ਅੰਮ੍ਰਿਤਸਰ, 18 ਮਾਰਚ (ਜਸਬੀਰ ਸਿੰਘ ਸੱਗੂ)-ਪੂਰੇ ਦੇਸ਼ ਵਿੱਚ ਜਿਥੇ ਹੋਲੀ ਦਾ ਤਿਓਹਾਰ ਰਵਾਇਤੀ ਜੋਸ਼ੌਖਰੋਸ਼ ਨਾਲ ਮਨਾਇਆ ਜਾਂਦਾ ਹੈ, ਉਥੇ ਖਾਲਸੇ ਦੀ ਸਾਜਨਾ ਵਾਲੇ ਅਸਥਾਨ ‘ਤੇ ਹੋਲਾ ਮਹੱਲਾ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਲੱਖਾਂ ਦੀ ਗਿਣਤੀ ‘ਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਦੀਆਂ ਹਨ।ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੀ ਹੋਲੇ ਮਹੱਲੇ ‘ਤੇ ਬੁਰਜ ਬਾਬਾ ਫੂਲਾ ਸਿੰਘ ਵਿਖੇ ਨਿਹੰਗ ਸਿੰਘਾਂ ਵਲੋਂ ਵਿਸ਼ੇਸ਼ ਸਮਾਗਮ ਅਯੋਜਿਤ ਕਰਕੇ ਮਹੱਲੇ ਦਾ ਜਲੂਸ ਕੱਢਿਆ ਜਾਂਦਾ ਹੈ।ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਸਾਲ ਦੀ ਤਰਾਂ ਰਾਤ ਦੇ ਸਮੇਂ ਜਦ ਗੁਰੂ ਮਹਾਰਾਜ ਦੀ ਪਾਲਕੀ ਸ੍ਰੀ ਦਰਬਾਰ ਸਾਹਿਬ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਠਾ ਸਾਹਿਬ ਸਥਿਤ ਵਿਖੇ ਸ਼ੁਸ਼ੋਭਿਤ ਕਰਨ ਲਈ ਲਿਜਾਈ ਜਾਂਦੀ ਹੈ ਤਾਂ ਹਜਾਰਾਂ ਦੀ ਗਿਣਤੀ ‘ਚ ਸੰਗਤਾਂ ਗੁਲਾਬ ਦੇ ਫੁੱਲਾਂ ਅਤੇ ਅੱਤਰ ਫੁਲੇਲਾਂ ਦੀ ਵਰਖਾ ਕਰਕੇ ਗੁਰੂ ਮਹਾਰਾਜ ਦੀ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ।ਹੋਲੇ ਮਹੱਲੇ ਦਾ ਮੌਕੇ ਸੰਗਤਾਂ ਦੇ ਵਿਸ਼ਾਲ ਇਕੱਠ ਦਾ ਇਹ ਅਲੌਕਿਕ ਨਜਾਰਾ ਦੇਖਣਯੋਗ ਸੀ, ਜਦ ਸਾਰੇ ਪਾਸੇ ਸਤਿਨਾਮ ਵਾਹਿਗੁਰੂ ਦੀ ਵਿਸਮਾਦੀ ਧੁਨ ਸੁਣਾਈ ਦਿੰਦੀ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …