ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰੀ ਆਈ.ਟੀ.ਆਈ ਵਿਖੇ ਕਮਾਂਡਿੰਗ ਅਫਸਰ ਕਰਨਲ ਕਰਨੈਲ ਸਿੰਘ ਦੀ ਅਗਵਾਈ ‘ਚ ਚੱਲ ਰਹੇ ਐਨ.ਸੀ.ਸੀ ਕੈਪ ਦੌਰਾਨ ਅੱਜ ਕੈਂਪ ਦੇ ਚੌਥੇ ਅਤੇ ਪੰਜਵੇ ਦਿਨ ਕੈਡਿਟਾਂ ਨੂੰੂਖਾਸਾ ਕੈਂਟ ਦਾ ਦੌਰਾ ਕਰਵਾਇਆ ਗਿਆ।ਜਿਥੇ ਕੈਡਿਟਾਂ ਨੂੰ ਆਰਮੀ ਦੀ ਜ਼ਿੰਦਗੀ ਨੂੰ ਬਹੁਤ ਨੇੜੇ ਤੋਂ ਵੇਖਣ ਦਾ ਮੌਕਾ ਮਿਲਿਆ।ਇਥੇ ਕੈਡਿਟਾਂ ਵਲੋਂ ਟੈਂਕਾਂ ਦੀ ਸਵਾਰੀ ਵੀ ਕੀਤੀ ਗਈ।ਕੈਡਿਟਾਂ ਦੇ ਰੱਸਾ-ਕਸੀ ਅਤੇ ਫੁੱਟਬਾਲ ਦੇ ਫਾਈਨਲ ਮੁਕਾਬਲੇ ਅਤੇ ਲੜਕਿਆਂ ਤੇ ਲੜਕੀਆਂ ਦੀ ਫਿਟਨੈਸ ਬਣਾਈ ਰੱਖਣ ਲਈ ਡਰਿਲ ਅਤੇ ਪ੍ਰੈਕਟੀਕਲ ਟਰੇਨਿੰਗ ਵੀ ਕਰਵਾਈ ਗਈ।ਕੈਡਿਟ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।
ਇਸ ਕੈਂਪ ਵਿੱਚ ਐਡਮ ਅਫਸਰ ਕਰਨਲ ਅਬਰਾਹਮ ਜਿਊਰਜ਼, ਐਸ.ਐਮ ਅਮਰਜੀਤ ਸਿੰਘ, ਸੁਪਡੈਂਟ ਵਿਨੈ ਕੁਮਾਰ, ਅਕਾਉਟੈਂਟ ਮਨਜਿੰਦਰ ਸਿੰਘ, ਐਨ.ਸੀ.ਸੀ ਅਫਸਰ ਗਗਨਦੀਪ ਸਿੰਘ, ਮਨਮੀਤ ਸਿੰਘ, ਸੁਮੰਤ ਗੁਪਤਾ, ਬਿਕਰਮਜੀਤ ਸਿੰਘ, ਕਰਮਜੀਤ ਕੌਰ, ਅੰਜ਼ੂ ਸ਼ਰਮਾ, ਸਚਿਨ, ਕਿਰਨ ਅਤੇ ਮੁਨੀਸ਼ ਅਬਰੋਲ, ਕਰਮਜੀਤ ਕੌਰ, ਹਰਸਿਮਰਨਜੀਤ ਕੌਰ, ਸਰਵਨ, ਸੁਬੇਦਾਰ ਰਕੇਸ਼ ਕੁਮਾਰ, ਸੁਬੇਦਾਰ ਹਰਜਾਪ ਸਿੰਘ, ਭੰਵਰ ਸਿੰਘ, ਐਸ.ਐਸ ਯਾਦਵ, ਹਵਲਦਾਰ ਸੰਜੀਵ, ਦਵਿੰਦਰਜੀਤ ਸਿੰਘ, ਹਰੂਨ ਖਾਨ, ਗੁਰਪਾਲ ਸਿੰਘ, ਕੇ.ਐਲ ਵਿਸ਼ਵਾਲ ਅਤੇ ਹੋਰ ਅਧਿਕਾਰੀ ਹਾਜ਼ਰ ਰਹੇ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …