ਐਸ.ਐਸ.ਪੀ ਖੰਨਾ ਨੇ ਮਰਿਆਦਾ ਰੱਖਣ ਦਾ ਦਿਵਾਇਆ ਵਿਸ਼ਵਾਸ਼ – ਰਮਨ ਵਡੇਰਾ
ਸਮਰਾਲਾ, 22 ਸਤੰਬਰ (ਇੰਦਰਜੀਤ ਸਿੰਘ ਕੰਗ) – ਨੇਕੀ ਦੀ ਬਦੀ ਉਤੇ ਜਿੱਤ ਦਾ ਤਿਉਹਾਰ ਦੁਸਹਿਰਾ ਹਿੰਦੂ ਧਰਮ ਦੇ ਤਿਉਹਾਰਾਂ ਵਿੱਚ ਆਪਣੀ ਵਿਸ਼ੇਸ਼ ਮਹੱਤਤਾ ਰੱੱਖਦਾ ਹੈ।ਇਸ ਤਿਉਹਾਰ ਤੋਂ ਨੌ ਦਿਨ ਪਹਿਲਾਂ ਇਸ ਤਿਉਹਾਰ ਸਬੰਧੀ ਸ਼ਹਿਰਾਂ ਅਤੇ ਪਿੰਡਾਂ ਵਿੱਚ ਰਾਮ ਲੀਲਾ ਦਾ ਮੰਚਨ ਕੀਤਾ ਜਾਂਦਾ ਹੈ।ਸ਼ਿਵ ਸੈਨਾ ਯੂਥ ਵਿੰਗ ਦੇ ਸੂਬਾ ਪ੍ਰਧਾਨ ਰਮਨ ਵਡੇਰਾ ਨੇ ਖੰਨਾ ਪੁਲਿਸ ਜ਼ਿਲ੍ਹਾ ਦੇ ਐਸ.ਐਸ.ਪੀ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅੱਜ ਇਹ ਮੰਗ ਪੱਤਰ ਪਿਛਲੇ ਕੁੱਝ ਸਮੇਂ ਤੋਂ ਸਮਰਾਲਾ ਅਤੇ ਮਾਛੀਵਾੜਾ ਸ਼ਹਿਰਾਂ ਵਿੱਚ ਆਯੋਜਤ ਰਾਮ ਲੀਲਾ ਦੇ ਮੰਚਨ ਦੌਰਾਨ ਧਾਰਮਿਕ ਸਟੇਜ਼ ਤੋਂ ਲੱੱਚਰ ਗੀਤਾਂ ਅਤੇ ਡਾਂਸ ਆਦਿ ਦਾ ਸਹਾਰਾ ਲੈ ਕੇ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਜਾਣ ਲੱਗ ਪਿਆ ਹੈ।ਕੁੱਝ ਲੋਕ ਨਸ਼ੇ ਆਦਿ ਕਰਕੇ ਸਟੇਜ ‘ਤੇ ਚੜ੍ਹ ਜਾਂਦੇ ਹਨ ਅਤੇ ਸਰੋਤਿਆਂ ਵਿੱਚ ਬੈਠ ਕੇ ਹੱਲਾ ਕਰਦੇ ਹਨ।ਜਿਸ ਕਾਰਨ ਪੱਤਰ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਇਸ ਧਾਰਮਿਕ ਸਟੇਜ਼ ਉਪਰ ਰਾਮ ਲੀਲਾ ਦੀ ਮਰਿਆਦਾ ਦਾ ਪਾਲਣ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਇਸ ਸਮੇਂ ਕਿਸੇ ਕਿਸਮ ਦਾ ਕੋਈ ਨਸ਼ਾ ਆਦਿ ਨਾ ਕੀਤਾ ਜਾਵੇ। ਉਨਾਂ ਕਿਹਾ ਕਿ ਐਸ.ਐਸ.ਪੀ ਖੰਨਾ ਨੇ ਵਿਸ਼ਵਾਸ਼ ਦਿਵਾਇਆ ਕਿ ਇਸ ਮੰਚਨ ਮੌਕੇ ਧਾਰਮਿਕ ਮਰਿਆਦਾ ਸਬੰਧੀ ਇਨ੍ਹਾਂ ਨੂੰ ਸੰਚਾਲਨ ਕਰਨ ਵਾਲੀਆਂ ਸੰਸਥਾਵਾਂ ਨੂੰ ਪੂਰਨ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਅਤੇ ਅਮਨ ਕਾਨੂੰਨ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾਵੇਗੀ।
ਇਸ ਉਪਰੰਤ ਐਸ.ਡੀ.ਐਮ ਸਮਰਾਲਾ ਅਤੇ ਰਾਮ ਲੀਲਾ ਕਲਾ ਮੰਚ ਦੁਰਗਾ ਮੰਦਿਰ ਸਮਰਾਲਾ ਦੇ ਪ੍ਰਧਾਨ ਕਰਨਵੀਰ ਢਿੱਲੋਂ ਨੂੰ ਵੀ ਅਜਿਹਾ ਮੰਗ ਪੱਤਰ ਦਿੱਤਾ ਗਿਆ।ਇਹ ਪੱਤਰ ਦੇਣ ਮੌਕੇ ਸਮਰਾਲਾ ਸ਼ੋਸ਼ਲ ਵੈਲਫੇਅਰ ਦੇ ਪ੍ਰਧਾਨ ਨੀਰਜ ਸਿਹਾਲਾ, ਦਵਿੰਦਰ ਖੱਟੜਾ, ਅਮਰਜੀਤ ਸਿੰਘ ਗੱਗੂ, ਵਿੱਕੀ ਵਡੇਰਾ, ਮੁਕੇਸ਼ ਨੰਦ, ਤਨੂੰ ਸ਼ਰਮਾ, ਕਮਲ ਪੰਡਿਤ, ਗੌਰਵ ਸਮਰਾਲਾ ਆਦਿ ਵੀ ਹਾਜ਼ਰ ਸਨ।