Friday, March 1, 2024

ਬੰਦੀ ਸਿੰਘਾਂ ਦੀ ਰਿਹਾਈ ਲਈ ਦੂਜੇ ਦਿਨ ਭੁੱਖ ਹੜਤਾਲ ‘ਤੇ ਬੈਠੇ ਨੀਰਜ਼ ਸਿਹਾਲਾ

ਭਲਕੇ ਵੱਡਾ ਇਕੱਠ ਕਰਕੇ ਐਸ.ਡੀ.ਐਮ ਨੂੰ ਮੰਗ ਪੱਤਰ ਦੇਣ ਉਪਰੰਤ ਸਮਾਪਤ ਕੀਤੀ ਜਾਵੇਗੀ ਹੜਤਾਲ

ਸਮਰਾਲਾ, 8 ਸਤੰਬਰ (ਇੰਦਰਜੀਤ ਸਿੰਘ ਕੰਗ) – ਸਿੱਖ ਕੌਮ ਲਈ ਲੜਨ ਵਾਲੇ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸਮਰਾਲਾ ਦੇ ਮੇਨ ਚੌਂਕ ਵਿੱਚ ਦੂਸਰੇ ਦਿਨ ਵੀ ਭੁੱਖ ਹੜਤਾਲ ਨਿਰੰਤਰ ਜਾਰੀ ਰਹੀ।ਅੱਜ 12 ਘੰਟੇ ਲਈ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਨੀਰਜ਼ ਸਿਹਾਲਾ ਭੁੱਖ ਹੜਤਾਲ ‘ਤੇ ਬੈਠੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ।ਭੁੱਖ ਹੜਤਾਲ ਵਿੱਚ ਸ਼ਾਮਲ ਪੰਥ ਹਤੈਸ਼ੀ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਅਤੇ ਸੁਜਾਨ ਸਿੰਘ ਮੰਜਾਲੀਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਸਿੱਖ ਕੌਮ ਦੇ ਮਹਾਨ ਜੁਝਾਰੂਆਂ ਦੀ ਰਿਹਾਈ ਲਈ ਹੜਤਾਲ ‘ਤੇ ਬੈਠੇ ਹਨ। ਉਨ੍ਹਾਂ ਦੀ ਮੰਗ ਹੈ ਕਿ ਉਮਰ ਕੈਦ ਸਜ਼ਾ ਭੋਗ ਕੇ ਵੀ ਸਰਕਾਰ ਵਲੋਂ ਜੇਲ੍ਹਾਂ ਵਿੱਚ ਡੱਕੇ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।ਧਰਨੇ ਵਿੱਚ ਇਹ ਵੀ ਐਲਾਨ ਕੀਤਾ ਗਿਆ ਕੱਲ ਸਵੇਰੇ ਵੱਡੀ ਗਿਣਤੀ ‘ਚ ਪੰਥ ਹਤੈਸ਼ੀ ਲੋਕ ਇਕੱਠੇ ਹੋਣਗੇ ਅਤੇ 12 ਵਜੇ ਐਸ.ਡੀ.ਐਮ ਸਮਰਾਲਾ ਨੂੰ ਮੰਗ ਪੱਤਰ ਦੇ ਕੇ ਇਹ ਧਰਨਾ ਸਮਾਪਤ ਕੀਤਾ ਜਾਵੇਗਾ।ਇਹ ਵੀ ਐਲਾਨ ਕੀਤਾ ਗਿਆ ਕਿ 5 ਮੈਂਬਰੀ ਕਮੇਟੀ ਭਵਿੱਖ ਵਿੱਚ ਜੋ ਫੈਸਲਾ ਲਵੇਗੀ, ਉਸ ਨੂੰ ਪ੍ਰਵਾਨ ਕਰਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ।
ਅੱਜ ਦੀ ਭੁੱਖ ਹੜਤਾਲ ਵਿੱਚ ਸਹਿਯੋਗ ਕਰਨ ਲਈ ਪ੍ਰਮੁੱਖ ਤੌਰ ‘ਤੇ ਸੰਤੋਖ ਸਿੰਘ ਨਾਗਰਾ, ਪਵਿੱਤਰ ਸਿੰਘ ਭੜੀ, ਅਮਰਜੀਤ ਸਿੰਘ ਬਾਲਿਓਂ, ਮਨੀ ਪਾਠਕ, ਸੰਦੀਪ ਸਿੰਘ ਰੁਪਾਲੋਂ, ਕੁਲਦੀਪ ਸਿੰਘ ਉਟਾਲਾਂ, ਪ੍ਰੋ. ਬਲਜੀਤ ਸਿੰਘ, ਗੁਰਜੀਤ ਸਿੰਘ ਖਾਨਪੁਰ, ਗੁਰਪ੍ਰੀਤ ਸਿੰਘ ਉਟਾਲਾਂ, ਮਨਦੀਪ ਸਿੰਘ ਕੁੱਬੇ, ਸੁਖਦੇਵ ਸਿੰਘ ਚਹਿਲਾਂ, ਮਨਜੀਤ ਸਿੰਘ ਲੀਸਾ, ਗੁਰਪ੍ਰੀਤ ਸਿੰਘ ਦਿਓਲ, ਨਿੰਦੀ ਸਮਰਾਲਾ, ਸਾਹਿਤਕਾਰ ਦੀਪ ਦਿਲਬਰ ਆਦਿ ਵਿਸ਼ੇਸ਼ ਤੌਰ ‘ਤੇ ਪੁੱਜੇ।

Check Also

ਮਰਹੂਮ ਸੌਰਵ ਗੋਇਲ ਤੇ ਗਾਇਕ ਪੂਰਨ ਚੰਦ ਯਮਲਾ ਦੀ ਯਾਦ ‘ਚ ਸੱਭਿਆਚਾਰਕ ਮੇਲਾ ਕਰਵਾਇਆ

ਸੰਗਰੂਰ, 1 ਮਾਰਚ (ਜਗਸੀਰ ਲੌਂਗੋਵਾਲ) – ਮਰਹੂਮ ਨੇਤਰਦਾਨੀ ਸੋਰਵ ਗੋਇਲ ਅਤੇ ਗਾਇਕ ਪੂਰਨ ਚੰਦ ਯਮਲਾ …