ਭੀਖੀ, 17 ਅਕਤੂਬਰ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ (ਸੀਨੀ. ਸੈਕੰ.) ਭੀਖੀ ਦੇ ਬੱਚਿਆਂ ਨੇ ਸਟੇਟ ਵਿਗਿਆਨ ਮੇਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਇਹ ਵਿਗਿਆਨ ਮੇਲਾ ਸ. ਚੇਤਨ ਸਿੰਘ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਵਿਖੇ 15 ਤੋਂ 17 ਅਕਤੂਬਰ ਤੱਕ ਲੱਗਾ ਸੀ।ਜਿਸ ਵਿੱਚ ਪੂਰੇ ਪੰਜਾਬ ਦੀਆਂ ਸਾਇੰਸ, ਮੈਥ ਨਾਲ ਸਬੰਧਿਤ ਟੀਮਾਂ ਨੇ ਭਾਗ ਲਿਆ।ਮੇਲੇ ਵਿੱਚ ਵੈਦਿਕ ਗਣਿਤ ਤਰੁਨ ਵਰਗ ਪ੍ਰਸ਼ਨ ਵਿੱਚ ਪਹਿਲਾ, ਵੈਦਿਕ ਗਣਿਤ ਸ਼ਿਸ਼ੂ ਵਰਗ ਪ੍ਰਯੋਗ ਵਿੱਚ ਪਹਿਲਾ, ਵੈਦਿਕ ਗਣਿਤ ਮਾਡਲ ਤਰੁਨ ਵਰਗ ਦੀ ਟੀਮ ਨੇ ਦੂਸਰਾ, ਵਿਗਿਆਨ ਮਾਡਲ ਤਰੁਨ ਵਰਗ ਵਿੱਚ ਤੀਸਰਾ ਅਤੇ ਵਿਗਿਆਨ ਪ੍ਰਯੋਗ ਤਰੁਨ ਵਰਗ ਵਿੱਚ ਤੀਸਰਾ ਸਥਾਨ ਹਾਸਲ ਕੀਤਾ।
ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ, ਪ੍ਰਬੰਧਕੀ ਕਮੇਟੀ ਪ੍ਰਧਾਨ ਸ਼ਤੀਸ਼ ਕੁਮਾਰ, ਪ੍ਰਬੰਧਕ ਮਾ. ਅੰਮ੍ਰਿਤ ਲਾਲ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਬੱਚਿਆਂ ਨੂੰ ਵਧਾਈ ਦਿੱਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …