ਸਮਰਾਲਾ, 8 ਸਤੰਬਰ (ਇੰਦਰਜੀਤ ਸਿੰਘ ਕੰਗ) – ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਦਾ ਮੇਲਾ ਸਕੂਲ ਇੰਚਾਰਜ਼ ਪਰਮਜੀਤ ਕੌਰ ਦੀ ਅਗਵਾਈ ਹੇਠ ਲਗਾਇਆ ਗਿਆ।ਸਕੂਲ ਇੰਚਾਰਜ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਜਿਹੇ ਮੇਲੇ ਬੱਚਿਆਂ ਦੀ ਬੋਧਿਕ ਸਮਰੱਥਾ ਨੂੰ ਪਰਖਣ ਅਤੇ ਹੋਰ ਨਿਖਾਰ ਲਿਆਉਣ ਵਿੱਚ ਸਹਾਈ ਹੁੰਦੇ ਹਨ।ਜਿਨ੍ਹਾਂ ਚਿਰ ਵਿਦਿਆਰਥੀ ਵਿੱਦਿਆ ਨੂੰ ਆਪਣੇ ਜੀਵਨ ਵਿੱਚ ਅਮਲੀ ਰੂਪ ਵਿੱਚ ਲਾਗੂ ਨਹੀਂ ਕਰਦੇ ਉਨੀਂ ਦੇਰ ਵਿੱਦਿਆ ਗ੍ਰਹਿਣ ਕਰਨ ਦੇ ਅਸਲੀ ਮੰਤਵ ਦੀ ਪੂਰਤੀ ਅਸੰਭਵ ਹੈ।ਸਿੱਖਿਆ ਵਿਭਾਗ ਦਾ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਵਿਕਾਸ ਲਈ ਅਜਿਹੇ ਮੇਲਿਆਂ ਦਾ ਆਯੋਜਨ ਕਰਕੇ ਉਨ੍ਹਾਂ ਅੰਦਰ ਮੁਕਾਬਲੇ ਦੀ ਭਾਵਨਾ ਅਤੇ ਪੜ੍ਹਾਈ ਸਬੰਧੀ ਰੂਚੀ ਪੈਦਾ ਕਰਨਾ ਹੈ।ਮੇਲੇ ਦੌਰਾਨ ਸਮਾਜਿਕ ਵਿਗਿਆਨ ਅਤੇ ਅੰਗਰੇਜ਼ੀ ਵਿਸ਼ੇ ਨਾਲ ਸਬੰਧਿਤ ਸ.ਸ ਮਿਸਟ੍ਰੈਸ ਪਰਮਜੀਤ ਕੌਰ ਦੀ ਰਹਿਨਮੁਾਈ ਹੇਠ ਵਿਦਿਆਰਥੀਆਂ ਵੱਲੋਂ ਵੱਖੋ ਵੱਖਰੇ ਚਾਰਟ, ਪੋਸਟਰ ਅਤੇ ਮਾਡਲ ਤਿਆਰ ਕੀਤੇ ਗਏ, ਜਿਨ੍ਹਾਂ ਨੂੰ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬਹੁਤ ਸਰਾਹਿਆ ਗਿਆ। ਮੰਚ ਸੰਚਾਲਨ ਹਰਦਮਨਦੀਪ ਸਿੰਘ ਹਿੰਦੀ ਮਾਸਟਰ ਨੇ ਕੀਤਾ।
ਇਸ ਮੇਲੇ ਨੂੰ ਸਫਲਤਾ ਪੂਰਬਕ ਨੇਪਰੇ ਚਾੜਨ ਲਈ ਹਰਪ੍ਰੀਤ ਕੌਰ ਪੰਜਾਬੀ ਮਿਸਟ੍ਰੈਸ, ਮੇਘਾ ਗਣਿਤ ਮਿਸਟ੍ਰੈਸ, ਰਵਿੰਦਰ ਕੌਰ ਸਾਇੰਸ ਮਿਸਟ੍ਰੈਸ, ਮਿਸ ਹਰਿੰਦਰ ਕੌਰ ਗਣਿਤ ਮਿਸਟ੍ਰੈਸ, ਮਿਸ ਮਨਜਿੰਦਰ ਕੌਰ ਕੰਪਿਊਟਰ ਫੈਕਲਟੀ ਆਪਣੀ ਵਿਸ਼ੇਸ਼ ਭੂਮਿਕਾ ਨਿਭਾਈ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …