ਸਮਰਾਲਾ, 14 ਅਕਤੂਬਰ (ਇੰਦਰਜੀਤ ਸਿੰਘ ਕੰਗ) – ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਦੋਂ ਮਨੁੱਖ ਪਾਸ ਮਨੁੱਖ ਦੀ ਤਕਲੀਫ਼ ਸੁਣਨ ਦਾ ਸਮਾਂ ਹੀ ਨਹੀਂ ਹੈ। ਉਸ ਸਮੇਂ ਤਕਲੀਫ਼ ਸਮੇਂ ਬੇਹੋਸ਼ੀ ਦੀ ਹਾਲਤ ਵਿੱਚ ਧਰਤੀ ‘ਤੇ ਡਿੱਗੇੇ ਪਏ ਪ੍ਰਵਾਸੀ ਪੰਛੀ ਦਾ ਇਲਾਜ਼ ਕਰਵਾਉਣ ਵਿੱਚ ਕੁੱਝ ਮਨੁੱਖ ਅੱਗੇ ਆਏ।ਉਹਨਾਂ ਵਿਚੋਂ ਲਖਬੀਰ ਸਿੰਘ ਬਲਾਲਾ ਜੋ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸਮਰਾਲਾ ਵਿਖੇ ਬਤੌਰ ਵੀ.ਡੀ.ਓ ਸੇਵਾਵਾਂ ਨਿਭਾਅ ਰਹੇ ਹਨ ਨੇ ਆਪਣੀ ਡਿਊਟੀ ਕਰਕੇ ਮਾਲਵਾ ਕਾਲਜ ਬੌਂਦਲੀ ਨੇੜੇ ਸਮਰਾਲਾ ਤੋਂ ਲੰਘਦੇ ਸਮੇਂ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਇਕ ਪ੍ਰਵਾਸੀ ਪੰਛੀ ਪੰਛੀ ਨੂੰ ਚੁੱਕ ਲਿਆ ਅਤੇ ਪਾਣੀ ਪਿਲਾਉਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਵੈਟਨਰੀ ਡਾਕਟਰ ਪਾਸ ਇਲਾਜ਼ ਲਈ ਲੈ ਗਏ।ਵੈਟਨਰੀ ਡਾਕਟਰ ਨੇ ਪੰਛੀ ਦੇਖ ਕੇ ਦਵਾਈ ਲਿਖ ਦਿੱਤੀ।ਉਸ ਤੋਂ ਬਾਅਦ ਲਖਵੀਰ ਸਿੰਘ ਬਲਾਲਾ ਪੰਛੀ ਨੂੰ ਆਪਣੇ ਘਰ ਲੈ ਗਏ ਅਤੇ ਦੋ ਟਾਈਮ ਦੋ-ਦੋ ਬੰੂਦਾਂ ਦਵਾਈ ਅਤੇ ਖਾਣਾ ਦਿੱਤਾ।ਚਾਰ ਦਿਨਾਂ ਬਾਅਦ ਇਹ ਪ੍ਰਵਾਸੀ ਪੰਛੀ ਬਿਲਕੁੱਲ ਠੀਕ ਹੋ ਗਿਆ।ਦੇਖਣ ਅਤੇ ਖੋਜ਼ ਕਰਨ ਤੇ ਪਤਾ ਲੱਗਾ ਕਿ ਇਹ ‘ਹਰੀਅਲ’ ਕਬੂਤਰ ਸੀ ਜੋ ਕਿ ਮਹਾਰਾਸ਼ਟਰ ਦਾ ਰਾਜ ਪੰਛੀ ਹੈ ਅਤੇ ਇਹ ਏਸ਼ੀਆ ਦੇ ਮੁਲਕਾਂ ਪਾਕਿਸਤਾਨ, ਨੇਪਾਲ ਅਤੇ ਸ੍ਰੀ ਲੰਕਾ ਵਿੱਚ ਪਾਇਆ ਜਾਂਦਾ ਹੈ।ਪ੍ਰਵਾਸੀ ਪੰਛੀ ਦੇ ਠੀਕ ਹੋਣ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਮਾਲਵਾ ਕਾਲਜ ਬੌਂਦਲੀ ਦੇ ਵੱਡੇ ਦਰੱਖਤਾਂ ਵਿੱਚ ਛੱਡਣ ਦਾ ਪ੍ਰੋਗਰਾਮ ਬਣਾਇਆ ਅਤੇ ਉਹਨਾਂ ਦੇ ਨਾਲ ਬੰਤ ਸਿੰਘ ਖਾਲਸਾ ਅਤੇ ਹਰਜਿੰਦਰ ਪਾਲ ਸਿੰਘ ਸਮਰਾਲਾ ਨੇ ਉਸ ਪ੍ਰਵਾਸੀ ਪੰਛੀ ਨੂੰ ਦਵਾਈ ਦੀਆਂ ਬੂੰਦਾਂ ਪਿਲਾ ਕੇ ਆਜ਼ਾਦ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …