
ਛੇਹਰਟਾ, 7 ਦਸੰਬਰ (ਕੁਲਦੀਪ ਸਿੰਘ ਨੋਬਲ) – ਮਨੁੱਖਤਾ ਲਈ ਨੁਕਸਾਨਦਾਇਕ ਸਾਬਤ ਹੋ ਚੁੱਕੀ ਚਾਈਨਾ ਡੋਰ ਖਿਲ਼ਾਫ ਜਿਲਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਗਈ ਮੁਹਿੰੰਮ ਇਕ ਬਹੁਤ ਹੀ ਵਧੀਆ ਕਦਮ ਹੈ, ਜਿਸ ਦੀ ਸਫਲਤਾ ਲਈ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਹੀ ਜਰੂਰੀ ਹੈ। ਇੰਨਾਂ ਗੱਲਾਂ ਦਾ ਪ੍ਰਗਟਾਵਾ ਜਿਲਾ ਸਕੱਤਰ ਤਰਸੇਮ ਸਿੰਘ ਚੰਗਿਆੜਾ ਨੇ ਛੇਹਰਟਾ ਵਿਖੇ ਪਤੱਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਚਾਈਨਾ ਡੋਰ ਤੇ ਸਰਕਾਰ ਵਲੋਂ ਪੁਲਿਸ ਦੇ ਸਹਿਯੋਗ ਨਾਲ ਜੋ ਸ਼ਿਕੰਜਾ ਕੱਸਿਆ ਗਿਆ ਹ,ੈ ਉਹ ਬਹੁਤ ਹੀ ਸਲਾਘਾਯੋਗ ਕਦਮ ਹੈ। ਉਨਾਂ ਕਿਹਾ ਕਿ ਇਸ ਚਾਈਨਾ ਡੋਰ ਨਾਲ ਪਿਛਲੇ ਲੰਮੇਂ ਸਮੇਂ ਤੋਂ ਕਈ ਹਾਦਸੇ ਹੋਏ ਹਨ ਜਿਸ ਨਾਲ ਕਈ ਬੇਕਸੂਰਾਂ ਦੀ ਮੋਤ ਤੇ ਕਈ ਜਖਮੀ ਹੋਏ ਹਨ। ਚੰਗਿਆੜਾ ਨੇ ਕਿਹਾ ਕਿ ਚਾਈਨਾ ਡੋਰ ਸਿਰਫ ਇੰਨਸਾਨਾਂ ਲਈ ਹੀ ਨਹੀ ਬਲਕਿ ਪਸ਼ੂਆਂ ਤੇ ਪੰਛੀਆਂ ਲਈ ਵੀ ਘਾਤਕ ਹੈ। ਉਨਾਂ ਕੇਂਦਰ ਤੇ ਰਾਜ ਸਰਕਾਰ ਨੂੰ ਅਪੀਲ ਕੀਤੀ ਕਿ ਚਾਈਨਾ ਡੋਰ ਦੀ ਵਿਕਰੀ ‘ਤੇ ਮਕਮੰਲ ਪਾਬੰਦੀ ਲੱਗੇ। ਉਨਾਂ ਮਾਪਿਆਂ ਨੂੰ ਵੀ ਸਲਾਹ ਦਿੱਤੀ ਕਿ ਉਹ ਆਪਣੇ ਬੱਚਿਆਂ ਨੂੰ ਵੀ ਚਾਈਨਾ ਡੋਰ ਵਰਤਣ ਤੋਂ ਵਰਜਣ। ਇਸ ਸਮੇਂ ਵਿਪਨ ਕੁਮਾਰ ਕਾਲਾ, ਹਰਦੀਪ ਕੁਮਾਰ, ਰਾਕੇਸ਼ ਕੁਮਾਰ, ਹਰਜੀਤ ਕੁਮਾਰ, ਜਗਤਾਰ ਮਨੀ, ਗੁਰਮੀਤ ਸਿੰਘ, ਸੁਬੇਦਾਰ ਸੁਰਿੰਦਰਪਾਲ, ਰਿਸ਼ਭ ਨਾਰੰਗ, ਅਸ਼ੋਕ ਸ਼ਰਮਾ, ਰਘੁਬੀਰ ਸ਼ਰਮਾ, ਜਗੀਰ ਸਿੰਘ, ਰਮੇਸ਼ ਚੰਦਰ ਆਦਿ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media