Saturday, December 21, 2024

ਸੜਕ ਹਾਦਸੇ ‘ਚ ਇੱਕ ਨੋਜ਼ਵਾਨ ਦੀ ਮੋਤ, ਦੂਸਰਾ ਗੰਭੀਰ ਜਖ਼ਮੀ

ਭੀਖੀ, 25 ਸਤੰਬਰ (ਕਮਲ ਜ਼ਿੰਦਲ) – ਇਥੋਂ ਤਕਰੀਬਨ 4 ਕਿਲੋਮੀਟਰ ਦੂਰ ਸੁਨਾਮ ਰੋਡ ‘ਤੇ ਸ਼ੁੱਕਰਵਾਰ ਦੇਰ ਸ਼ਾਮ ਹੋਏ ਮੋਟਰ ਸਾਇਕਲ/ ਕਾਰ ਹਾਦਸੇ ਵਿੱਚ ਨੇੜਲੇ ਪਿੰਡ ਹਮੀਰਗੜ੍ਹ ਢੈਪਈ ਦੇ 22 ਸਾਲ੍ਹਾ ਨੋਜ਼ਵਾਨ ਦੀ ਮੋਤ ਹੋ ਗਈ, ਜਦਕਿ ਉਸ ਦਾ ਇੱਕ ਦੋਸਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ ਪਿੰਡ ਹਮੀਰਗੜ੍ਹ ਢੈਪਈ ਦਾ ਗੁਰਪ੍ਰੀਤ ਸਿੰਘ ਪੁੱਤਰ ਮੇਜ਼ਰ ਸਿੰਘ ਆਪਣੇ ਦੋਸਤ ਗੁਰਪ੍ਰੀਤ ਸਿੰਘ ਪੁੱਤਰ ਬੰਤ ਸਿੰਘ ਨਾਲ ਮੋਟਰਸਾਇਕਲ ‘ਤੇ ਸਵਾਰ ਹੋ ਕੇ ਭੀਖੀ ਤੋਂ ਆਪਣੇ ਪਿੰਡ ਹਮੀਰਗੜ੍ਹ ਢੈਪਈ ਨੂੰ ਪਰਤ ਰਿਹਾ ਸੀ ਤਾਂ ਜੱਸੜ ਢਾਬੇ ਦੇ ਕੋਲ ਇੱਕ ਕਾਰ ਨਾਲ ਜਬਰਦਸਤ ਟੱਕਰ ਹੋ ਗਈ।ਜਿਸ ਦੌਰਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਦੋਵੋਂ ਨੋਜ਼ਵਾਨਾਂ ਨੂੰ ਸਿਵਲ ਹਸਪਤਾਲ ਭੀਖੀ ਲਿਆਦਾ ਗਿਆ, ਜਿਥੇ ਗੁਰਪ੍ਰੀਤ ਸਿੰਘ ਵਾਸੀ ਹਮੀਰਗੜ੍ਹ ਢੈਪਈ ਦੀ ਮੋਤ ਹੋ ਗਈ ਅਤੇ ਦੂਸਰੇ ਨੋਜ਼ਵਾਨ ਨੂੰ ਮਾਨਸਾ ਦੇ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ।ਜਿਕਰਯੋਗ ਹੈ ਕਿ ਮ੍ਰਿਤਕ ਨੋਜ਼ਵਾਨ ਮਾਪਿਆ ਦਾ ਇਕਲੋਤਾ ਪੁੱਤਰ ਅਤੇ ਦਸੰਬਰ ਵਿੱਚ ਉਸ ਦਾ ਵਿਆਹ ਹੋਣ ਵਾਲਾ ਸੀ।ਨੌਜਵਾਨ ਦੀ ਦਰਦਨਾਕ ਮੋਤ ‘ਤੇ ਪਿੰਡ ਵਿੱਚ ਗਮ ਦਾ ਮਾਹੌਲ ਹੈ।
ਉਧਰ ਥਾਣਾ ਭੀਖੀ ਦੇ ਸਹਾਇਕ ਸਬ-ਇੰਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਮੇਜ਼ਰ ਸਿੰਘ ਦੇ ਬਿਆਨਾ ‘ਤੇ ਪਰਚਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …