ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਇਆ।
ਸਰਬੱਤ ਦੇ ਭਲੇ ਲਈ ਉਹਨਾਂ ਸਾਰਾ ਜੀਵਨ ਲਾਇਆ।
ਪਿਤਾ ਮਹਿਤਾ ਕਾਲੂ ਜੀ ਦੇ ਘਰ ਜੋਤ ਇਲਾਹੀ ਆਈ,
ਮਾਤਾ ਤ੍ਰਿਪਤਾ ਜੀ ਦੇ ਵਿਹੜੇ ਹੋਈ ਅੱਜ ਰੁਸ਼ਨਾਈ।
ਨਨਕਾਣੇ ਦੀ ਧਰਤੀ ਨੂੰ ਭਾਗ ਸਤਿਗੁਰਾਂ ਲਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਇਆ।
ਸੱਚ ਅਤੇ ਸੁੱਚ ਦਾ ਸਿਧਾਂਤ ਬਾਬਾ ਜੀ ਵੰਡਿਆ।
ਵਹਿਮਾਂ-ਭਰਮਾਂ ਕਰਮਕਾਂਡਾਂ ਨੂੰ ਖੂਬ ਉਨ੍ਹਾਂ ਭੰਡਿਆ।
ਸਾਰੀ ਦੁਨੀਆਂ ਨੇ ਸੀਸ ਬਾਬਾ ਜੀ ਅੱਗੇ ਨਿਵਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਇਆ।
ਕਿਰਤ ਕਰ ਨਾਲ ਧਰਮ ਵੀ ਕਮਾਉਂਦੇ ਰਹੇ,
ਹੱਕ ਪਰਾਇਆ ਖਾਣਾ ਨਹੀਂ ਸਭ ਨੂੰ ਸਮਝਾਉਂਦੇ ਰਹੇ।
ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਉਪਦੇਸ਼ ਸਭ ਨੂੰ ਸੁਣਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਇਆ।
ਨਿਮਰਤਾ ਦੇ ਗੁਣਾਂ ਨੂੰ ਸਦਾ ਅਪਨਾਉਣਾ ਦੱਸਿਆ।
ਸ਼ਰਧਾ ਪਿਆਰ ਸਤਿਕਾਰ ਮਨ `ਚ ਵਸਾਉਣਾ ਦੱਸਿਆ।
ਇੱਕ ਹੈ ਪਰਮਾਤਮਾ, ਆਪ ਜੀ ਨੇ ਫ਼ਰਮਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਇਆ।
ਪੂਰਬ ਦੱਖਣ ਉਤਰ ਪੱਛਮ ਚਾਰ ਉਦਾਸੀਆਂ ਕਰ ਆਏ,
ਕਈ ਥਾਵਾਂ `ਤੇ ਗੁਰੂ ਤੇ ਕਦੇ ਪੀਰ ਅਖਵਾਏ।
ਰਾਜਿਆਂ ਦੀ ਜਨਨੀ ਕਹਿ, ਇਸਤਰੀ ਨੂੰ ਵਡਿਆਇਆ।
ਸਰਬਤ ਦੇ ਭਲੇ ਲਈ ਉਹਨਾਂ ਸਾਰਾ ਜੀਵਨ ਲਾਇਆ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਆਇਆ।0811202201
ਸੁਖਬੀਰ ਸਿੰਘ ਖੁਰਮਣੀਆਂ
ਗੁਰੂ ਹਰਿਗੋਬਿੰਦ ਐਵਨਿਊ
ਛੇਹਰਟਾ, ਅੰਮ੍ਰਿਤਸਰ।
ਮੋ – 9855512677