਐਸ.ਐਸ ਢਿੱਲੋਂ, ਸੁਮਨ ਸ਼ਰਮਾ, ਸੰਕਲਪ ਸ਼ਰਮਾ, ਹਿਮਾਲਿਆ ਭਾਰਦਵਾਜ ਅਤੇ ਬੀ.ਵੀ.ਐਸ.ਸੀ ਇੰਟਰਨਜ਼ ਨੇ ਹਿੱਸਾ ਲਿਆ।ਜਦਕਿ ਪੰਜਾਬ ਪਸ਼ੂ ਪਾਲਣ ਵਿਭਾਗ ਦੇ ਚਾਰ ਫੀਲਡ ਵੈਟਰਨਰੀ ਡਾਕਟਰਾਂ ਸਮੇਤ ਡਾ. ਏ.ਐਸ ਪੰਨੂ ਦੀ ਅਗਵਾਈ ਵਾਲੀ ਟੀਮ ਨੇ ਵੀ ਭਾਗ ਲਿਆ।ਡਾ. ਵਰਮਾ ਨੇ ਦੱਸਿਆ ਕਿ ਕੈਂਪ ’ਚ 80 ਤੋਂ ਵਧੇਰੇ ਕਿਸਾਨਾਂ ਨੇ ਭਾਗ ਲਿਆ।ਉਨ੍ਹਾਂ ਨੇ ਲੰਪੀ ਸਕਿਨ ਬਿਮਾਰੀ ਦੇ ਹਾਲ ਹੀ ’ਚ ਫੈਲਣ ਅਤੇ ਇਸ ਦੀ ਪ੍ਰਬੰਧਨ ਰਣਨੀਤੀਆਂ ਬਾਰੇ ਗੱਲ ਕੀਤੀ। ਉਨ੍ਹਾਂ ਨੇ ਪ੍ਰਕੋਪ ਦੌਰਾਨ ਪਸ਼ੂਆਂ ਨੂ ਸਿਹਤਮੰਦ ਰੱਖਣ ਲਈ ਪਸ਼ੂ ਖੁਰਾਕ ’ਚ ਸੰਤੁਲਿਤ ਰਾਸ਼ਨ ਅਤੇ ਖਣਿਜ ਮਿਸ਼ਰਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਕਾਲਜ ਵਲੋਂ 10 ਸਤੰਬਰ ਤੱਕ ਵੈਟਰਨਰੀ ਕਲੀਨਿਕਾਂ ’ਚ ‘ਪਸ਼ੂ ਰੋਗ ਰੋਕਥਾਮ ਹਫ਼ਤਾ’ ਦਾ ਆਯੋਜਨ ਕੀਤਾ ਹੈ ਤਾਂ ਜੋ ਪਸ਼ੂਆਂ ਦੀ ਜਾਂਚ ਕਰਵਾਉਣ ’ਚ ਮਦਦ ਕੀਤੀ ਜਾ ਸਕੇ।
ਡਾ. ਢਿੱਲੋਂ ਨੇ ਆਮ ਬਿਮਾਰੀਆਂ ਅਤੇ ਉਨ੍ਹਾਂ ਦੇ ਆਰਥਿਕ ਮਹੱਤਵ ਬਾਰੇ ਗੱਲ ਕੀਤੀ। ਇਸ ਸਮੇਂ ਪ੍ਰਸ਼ਨ ਉਤਰ ਸੈਸ਼ਨ ਵੀ ਲਗਾਇਆ।ਉਨ੍ਹਾਂ ਦੇ ਫਾਰਮਾਂ ’ਚ ਮਾਸਟਾਈਟਸ ਪ੍ਰਬੰਧਨ, ਸੰਤੁਲਿਤ ਰਾਸ਼ਨ, ਦੁੱਧ ਚੁੰਘਾਉਣ ਦੀ ਸਹੀ ਵਿਧੀ ਅਤੇ ਜੀਵ ਸੁਰੱਖਿਆ ਰਣਨੀਤੀਆਂ ਆਦਿ ਨਾਲ ਸਬੰਧਿਤ ਜ਼ਾਹਿਰ ਕੀਤੇ ਗਏ।
ਡਾ. ਪੰਨੂ ਨੇ ਪਸ਼ੂ ਪਾਲਕਾਂ ਲਈ ਏ.ਐਚ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਅਤੇ ਭਲਾਈ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ। ਕੈਂਪ ’ਚ ਕਾਰਸ ਪ੍ਰਾ. ਲਿਮਟਿਡ ਅਤੇ ਐਸ.ਆਰ.ਐਲ ਨੇ ਪ੍ਰਬੰਧਕਾਂ ਨੂੰ ਅਹਿਮ ਸਹਿਯੋਗ ਦਿੱਤਾ ਅਤੇ ਕਿਸਾਨਾਂ ਨੂੰ ਫੀਡ ਸਪਲੀਮੈਂਟ, ਰੋਜ਼ਾਨਾ ਟੌਨਿਕ ਅਤੇ ਇਮਿਊਨਿਟੀ ਬੂਸਟਰ ਮੁਹੱੱਈਆ ਕਰਵਾਏ। ਇਹ ਕੈਂਪ ‘ਆਪਣੀ ਖੇਤੀ’ ਦੇ ਯੂ-ਟਿਊਬ ਚੈਨਲ ’ਤੇ ਲਾਈਵ ਸੀ, ਜਿਸ ਦੀ ਅਗਵਾਈ ਡਾ. ਕੇਵਲ ਅਰੋੜਾ ਨੇ ਕੀਤੀ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …