Saturday, May 25, 2024

ਖ਼ਾਲਸਾ ਕਾਲਜ ਵੂਮੈਨ ਵਿਖੇ ਕੋਲੰਬੀਅਨ ਡਾਂਸਰਾਂ ਨੇ ਵਿਖਾਏ ਜਲਵੇ

ਅੰਤਰਰਾਸ਼ਟਰੀ ਸੱਭਿਆਚਾਰਕ ਪ੍ਰੋਗਰਾਮ ਇਕ ਦੂਸਰੇ ਦੀ ਵਿਰਾਸਤ ਸਮਝਣ ਸਬੱਬ – ਰਜਿੰਦਰ ਮੋਹਨ ਸਿੰਘ ਛੀਨਾ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਕੋਲੰਬੀਆ ਤੋਂ ਆਏ ਕਲਾਕਾਰਾਂ ਨੇ ‘10ਵੇਂ ਅੰਮਿ੍ਰ੍ਰਸਰ ਇੰਟਰਨੈਸ਼ਨਲ ਫ਼ੋਕ ਫ਼ੈਸਟੀਵਲ’ ਦੌਰਾਨ ਕਲਾ ਦੇ ਜਲਵੇ ਵਿਖਾਏ।ਇਸ ਪ੍ਰੋਗਰਾਮ ਦੌਰਾਨ ਕੋਲੰਬੀਆ ਦੀ ਟੀਮ ‘ਪੋਰੀਟੋਡੇ-ਓਰੋ-ਡੇ ਕੋਲੰਬੀਆ’ ਨੇ ਆਪਣੇ ਦੇਸ਼ ਦੇ ਰਵਾਇਤੀ ਗਾਣ ਅਤੇ ਡਾਂਸ ਨਾਲ ਹਾਜ਼ਰ ਸਰੋਤਿਆਂ ਨੂੰ ਕੀਲਿਆ।ਇਸ ਦੌਰਾਨ ਪੰਜਾਬ ਦੇ ਅਮੀਰ ਵਿਰਸੇ ਦੀ ਝਲਕ ਵੇਖਣ ਨੂੰ ਮਿਲੀ ਜਦੋਂ ਖ਼ਾਲਸਾ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਭੰਗੜਾ, ਗਿੱਧਾ ਅਤੇ ਗਤਕੇ ਦੇ ਜੌਹਰ ਦਿਖਾਏ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਤੇ ਪੰਜਾਬ ਕਲਚਰਲ ਪ੍ਰੋਮੋਸ਼ਨ ਕਾਊਂਸਿਲ ਵਲੋਂ ਸਾਂਝੇ ਤੌਰ ’ਤੇ ਪੇਸ਼ ਕੀਤੇ ਗਏ ਇਸ ਪ੍ਰੋਗਰਾਮ ਦੌਰਾਨ ਕੋਲੰਬੀਆਂ ਦੀ ਟੀਮ ਨੇ ਰਵਾਇਤੀ ਲੋਕ ਨਾਚ ਪ੍ਰਦਰਸ਼ਿਤ ਕੀਤਾ ਗਿਆ।ਪੰਜਾਬੀ ਕਲਾ ਦਾ ਸਾਂਝਾ ਨਮੂਨਾ ਕੋਲੰਬੀਆਂ ਤੋਂ ਆਏ ਕਲਾਕਾਰਾਂ ਅਤੇ ਉਕਤ ਕਾਲਜ ਤੋਂ ਇਲਾਵਾ ਹੋਰਨਾਂ ਵਿਦਿਆਰਥੀਆਂ ਨੇ ਮਿਲ ਕੇ ਪੇਸ਼ ਕੀਤਾ।
ਵਿਦੇਸ਼ੀ ਕਲਾਕਾਰਾਂ ਲਈ ਇਹ ਪੰਜਾਬੀ ਸੱਭਿਆਚਾਰ ਨਾਲ ਜੁੜੀ ਪੇਸ਼ਕਾਰੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਉਕਤ 13 ਮੈਂਬਰੀ ਕੋਲੰਬੀਆ ਵਫ਼ਦ ਜਿਸ ਦੀ ਅਗਵਾਈ ਨਿਰਦੇਸ਼ਕ ਰੋਜ਼ੀ ਕਰ ਰਹੇ ਸਨ ਅਤੇ ਇਸ ’ਚ ਡੈਨੀ ਜੋਏਲ ਅਕੋਸਟਾ ਗੋਮੇਜ਼, ਏਰੀ ਐਮ ਓਸਪੀਨੋ, ਨਿਕਟੇਕ ਐਨ. ਪੋਂਸ, ਐਲਿਕਸ ਸ਼ੈਫਰ, ਆਰਬੀ ਗਵੇਰਾ-ਮੁਨੋਜ਼, ਜੂਲੀਓ ਕੈਮਾਰਗੋ, ਵਿਲੀਅਮ ਜੇਵੀਅਰ, ਲਿਜ਼ੇਥ ਸਰੀਨਾ ਰਿਕਾਰਡੋ, ਜੁਆਨ ਮੈਨੁਅਲ ਅਰਾਗਨ ਕਾਸਤਰੋ, ਜੇਵੀਅਰ ਅਲਬਰਟੋ ਬੁਲਾ ਗਾਰਸੀਆ, ਡਾਇਨਾ ਕੈਰੋਲੀਨਾ ਕਾਸਟਨੇਡਾ ਬੈਰਾਗਨ, ਮਿਲੇਨਾ ਐਸਥਰ ਟੈਪੀਆ ਪਿੰਟੋ ਅਤੇ ਜੋਸ ਮੈਨੁਅਲ ਨੀਟੋ ਕੁਇੰਟੇਰੋ ਸ਼ਾਮਿਲ ਸਨ, ਦਾ ਕਹਿਣਾ ਸੀ ਕਿ ਉਹ ਪੰਜਾਬੀ ਸੱਭਿਆਚਾਰ ਦੀ ਦਿਲਕਸ਼ ਪੇਸ਼ਕਾਰੀ ਨਾਲ ਰੂ-ਬ-ਰੂ ਹੋਏ ਹਨ ਅਤੇ ਇਸ ਨੂੰ ਵੇਖ ਕੇ ਉਹ ਪੰਜਾਬੀਆਂ ਦੇ ਮਹਾਨ ਸੱਭਿਆਚਾਰ ’ਤੇ ਫ਼ਖਰ ਮਹਿਸੂਸ ਕਰ ਰਹੇ ਹਨ।
ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਫੈਸਟੀਵਲ ਦੇ ਪੈਟਰਨ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵੱਖ-ਵੱਖ ਦੇਸ਼ਾਂ ’ਚ ਸੱਭਿਆਚਾਰਕ ਸਾਂਝ ਦੇ ਹਾਮੀ ਹੁੰਦੇ ਹਨ।ਜਿਸ ਨਾਲ ਸਾਨੂੰ ਇਕ ਦੂਸਰੇ ਦੇ ਵਿਰਸੇ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ।
ਪੰਜਾਬ ਕਲਚਰਲ ਕੌਂਸਲ ਦੱੇ ਪ੍ਰਧਾਨ ਡਾ. ਦਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਇਹ ਫੈਸਟੀਵਲ ਸੀਰੀਜ਼ ਦਾ 10ਵਾਂ ਮੇਲਾ ਹੈ।ਉਨਾਂ ਨੇ ਲੇਖਕ ਡਾ. ਜਸਬੀਰ ਸਿੰਘ ਸਰਨਾ, ਸਿੱਖ ਪ੍ਰਚਾਰਕ ਭਾਈ ਅਰਜਿੰਦਰ ਸਿੰਘ ਖ਼ਾਲਸਾ, ਸਿੱਖਿਆ ਪ੍ਰੋਫੈਸਰ ਡਾ. ਸਤਿੰਦਰ ਕੌਰ ਢਿੱਲੋਂ, ਕੇ.ਸੀ.ਜੀ.ਸੀ ਟੀ.ਵੀ ਚੈਨਲ ਡਾ. ਅਜੈਪਾਲ ਸਿੰਘ ਢਿੱਲੋਂ, ਸੂਫੀ ਕਲਾਕਾਰ ਸ਼ਰੂਤੀ ਸਹੋਤਾ, ਨੈਸ਼ਨਲ ਸਪੋਰਟਸ ਸਟਾਰ ਮਨਵੀਰ ਕੌਰ ਅਤੇ ਨੂੰ ਹੈਰੀਟੇਜ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਕਾਲਜ ਪਿ੍ਰੰਸੀਪਲ ਡਾ. ਸੁਰਿੰਦਰ ਕੌਰ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਕ ਦੂਸਰੇ ਮੁਲਕਾਂ ਦੇ ਵਿਰਸੇ ਨੂੰ ਜਾਣ ਲਈ ਅਜਿਹੇ ਪ੍ਰੋਗਰਾਮਾਂ ਆਯੋਜਨ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਦੇ ਪੱਧਰ ’ਤੇ ਹੋਣਾ ਚਾਹੀਦਾ ਹੈ।
ਇਸ ਮੌਕੇ ਜੁਆਇੰਟ ਸਕੱਤਰ ਰਾਜਬੀਰ ਸਿੰਘ, ਮੈਂਬਰ ਗੁਰਮਹਿੰਦਰ ਸਿੰਘ, ਸਰਬਜੀਤ ਸਿੰਘ ਹੁਸ਼ਿਆਰ ਨਗਰ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਖ਼ਾਲਸਾ ਕਾਲਜ ਆਫ਼ ਇੰਜ਼ੀਨੀਅਰਿੰਗ ਐਂਡ ਟੈਕਨਾਲੋਜੀ ਪ੍ਰਿੰਸੀਪਲ ਡਾ. ਮੰਜ਼ੂ ਬਾਲਾ, ਖ਼ਾਲਸਾ ਕਾਲਜ ਆਫ਼ ਨਰਸਿੰਗ ਪਿੰ੍ਰਸੀਪਲ ਡਾ. ਕਮਲਜੀਤ ਕੌਰ ਤੇ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਜੈਵਿਕ ਵਿਭਿੰਨਤਾ ਦੀ ਸੰਭਾਲ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸੰਗਰੂਰ, 24 ਮਈ (ਜਗਸੀਰ ਸਿੰਘ) – ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ …