Friday, November 22, 2024

ਸਰਕਾਰੀ ਸਕੂਲ ਚੰਗਾਲ ਦੇ ਜੇਤੂ ਅਥਲੀਟਾਂ ਦਾ ਪਿੰਡ ਪਹੁੰਚਣ ‘ਤੇ ਨਿੱਘਾ ਸਵਾਗਤ

ਸੰਗਰੂਰ, 12 ਨਵੰਬਰ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿਖੇ ਹੋਏ ਜ਼ੋਨ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਗਾਲ ਦੇ ਅਥਲੀਟਾਂ ਨੇ ਪਿਛਲੇ ਸਾਲਾਂ ਦੀਆਂ ਜਿੱਤਾਂ ਨੂੰ ਬਰਕਰਾਰ ਰੱਖਦੇ ਹੋਏ ਡੀ.ਪੀ.ਈ ਅਮਰੀਕ ਸਿੰਘ ਅਤੇ ਕੋਚ ਸ਼ਰਨਜੀਤ ਸਿੰਘ ਵਲੋਂ ਦਿੱਤੀ ਕੋਚਿੰਗ ਸਦਕਾ ਆਪਣੇ ਵੱਖ-ਵੱਖ ਈਵੈਂਟਾਂ ਵਿੱਚ ਕੁੱਲ 16 ਪੁਜੀਸ਼ਨਾਂ ਹਾਸਲ ਕਰਕੇ ਅੰਡਰ 14 ਸਾਲ, 17 ਸਾਲ ਅਤੇ ਅੰਡਰ 19 ਸਾਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ।ਇਨ੍ਹਾਂ ਹੋਏ ਮੁਕਾਬਲਿਆਂ ਦੇ ਅੰਡਰ 14 ਸਾਲ ਗਰੁੱਪ ਵਿੱਚੋਂ ਮਨਿੰਦਰ ਸਿੰਘ ਨੇ 400 ਮੀ: ਅਤੇ 600 ਮੀ: ਵਿੱਚੋਂ ਪਹਿਲਾ ਸਥਾਨ, ਹੈਵਨਜੋਤ ਸਿੰਘ ਨੇ ਲੰਬੀ ਛਾਲ ਵਿੱਚੋਂ ਪਹਿਲਾ ਅਤੇ ਉੱਚੀ ਛਾਲ ਵਿੱਚੋਂ ਦੂਜਾ ਸਥਾਨ, ਅਮਨਵੀਰ ਕੌਰ ਨੇ ਲੰਬੀ ਛਾਲ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ।ਅੰਡਰ 17 ਸਾਲ ਗਰੁੱਪ ਦੇ ਪੋਲਵਾਲਟ ਮੁਕਾਬਲਿਆਂ ਵਿੱਚ ਪਵਿੱਤਰ ਸਿੰਘ ਨੇ ਪਹਿਲਾ ਸਥਾਨ, ਦੀਪ ਸਿੰਘ ਨੇ 1500 ਮੀ: ਵਿਚੋਂ ਪਹਿਲਾ ਅਤੇ ਪੋਲਵਾਲਟ ਵਿੱਚੋਂ ਦੂਜਾ ਸਥਾਨ, ਗੁਰਪ੍ਰੀਤ ਸਿੰਘ ਨੇ 100 ਮੀ: ਹਰਡਲਜ਼ ਅਤੇ ਲੰਬੀ ਛਾਲ ਵਿੱਚੋਂ ਦੂਜਾ ਸਥਾਨ, ਜਸਪ੍ਰੀਤ ਕੌਰ ਨੇ 3000 ਮੀ: ਅਤੇ 1500 ਮੀ: ਵਿੱਚੋਂ ਦੂਜਾ ਅਤੇ ਹੁਸਨਦੀਪ ਕੌਰ ਨੇ ਲੰਬੀ ਛਾਲ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਸਾਲ ਗਰੁੱਪ ਵਿਚੋਂ ਸ਼ੁਭਕਰਨ ਸਿੰਘ ਨੇ ਹੈਮਰ ਥਰੋ ਵਿਚੋਂ ਦੂਜਾ ਸਥਾਨ, ਜਗਦੀਪ ਸਿੰਘ ਨੇ 1500 ਮੀ: ਵਿਚੋਂ ਦੂਜਾ ਅਤੇ ਬਲਜਿੰਦਰ ਸਿੰਘ ਨੇ ਤੀਜ਼ਾ ਸਥਾਨ ਪ੍ਰਾਪਤ ਕੀਤਾ।ਇਹ ਸ਼ਾਨਦਾਰ ਪ੍ਰਾਪਤੀਆਂ ਕਰਕੇ ਜੇਤੂ ਅਥਲੀਟਾਂ ਦਾ ਸਮੂਹ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਸਕੂਲ ‘ਚ ਕਰਵਾਏ ਗਏ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਿੰਸੀਪਲ ਸ਼੍ਰੀਮਤੀ ਸ਼ਸ਼ੀ ਗੁਪਤਾ ਨੇ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਡੀ.ਪੀ.ਈ ਅਮਰੀਕ ਸਿੰਘ ਅਤੇ ਸ਼ਰਨਜੀਤ ਸਿੰਘ ਨੂੰ ਜਾਂਦਾ ਹੈ।ਜਿੰਨ੍ਹਾਂ ਨੇ ਖਿਡਾਰੀਆਂ ਨੂੰ ਸਖਤ ਮਿਹਨਤ ਕਰਵਾਈ ਅਤੇ ਨਾਲ ਹੀ ਜੇਤੂ ਅਥਲੀਟਾਂ, ਡੀ.ਪੀ.ਈ ਅਮਰੀਕ ਸਿੰਘ ਨੂੰ ਮੁਬਾਰਕਵਾਦ ਦਿੱਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਨੀ ਗੁਪਤਾ, ਡਾ. ਪ੍ਰੀਤ ਕਮਲ, ਸੁਖਵਿੰਦਰ ਕੌਰ, ਗੁਰਦੀਪ ਕੌਰ, ਬਲਵਿੰਦਰ ਸਿੰਘ, ਵਰਿੰਦਰਜੀਤ ਸਿੰਘ ਬਜਾਜ, ਵਰਿੰਦਰ ਹੰਸ, ਰਾਜੇਸ਼ ਕੁਮਾਰ, ਭਗਵੰਤ ਸਿੰਘ, ਮਨਦੀਪ ਸਿੰਘ, ਮਨਜੀਤ ਸਿੰਘ, ਸ਼ਰਨਜੀਤ ਕੌਰ, ਰੇਨੂੰ ਅਵਸਥੀ, ਸਵਿਤਾ ਰਾਣੀ, ਨਿਸ਼ਾ ਰਾਣੀ, ਅਨੁਪਮ, ਰਣਵੀਰ ਕੌਰ ਅਤੇ ਜਰਨੈਲ ਸਿੰਘ ਆਦਿ ਮੌਜ਼ੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …