Friday, July 26, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਰਾਜ ਪੱੱਧਰੀ ਸਵੱਛ ਵਿਦਿਆਲਿਆ ਪੁਰਸਕਾਰ – 2022 ਨਾਲ ਸਨਮਾਨਿਤ

ਅੰਮ੍ਰਿਤਸਰ, 15 ਅਕਤੂਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਰਾਜ ਪੱੱਧਰੀ ਸਵੱਛ ਵਿਦਿਆਲਿਆ ਪੁਰਸਕਾਰ-2022 ਨਾਲ ਸਨਮਾਨਿਤ ਕੀਤਾ ਗਿਆ।ਮੋਹਾਲੀ ‘ਚ ਆਯੋਜਿਤ ਰਾਜ ਪੱਧਰੀ ਸਮਾਰੋਹ ਵਿੱਚ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਇਹ ਪੁਰਸਕਾਰ ਪ੍ਰਾਪਤ ਕੀਤਾ।ਭਾਰਤ ਸਰਕਾਰ ਕੇ ਮਾਨਵ ਸੰਸਾਧਨ ਵਿਕਾਸ ਮੰਤਰਾਲੇ ਵਲੋਂ ਆਯੋਜਿਤ ਸਵੱਛ ਭਾਰਤ, ਸਵੱਛ ਵਿਦਿਆਲਿਆ ਅਭਿਆਨ ਤਹਿਤ ਇਹ ਪੁਰਸਕਾਰ ਪੰਜਾਬ ਦੇ ਸਿਖਿਆ ਮੰਤਰੀ ਹਰਜੋਤ ਸਿੰਘ ਬੈਂਸ ਬੈਂਸ ਵਲੋਂ ਸੌਂਪਿਆ ਗਿਆ।ਡੀ.ਜੀ.ਐਸ.ਈ ਪ੍ਰਦੀਪ ਕੁਮਾਰ ਅਗਰਵਾਲ ਡੀ.ਪੀ.ਆਈ ਸੈਕੰਡਰੀ ਐਜੂਕੇਸ਼ਨ ਕੁਲਜੀਤ ਸਿੰਘ ਮਾਹੀ, ਡਾਇਰੈਕਟਰ ਐਸ.ਸੀ.ਈ.ਆਰ.ਟੀ ਮਨਿੰਦਰ ਸਿੰਘ ਸਰਕਾਰੀਆ, ਸਟੇਟ ਨੋਡਲ ਅਫਸਰ ਗੁਰਜੀਤ ਸਿੰਘ ਤੇ ਕਈ ਪਤਵੰਤੇ ਹਜ਼ਾਰ ਸਨ।ਸਿਖਿਆ ਮੰਤਰੀ ਇਸ ਅਵਸਰ ‘ਤੇ ਜੇਤੂ ਸਕੂਲ਼ਾਂ ਦੇ ਪ੍ਰਿੰਸੀਪਲ ਤੇ ਉਨਾਂ ਦੀ ਟੀਮ ਵਲੋਂ ਸਵੱਛਤਾ ਲਈ ਕੀਤੇ ਜਾ ਰਹੇ ਕਾਰਜ਼ਾਂ ਦੀ ਭਰਪੂਰ ਸਰਾਹਨਾ ਕੀਤੀ ਅਤੇ ਆਪਣੇ ਆਸ-ਪਾਸ ਸਥਿਤ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਅੱਗੇ ਵਧਣ ਦੀ ਪ੍ਰੇਰਣਾ ਦੇਣ।
ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਸਵੱਛ ਸਕੂਲ ਪੁਰਸਕਾਰ ਲਈ ਭਾਰਤ ਸਰਕਾਰ ਦੇ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਮਾਨਕਾਂ ‘ਤੇ ਪੂਰੇ ਉਤਰਨ ਵਾਲੇ ਪੰਜਾਬ ਰਾਜ ਦੇ 26 ਸਕੂਲਾਂ ਦੀ ਚੋਣ ਕੀਤੀ ਗਈ।ਜਿਸ ਵਿੱਚ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਜਿਲ੍ਹੇ ਦਾ ਇਕਲੌਤਾ ਸਕੂਲ ਹੈ, ਜਿਸ ਨੂੰ ਪੰਜ਼ ਸਟਾਰ ਨਾਲ ਇਹ ਸਨਮਾਨ ਪ੍ਰਾਪਤ ਹੋਇਆ ਹੈ।ਉਨਾਂ ਦੱਸਿਆ ਕਿ ਸਕੂਲ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਦਾ ਵਿਸ਼ੇਸ਼ ਪ੍ਰਬੰਧ ਹੈ।ਇਥੇ ਹਰ ਪ੍ਰਕਾਰ ਕੇ ਔਸ਼ਧੀ ਪੌਧੇ ਲਗਾਏ ਗਓ ਹੈਂ, ਜੈਵਿਕ ਖਾਦਾਂ ਤਿਆਰ ਕੀਤੀ ਜਾਂਦੀ ਹੈ ਔਰ ਕੰਪਿਊਟਰ ਦਾ ਵੱਧ ਤੋਂ ਵੱਧ ਪ੍ਰਯੋਗ ਕਰਕੇ ਕਾਗਜ਼ ਬਚਾਇਆ ਜਾਂਦਾ ਹੈ।ਪਲਾਸਟਿਕ ਕਾ ਪ੍ਰਯੋਗ ਬਿਲਕੁੱਲ ਨਹੀਂ ਕੀਤਾ ਜਾਂਦਾ ਅਤੇ ਬੱਚਿਆਂ ਨੂੰ ਘਰਾਂ ਵਿੱਚ ਵੀ ਪਲਾਸਟਿਕ ਦਾ ਇਸਤੇਮਾਨ ਨਾ ਕਰਨ ਦੀ ਪ੍ਰੇਰਣਾ ਕੀਤੀ ਜਾਂਦੀ ਹੈ।ਗੰਦੇ ਪਾਣੀ ਨੂੰ ਸਾਫ ਕਰਕੇ ਪੌਦਿਆਂ ਦੀ ਸਿੰਚਾਈ ‘ਚ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਰੌਸ਼ਨੀ ਲਈ ਸੂਰਜੀ ਊਰਜਾ ਚੱਲਣ ਵਾਲੇ ਉਕਰਨਾਂ ਦਾ ਪ੍ਰਯੋਗ ਹੁੰਦਾ ਹੈ।ਹਰ ਕਲਾਸ ਵਿੱਚ ਖੇਡ ਖੇਤਰ, ਪੀਣ ਦਾ ਪਾਣੀ ਅਤੇ ਜੋਰ ਸਾਰੀਆਂ ਥਾਵਾਂ ‘ਤੇ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ।ਖੁਸ਼ੀ ਦੀ ਗੱਲ ਹੈ ਕਿ ਸਕੂਲ ਦੀ ਚੋਣ ਰਾਸ਼ਠਰ ਪੱਧਰੀ ਪੁਰਸਕਾਰ ਲਈ ਹੋ ਗਈ ਹੈ।
ਡੀ.ਏ.ਵੀ ਪ੍ਰਬੰਧਕੀ ਕਮੇਟੀ ਦਿੱਲੀ ਦੇ ਪ੍ਰਧਾਨ ਪਦਮਸ਼੍ਰੀ ਐਵਾਰਡੀ ਡਾ. ਪੂਨਮ ਸੂਰੀ, ਜੇ.ਪੀ ਸ਼ੂਰ ਡਾਇਰੈਕਟਰ ਪਬਲਿਕ ਸਕੂਲਜ਼-1 ਡੀ.ਏ.ਵੀ ਪ੍ਰਬੰਧਕੀ ਕਮੇਟੀ ਨਵੀਂ ਦਿੱਲੀ, ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲੱਖਨਪਾਲ, ਖੇਤਰ ਅਧਿਕਾਰੀ ਡਾ. ਸ੍ਰੀਮਤੀ ਨੀਲਮ ਕਾਮਰਾ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਇਸ ਵਿਸ਼ੇਸ਼ ਉਪਲੱਬਧੀ ‘ਤੇ ਵਧਾਈ ਦਿੱਤੀ।

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …