Wednesday, December 4, 2024

ਸਿਡਾਨਾ ਇੰਸਟੀਚਿਊਟਸ ਵਿਖੇ ਸਿਡਾਨਾ ਕ੍ਰਿਕਟ ਅਕੈਡਮੀ ਦਾ ਉਦਘਾਟਨ

ਮਿਆਰੀ ਸਿੱਖਿਆ, ਕ੍ਰਿਕੇਟ ਅਕੈਡਮੀ, ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ਸਿਡਾਨਾ ਗਰੁੱਪ ਦਾ ਸ਼ਲਾਘਾਯੋਗ ਫੈਸਲਾ- ਪੋ. ਸਰਚਾਂਦ, ਮਦਾਨ

ਅੰਮ੍ਰਿਤਸਰ, 12 ਨਵੰਬਰ (ਸੁਖਬੀਰ ਸਿੰਘ) – ਸਿਡਾਨਾ ਇੰਸਟੀਚਿਊਟਸ ਖਿਆਲਾ ਖੁਰਦ ਵਿਖੇ ਸਿਡਾਨਾ ਕ੍ਰਿਕਟ ਅਕੈਡਮੀ ਦਾ ਉਦਘਾਟਨ ਕ੍ਰਿਕਟ ਜਗਤ ਦੇ ਚਮਕਦੇ ਸਿਤਾਰੇ ਚੰਦਨ ਮਦਾਨ ਅਤੇ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਖਿਆਲਾ ਵਲੋਂ ਰੀਬਨ ਕੱਟ ਕੇ ਕੀਤਾ ਗਿਆ।
ਪ੍ਰੋ: ਸਰਚਾਂਦ ਸਿੰਘ ਤੇ ਚੰਦਨ ਮਦਨ ਨੇ ਸੰਸਥਾ ਦੇ ਮੁੱਖੀ ਡਾ. ਜੀਵਨ ਜੋਤੀ ਸਿਡਾਨਾ ਵਲੋਂ ਇਸ ਖੇਤਰ ਦੇ ਬੱਚਿਆਂ ਨੂੰ ਮਿਆਰੀ ਟੈਕਨੀਕਲ ਸਿੱਖਿਆ ਮੁਹੱਈਆ ਕਰਨ, ਖੇਡਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ ਕ੍ਰਿਕਟ ਅਕੈਡਮੀ ਖੋਲਣ, ਸਿਹਤ ਸਹੂਲਤਾਂ ਦੇਣ ਲਈ ਆਧੁਨਿਕ ਹਸਪਤਾਲ ਦੀ ਉਸਾਰੀ, ਨਸ਼ਾ ਛੁਡਾਊ ਕੇਦਰ ਸਥਾਪਿਤ ਕਰਨ ਵਰਗੇ ਵੱਡੇ ਕਾਰਜ਼ਾਂ ਲਈ ਸਿਡਾਨਾ ਇੰਸਟੀਚਿਊਟ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਵਾਇਤੀ ਵਿਦਿਅਕ ਢਾਂਚਾ ਨੌਜਵਾਨਾਂ ਨੂੰ ਚੰਗੀਆਂ ਨੌਕਰੀਆਂ ਲਈ ਲੋੜੀਦੀ ਵਿਦਿਆ ਨਹੀਂ ਦੇ ਸਕਦਾ।ਵਿਕਾਸ ਅਤੇ ਆਰਥਿਕ ਆਤਮ ਨਿਰਭਰਤਾ ਲਈ ਕਿੱਤਾ ਮੁੱਖੀ ਤਕਨੀਕੀ ਸਿਖਿਆ ਸਮੇਂ ਦੀ ਲੋੜ ਹੈ।ਇਸ ਪੱਖੋਂ ਸਿਡਾਨਾ ਇੰਸਟੀਚਿਊਟ ਦੀਆਂ ਪਹਿਲਕਦਮੀਆਂ ਨੂੰ ਉਹਨਾਂ ਸਲਾਹਿਆ।ਉਹਨਾਂ ਨੇ ਆਪਣੇ ਭਾਸ਼ਣ ਵਿੱਚ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
ਸਿਡਾਨਾ ਮੁਖੀ ਡਾ. ਜੀਵਨ ਜੋਤੀ ਸਿਡਾਨਾ ਨੇ ਆਏ ਹੋਏ ਮਹਿਮਾਨਾਂ ਅਤੇ ਖਿਡਾਰੀਆਂ ਦਾ ਸਵਾਗਤ ਕੀਤਾ। ਖਿਡਾਰੀਆਂ ਨੂੰ ਕਿ੍ਕਟ ਦੀ ਟਰੇਨਿੰਗ ਲਈ ਦੂਰ ਦੁਰਾਡੇ ਜਾਣਾ ਪੈਂਦਾ ਸੀ, ਜਿਸ ਕਰਕੇ ਇਕ ਵਿਸ਼ੇਸ਼ ਉਪਰਾਲੇ ਵੱਜੋਂ ਸੰਸਥਾ ਵਿੱਚ ਕਿ੍ਕਟ ਅਕੈਡਮੀ ਖੋਲ੍ਹਣ ਦਾ ਯਤਨ ਕੀਤਾ ਗਿਆ।
ਇਸ ਤੋਂ ਉਪਰੰਤ ਹੀ ਸਿਡਾਨਾ ਕਿ੍ਕਟ ਅਕੈਡਮੀ ਅਤੇ ਸਿਡਾਨਾ ਇੰਨਟਰਨੈਸ਼ਨਲ ਸਕੂਲ ਦੀ ਟੀਮ ‘ਚ ਮੈਚ ਕਰਵਾਏ ਗਏ।ਅੰਤ ‘ਚ ਜੇਤੂ ਟੀਮ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੋਕੇ ਸਕੂਲ ਪ੍ਰਿੰਸੀਪਲ ਨਵੇਤਾ ਅਰੋੜਾ ਪ੍ਰੋ. ਭੁਪਿੰਦਰ ਸਿੰਘ, ਪ੍ਰੋ. ਦਰਸ਼ਪ੍ਰੀਤ ਸਿੰਘ ਭੁੱਲਰ, ਐਡਮਨਿਸਟਰੇਸ਼ਨ ਮੈਨੇਜਰ ਸੀ.ਪੀ ਸ਼ਰਮਾ, ਬਲਜਿੰਦਰ ਸਿੰਘ, ਅਮਰਪ੍ਰੀਤ ਕੌਰ, ਕਿ੍ਕਟ ਕੋਂਚ ਰਣਜੀਤ ਸਿੰਘ ਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …