Sunday, December 22, 2024

ਕਿਸਾਨ ਮਿਆਰੀ ਕਣਕ ਬੀਜ਼ ਸਬਸਿਡੀ ‘ਤੇ ਲੈਣ ਲਈ 26 ਅਕਤੂਬਰ ਤੱਕ ਜਮਾਂ ਕਰਵਾਉਣ ਅਰਜੀਆਂ- ਮੁੱਖ ਖੇਤੀਬਾੜੀ ਅਫਸਰ

ਅੰਮ੍ਰਿਤਸਰ 16 ਅਕਤੂਬਰ (ਸੁਖਬੀਰ ਸਿੰਘ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਦੀ ਕਿਸਾਨ ਪੱਖੀ ਸੋਚ ਸਦਕਾ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਸਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਮਿਆਰੀ ਕਣਕ ਬੀਜ਼ ਸਬਸਿਡੀ ‘ਤੇ ਮੁਹੱਈਆ ਕਰਵਾਉਣ ਹਿੱਤ ਮੋਕੇ ‘ਤੇ ਸਬਸਿਡੀ ਕੱਟ ਕੇ ਘੱਟ ਰੇਟ ‘ਤੇ ਕਣਕ ਬੀਜ਼ ਕਿਸਾਨਾਾਂ ਨੁੰ ਮੁਹੱਈਆ ਕਰਵਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਜਤਿੰਦਰ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਨੇ ਜਾਣਕਾਰੀ ਦੇਣ ਦੋਰਾਨ ਦੱਸਿਆ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਕਿਸਾਨਾਂ ਨੁੰ ਮੋਕੇ ਤੇ ਸਬਸਿਡੀ ਦਾ ਲਾਭ ਦੇਣ ਸੰਬੰਧੀ ਲਿਆ ਗਿਆ ਫੈਸਲਾ ਬਹੁਤ ਹੀ ਸ਼ਲਾਘਾਯੋਗ ਹੈ।ਉਹਨਾ ਦੱਸਿਆ ਕੀ ਕਿਸਾਨ ਸਬਸਿਡਾਈਜ਼ਡ ਕਣਕ ਬੀਜ਼ ਪ੍ਰਾਪਤ ਕਰਨ ਲਈ ਨਿਰਧਾਰਤ ਪ੍ਰੋਫਾਰਮਾ 14 ਅਕਤੂਬਰ 2022 ਨੂੰ ਅਖਬਾਰਾਂ ਵਿਚ ਆਏ ਇਸ਼ਤਿਹਾਰਾਂ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵੈਬਸਾਈਟ www.agri.punjab.gov „ਖੇਤੀਬਾੜੀ ਵਿਭਾਗ ਦੇ ਬਲਾਕ ਪੱਧਰ/ਫੋਕਲ ਪੁਆਇੰਟ ਪੱਧਰ ‘ਤੇ ਸਥਾਪਿਤ ਦਫਤਰਾਂ ਤੋਂ ਪ੍ਰਾਪਤ ਕਰ ਕੇ ਆਪਣੇ ਆਧਾਰ ਕਾਰਡ ਦੀ ਕਾਪੀ ਨਾਲ ਨੱਥੀ ਕਰਕੇ ਫਾਰਮ ਪਿੰਡ ਦੇ ਸਰਪੰਚ/ਨੰਬਰਦਾਰ ਪਾਸੋਂ ਤਸਦੀਕ ਕਰਵਾਉਣ ਉਪਰੰਤ ਮੁਕੰਮਲ ਬਿਨੈ ਪੱਤਰ 26 ਅਕਤੂਬਰ ਤੱਕ ਜਮ੍ਹਾ ਕਰਵਾਉਣ। ਉਹਨਾਂ ਦੱਸਿਆ ਕਿ ਹਾੜੀ 2022-23 ਦੋਰਾਨ ਜਿਲ੍ਹਾ ਅੰਮ੍ਰਿਤਸਰ ਵਿਚ ਕਿਸਾਨਾਂ ਨੂੰ ਮਿਆਰੀ ਕਣਕ ਬੀਜ਼ ਸਬਸਿਡੀ ਤੇ ਮੁਹੱਈਆ ਕਰਵਾਉਣ ਹਿੱਤ 10 ਹਜਾਰ ਕੁਇੰਟਲ ਕਣਕ ਬੀਜ਼ ਸਬਸਿਡੀ ਤੇ ਦੇਣ ਦਾ ਟੀਚਾ ਪ੍ਰਾਪਤ ਹੋਇਆ ਹੈ, ਕਣਕ ਦੇ ਤਸਦੀਕਸ਼ੁਦਾ ਬੀਜ਼ ਦੀ ਕੀਮਤ ਦਾ 50% ਜਾ ਵੱਧ ਤੋ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਸਬਸਿਡੀ ਲਾਭ ਦਿੱਤਾ ਜਾਣਾ ਹੈ ।ਖੇਤੀਬਾੜੀ ਵਿਭਾਗ ਦੇ ਦਫਤਰ ਸ਼ਨੀਵਾਰ ਅਤੇ ਐਤਵਾਰ ਛੁੱਟੀ ਵਾਲੇ ਦਿਨ ਵੀ ਖੁੱਲੇ ਰਹਿਣਗੇ। ਯੋਗ ਪਾਏ ਜਾਣ ਵਾਲੇ ਬਿਨੈਕਾਰਾਂ ਨੂੰ 26 ਅਕਤੂਬਰ ਤੋਂ ਬਾਅਦ ਪਰਮਿਟ ਜਾਰੀ ਕੀਤੇ ਜਾਣਗੇ, ਜਿਸ ਪਰਮਿਟ ਨਾਲ ਕਿਸਾਨ ਕਣਕ ਦਾ ਮਿਆਰੀ ਤਸਦੀਕਸੁਦਾ ਬੀਜ਼ ਘੱਟ ਰੇਟ ‘ਤੇ ਖਰੀਦ ਸਕਣਗੇ।
ਰਸ਼ਪਾਲ ਸਿੰਘ ਬੰਡਾਲਾ ਖੇਤੀਬਾੜੀ ਵਿਕਾਸ ਅਫਸਰ (ਬੀਜ਼) ਅੰਮ੍ਰਿਤਸਰ ਨੇ ਦੱਸਿਆ ਕੀ ਕਣਕ ਬੀਜ਼ ਤੇ ਸਬਸਿਡੀ ਕੇਵਲ ਕਣਕ ਦੀਆ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵਲੋ ਨੋਟੀਫਾਈ ਕੀਤੀਆ ਕਿਸਮਾਂ ਦੇ ਤਸਦੀਕਸ਼ੁਦਾ ਬੀਜ਼ ਤੇ ਦਿੱਤੀ ਜਾਵੇਗੀ।ਕਿਸਾਨ ਵੀਰ ਪਰਮਿਟ ਪ੍ਰਾਪਤ ਕਰਨ ਉਪਰੰਤ ਖੇਤੀਬਾੜੀ ਵਿਭਾਗ ਦੇ ਦਫਤਰਾਂ ਅਤੇ ਪੰਜਾਬ ਰਾਜ ਬੀਜ਼ ਪ੍ਰਮਾਨਣ ਸੰਸਥਾ ਵਲੋਂ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ਸਹਿਕਾਰੀ ਅਦਾਰੇ ਜਿਸ ਵਿਚ ਪਨਸੀਡ, ਐਨ.ਐਸ.ਸੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਰਿਭਕੋ, ਇਫਕੋ, ਨੇਫੈਡ, ਐਨ.ਐਫ.ਐਲ, ਪੰਜਾਬ ਐਗਰੋ ਆਦਿ ਦੇ ਸੇਲ ਸੈਂਟਰਾਂ ਤੋਂ ਸਬਸਿਡੀ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …