ਫਾਜਿਲਕਾ, 7 ਦਸੰਬਰ (ਵਿਨੀਤ ਅਰੋੜਾ) -ਇਸਾਈ ਧਰਮ ਨਾਲ ਸਬੰਧਤ ਈਸਾਈ ਫਰੰਟ ਸੋਸ਼ਲ ਵੈਲਫੇਅਰ ਸੋਸਾਈਟੀ ਨੇ ਪਿਛਲੇ ਦਿਨਾਂ ਦਿੱਲੀ ਵਿੱਚ ਅਰਾਜਕ ਤਤਾਂ ਦੁਆਰਾ ਗਿਰਜਾ ਘਰ ਉੱਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਹੈ।ਇਸ ਮੌਕੇ ਉੱਤੇ ਆਲ ਇੰਡਿਆ ਪੋਸਟਰ ਵੈਲਫੇਅਰ ਐਸੋਸਇਏਸ਼ਨ ਦੇ ਮੈਂਬਰਾਂ ਨੇ ਇਸਨੂੰ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਕਾਰਵਾਈ ਕਰਾਰ ਦਿੰਦੇ ਹੋਏ ਅਜਿਹੀ ਕਾਰਵਾਈ ਦੁਬਾਰਾ ਨਾ ਹੋਵੇ ਉੱਤੇ ਕੇਂਦਰ ਸਰਕਾਰ ਨੂੰ ਸਖ਼ਤੀ ਵਰਤਣ ਦੀ ਸਲਾਹ ਦਿੱਤੀ।ਸਥਾਨਕ ਓਡਾ ਵਾਲੀ ਬਸਤੀ ਵਿੱਚ ਚੇਅਰਮੈਨ ਈਸਾਈ ਫਰੰਟ ਸੋਸ਼ਲ ਵੈਲਫੇਅਰ ਸੋਸਾਈਟੀ ਪ੍ਰਧਾਨ ਸੰਦੀਪ ਮਸੀਹ, ਲਾਲ ਮਸੀਹ, ਵਰਿੰਦਰ ਮਸੀਹ, ਭੁਪਿੰਦਰ ਮਸੀਹ, ਜਾਰਜ, ਰੋਨਿਤ ਮਸੀਹ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਅਜਿਹੀ ਕਾਰਵਾਈ ਨਾਲ ਆਰੋਪੀਆਂ ਨੂੰ ਜਲਦੀ ਗਿਰਫਤਾਰ ਨਾ ਕੀਤਾ ਤਾਂ ਰਾਸ਼ਟਰੀ ਪੱਧਰ ਉੱਤੇ ਮੀਟਿੰਗ ਬੁਲਾਈ ਜਾਵੇਗੀ।ਇਸ ਮੌਕੇ ਉੱਤੇ ਪਾਸਟਰ ਰੂਪ ਲਾਲ, ਪਾਸਟਰ ਮਨਜੀਤ, ਪਾਸਟਰ ਜੋਗਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …