Wednesday, May 28, 2025
Breaking News

ਖ਼ਾਲਸਾ ਕਾਲਜ ਵਿਖੇ ਸੰਚਾਰ ’ਤੇ ਐਕਸਟੈਂਸ਼ਨ ਲੈਕਚਰ ਆਯੋਜਿਤ

ਅੰਮ੍ਰਿਤਸਰ, 12 ਸਤੰਬਰ ( ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ ‘ਸੰਚਾਰ ਸਾਧਨਾਂ ਰਾਹੀਂ ਮਿਥੇ ਟੀਚੇ ਦੀ ਪ੍ਰਾਪਤੀ’ ਵਿਸ਼ੇ ’ਤੇ ਇਕ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਗਰੇਜ਼ੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਤੇ ਮੁਖੀ ਅਤੇ ਉਘੇ ਵਿਦਵਾਨ ਡਾ. ਗੁਰਪ੍ਰਦੇਸ਼ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਜਿਨ੍ਹਾਂ ਬਾਰੇ ਪ੍ਰੋ: ਪ੍ਰਨੀਤ ਢਿੱਲੋਂ ਨੇ ਜਾਣ ਪਛਾਣ ਕਰਵਾਈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਪ੍ਰੋ: ਸੁਪਿੰਦਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਪੌਦੇ ਦੇ ਕੇ ਸਵਾਗਤ ਕੀਤਾ।ਡਾ. ਗੁਰਉਪਦੇਸ਼ ਸਿੰਘ ਨੇ ਰੋਜ਼ਾਨਾ ਜੀਵਨ ’ਚ ਪ੍ਰਭਾਵਸ਼ਾਲੀ ਸੰਚਾਰ ਦੀ ਮਹੱਤਤਾ ਬਾਰੇ ਚਰਚਾ ਕੀਤੀ।ਉਨ੍ਹਾਂ ਨੇ ਸੰਚਾਰ ਦੇ ਵੱਖ-ਵੱਖ ਪੱਧਰਾਂ ’ਤੇ ਢੱਕਵੀਂ ਸ਼ਬਦਾਵਲੀ, ਹਾਵ-ਭਾਵ ਅਤੇ ਉਚਾਰਨ ਦੀ ਵਰਤੋਂ ’ਤੇ ਜ਼ੋਰ ਦਿੱਤਾ ਅਤੇ ਸੰਚਾਰ ਦੇ ਸਥਾਨਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰਾਂ ’ਚ ਫਰਕ ਬਾਰੇ ਵਿਚਾਰ ਸਾਂਝੇ ਕੀਤੇ।ਇਸ ਲੈਕਚਰ ਦੇ ਅੰਤ ’ਚ ਇਕ ਸੰਖੇਪ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਸ਼ੁੱਧਤਾ ਦੇ ਮੁੱਲ ਨੂੰ ਸਮਝਾਉਣ ਲਈ ਸਵਾਲ ਪੁੱਛੇ ਗਏ।ਡਾ. ਮਹਿਲ ਸਿੰਘ ਨੇ ਉਕਤ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਦੇ ਭਲੇ ਲਈ ਅਜਿਹੇ ਹੋਰ ਸਮਾਗਮ ਕਰਵਾਉਣ ਲਈ ਪ੍ਰੇਰਿਤ ਕੀਤਾ।ਪ੍ਰੋ: ਸੁਪਨਿੰਦਰਜੀਤ ਕੌਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
ਇਸ ਮੌਕੇ ਡਾ. ਸਾਵੰਤ ਸਿੰਘ ਮੰਟੋ, ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਦਲਜੀਤ ਸਿੰਘ, ਡਾ: ਮਮਤਾ ਮਹਿੰਦਰੂ, ਡਾ. ਜਸਵਿੰਦਰ ਕੌਰ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਹਰਸ਼ ਸਲਾਰੀਆ ਆਦਿ ਹਾਜ਼ਰ ਸਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …