Monday, December 4, 2023

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ‘ਕੈਚ ਦ ਰੇਨ’ ਵਿਸ਼ੇ ‘ਤੇ ਸੈਮੀਨਾਰ

ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਐਨ.ਐਸ.ਐਸ ਵਿਭਾਗ ਵਲੋਂ ਪਾਣੀ ਦੀ ਸੰਭਾਲ ਬਾਰੇ ‘ਕੈਚ ਦ ਰੇਨ’ ਵਿਸ਼ੇ ‘ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸਾਬਕਾ ਕੈਬਨਿਟ ਮੰਤਰੀ ਪੰਜਾਬ ਡਾ. ਰਾਜ ਕੁਮਾਰ ਵੇਰਕਾ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰੋ. (ਡਾ.) ਰਾਜੇਸ਼ ਕੁਮਾਰ ਐਨ.ਐਸ.ਐਸ ਕੋ-ਆਰਡੀਨੇਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁੱੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਸੁਦਰਸ਼ਨ ਕਪੂਰ ਚੇਅਰਮੈਨ ਸਥਾਨਕ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰੇ ਦਾ ਨੰਨ੍ਹੇ ਪੌਦੇ ਦੇ ਕੇ ਸੁਆਗਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬੀ.ਬੀ.ਕੇ ਡੀ.ਏ.ਵੀ ਕਾਲਜ ਸਿਹਤ ਅਤੇ ਵਾਤਾਵਰਣ ਜਾਗਰੁਕਤਾ ਨੂੰ ਲੈ ਕੇ ਵਚਨਬੱਧ ਹੈ।ਉਹਨਾਂ ਦੱਸਿਆ ਕਿ ‘ਉਨਤ ਭਾਰਤ ਅਭਿਆਨ’ ਦੇ ਤਹਿਤ ਕਾਲਜ ਨੇ ਪੰਜ ਪਿੰਡ ਗੋਦ ਲਏ ਜਿਥੇ ਐਨ.ਐਸ.ਐਸ ਵਲੰਟੀਅਰ ਲਗਾਤਾਰ ਜਾ ਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।ਉਹਨਾਂ ਨੇ ਵਲੰਟੀਅਰਾਂ ਨੂੰ ਪਾਣੀ ਦੀ ਸੰਭਾਲ ਦੀ ਜ਼ਰੂਰਤ ਸੰਬੰਧੀ ਜਾਗਰੁਕ ਕੀਤਾ।ਡਾ. ਰਾਜੇਸ਼ ਕੁਮਾਰ ਨੇ ਆਪਣੇ ਵਾਤਾਵਰਣ ਪਰਿਵਰਤਨ ਦੇ ਦੌਰ ‘ਚ ਪਾਣੀ ਦੀ ਸੰਭਾਲ ਦੀ ਜ਼ਰੂਰਤ ਅਤੇ ਮਹੱਤਵ ਬਾਰੇ ਵਿਸਥਾਰ ਵਿਚ ਦੱਸਿਆ।
ਮੁੱਖ ਮਹਿਮਾਨ ਡਾ. ਰਾਜ ਕੁਮਾਰ ਵੇਰਕਾ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ‘ਮਾਂ’ ਕਵਿਤਾ ਨਾਲ ਕਰਦੇ ਹੋਏ ਆਪਣੇ ਵਡੇਰਿਆਂ ਨੂੰ ਯਾਦ ਕੀਤਾ।ਉਹਨਾਂ ਨੇ ਕਿਹਾ ਕਿ ਡੀ.ਏ.ਵੀ ਸੰਸਥਾਵਾਂ ਹਰ ਅਪਾਤਕਾਲੀਨ ਸਥਿਤੀ ‘ਚ ਸੇਵਾ ‘ਚ ਅੱਗੇ ਰਹਿੰਦੀਆਂ ਹਨ ਅਤੇ ਭਵਿੱਖ ‘ਚ ਵੀ ਰਹਿਣਗੀਆਂ।
ਕਾਲਜ ਦੇ ਮਲਟੀਮੀਡੀਆ ਵਿਭਾਗ ਦੁਆਰਾ ਪਾਣੀ ਦੀ ਸੰਭਾਲ ਨੂੰ ਲੈ ਕੇ ਕੀਤੀਆਂ ਪਹਿਲਕਦਮੀਆਂ ‘ਤੇ ਅਧਾਰਿਤ ਇਕ ਵਿਸ਼ੇਸ਼ ਡਾਕੂਮੈਂਟਰੀ ਦਿਖਾਈ ਗਈ ਅਤੇ                    ਐਨ.ਐਸ.ਐਸ ਵਲੰਟੀਅਰਾਂ ਦੁਆਰਾ ਐਨ.ਐਸ.ਐਸ ਗੀਤ ਪੇਸ਼ ਕੀਤਾ ਗਿਆ।ਪ੍ਰਿੰਸੀਪਲ ਅਤੇ ਮਹਿਮਾਨਾਂ ਵਲੋਂ ਕਾਲਜ ‘ਚ ਪੌਦੇ ਲਗਾਏ ਗਏ।ਡਾ. ਅਨੀਤਾ ਨਰੇਂਦਰ ਡੀਨ ਕਮਿਊਨੀਟੀ ਸਰਵਿਸ ਇਨੀਸ਼ੀਏਟਿਵਜ਼ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਪੋ੍ਰ. ਸੁਰਭੀ ਸੇਠੀ, ਡਾ. ਨਿਧੀ ਅਗਰਵਾਲ ਐਨ.ਐਸ.ਐਸ ਪ੍ਰੋਗਰਾਮ ਅਫਸਰ, ਡਾ. ਸਾਹਿਲ ਗੁਪਤਾ ਅਤੇ ਡਾ. ਪਲਵਿੰਦਰ ਸਿੰਘ ਵੀ ਮੌਜੂਦ ਸਨ।

Check Also

ਤਿੰਨ ਰਾਜਾਂ ‘ਚ ਭਾਜਪਾ ਦੀ ਵੱਡੀ ਜਿੱਤ ਦੀ ਖੁਸ਼ੀ ‘ਚ ਵੰਡੇ ਲੱਡੂ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ)- ਭਾਜਪਾ ਆਗੂਆਂ ਵਲੋਂ ਰਾਜਸਥਾਨ, ਛਤੀਸਗੜ੍ਹ ਅਤੇ ਮੱਧ ਪ੍ਰਦੇਸ਼ ‘ਚ ਭਾਜਪਾ …