Sunday, December 22, 2024

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ‘ਚ ‘ਵਿਸ਼ਵ ਮਾਨਸਿਕ ਸਿਹਤ’ ਜਾਗਰੂਕਤਾ ਸਪਤਾਹ ਮਨਾਇਆ

ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਖੇ ਵਿਦਿਆਰਥੀਆਂ ‘ਚ ਮਾਨਸਿਕ ਸਿਹਤ ਦੇ ਬਾਰੇ ਜਾਗਰੁਕਤਾ ਵਧਾਉਣ ਲਈ ਕਾਲਜ ਦੇ ਮਨੋਵਿਗਿਆਨ ਵਿਭਾਗ ਦੁਆਰਾ ਮਾਨਸਿਕ ਸਿਹਤ ਜਾਗਰੁਕਤਾ ਸਪਤਾਹ ਮਨਾਇਆ ਗਿਆ।ਪੂਰੇ ਸਪਤਾਹ ਜਾਗਰੁਕਤਾ ਬੋਰਡ, ਸਮੂਹ ਚਰਚਾ ਅਤੇ ਇੰਟਰੈਕਟਿਵ ਪੱਧਰ ਵਰਗੀਆਂ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।ਡਾ. ਜੇ.ਪੀ ਭਾਟੀਆ ਡਾਇਰੈਕਟਰ, ਦ ਹਰਮੀਟੇਜ ਰੀਹੈਬ ਐਂਡ ਭਾਟੀਆ ਨੀਊਰੋਸਾਈਕੈਟਰਿਕ ਹਸਪਤਾਲ ਅਤੇ ਡੀ.ਅਡਿਕਸ਼ਨ ਸੈਂਟਰ ਅੰਮ੍ਰਿਤਸਰ ਨੇ ਵਿਦਿਆਰਥੀਆਂ ਨਾਲ ਮਾਨਸਿਕ ਸਿਹਤ ਦੇ ਮੁੱਦਿਆਂ ‘ਤੇ ਚਰਚਾ ਕੀਤੀ।ਉਹਨਾਂ ਨੇ ਵਿਦਿਆਰਥੀਆਂ ‘ਚ ਵਧ ਰਹੇ ਟਾਕਸਿਕ ਸ਼ੇਮ ਦੇ ਮੁੱਦੇ ‘ਤੇ ਵੀ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਜ਼ਿਆਦਾਤਰ ਮਾਮਲਿਆਂ ‘ਚ ਟਾਕਸਿਕ ਸ਼ੇਮ ਦੇ ਕਾਰਣ ਬਚਪਨ ਦੇ ਅਨੁਭਵਾਂ ‘ਚ ਨਿਹਿਤ ਹੁੰਦੇ ਹਨ ਜਿਵੇਂ ਕਿ ਵਿਭਿੰਨ ਪ੍ਰਕਾਰ ਦੇ ਦੁਰ-ਵਿਵਹਾਰ, ਅਣਗਹਿਲੀ, ਸਦਮਾ ਤੇ ਅਸਥਿਰ ਰਹਿਣ ਦਾ ਵਾਤਾਵਰਣ।ਉਹਨਾਂ ਨੇ ਕਿਹਾ ਕਿ ਟਾਕਸਿਕ ਸ਼ੇਮ ਦੇ ਪਹਿਲੇ ਸੰਕੇਤ ‘ਤੇ ਸਹਾਇਤਾ ਮਿਲਣੀ ਚਾਹੀਦੀ ਹੈ, ਕਿਉਂਕਿ ਜਿਵੇਂ-ਜਿਵੇਂ ਟਾਕਸਿਕ ਸ਼ੇਮ ਨਾਲ ਸੰਬੰਧਿਤ ਭਾਵਨਾਵਾਂ ਵਧਦੀਆਂ ਜਾਂਦੀਆਂ ਹਨ, ਇਹ ਉਹਨਾਂ ਦੀ ਯੋਗਤਾ ‘ਚ ਰੁਕਾਵਟ ਉਤਪੰਨ ਕਰ ਸਕਦੀਆਂ ਹੈ।ਸਪਤਾਹ ਦੇ ਦੌਰਾਨ ਵਿਭਿੰਨ ਮਨੋਵਿਗਿਆਨਕ ਮੁੱਦਿਆਂ ਜਿਵੇਂ ਚਿੰਤਾ, ਤਣਾਓ, ਉਦਾਸੀ ਆਦਿ ਲਈ ਕਾਲਜ ਦੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਵੀ ਟੈਸਟ ਕੀਤਾ ਗਿਆ।
ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਡਾ. ਸਿਮਰਦੀਪ ਮੁਖੀ ਮਨੋਵਿਗਿਆਨ ਵਿਭਾਗ ਅਤੇ ਵਿਭਾਗ ਦੇ ਹੋਰ ਮੈਂਬਰਾਂ ਨੂੰ ਪੂਰੇ ਸਪਤਾਹ ਮਾਨਸਿਕ ਸਿਹਤ ਜਾਗਰੁਕਤਾ ‘ਤੇ ਨਵੀਨ ਗਤੀਵਿਧੀਆਂ ਦੇ ਸਫਲ ਆਯੋਜਨ ‘ਤੇ ਵਧਾਈ ਦਿੱਤੀ। ਉਹਨਾਂ ਨੇ ਕਿਹਾ ਕਿ ਮਨੋਰੋਗ ਅਤੇ ਮਾਨਸਿਕ ਸਿਹਤ ਦੁਨੀਆਂ ਭਰ ‘ਚ ਚਿੰਤਾ ਦਾ ਪ੍ਰਮੁੱਖ ਖੇਤਰ ਬਣ ਗਏ ਹਨ।ਉਹਨਾਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਉਤਸ਼ਾਹਿਤ ਸਪੱਸ਼ਟ ਅਤੇ ਸਾਹਸੀ ਹੈ।ਇਹਨਾਂ ਨੂੰ ਵਰਤਮਾਨ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਸਿੱਖਣਾ ਚਾਹੀਦਾ ਹੈ ਅਤੇ ਜਦੋਂ ਵੀ ਜ਼ਰੂਰਤ ਹੋਵੇ ਮਨੋਚਿਕਿਤਸਕਾਂ ਜਾਂ ਮਾਨਸਿਕ ਸਿਹਤ ਸਲਾਹਕਾਰਾਂ ਤੋਂ ਮਦਦ ਲੇਣ ‘ਚ ਸੰਕੋਚ ਨਹੀ ਕਰਨਾ ਚਾਹੀਦਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …