ਬੱਚਿਆਂ ਨਾਲ ‘ਬਾਲ ਦਿਵਸ’ ਮਨਾਇਆ ਤੇ ਦਾਖਲਾ ਮੁਹਿੰਮ ਕੀਤੀ ਸ਼ੁਰੂਆਤ
ਸਮਰਾਲਾ, 15 ਨਵੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦਿਆਲਪੁਰਾ ਵਿਖੇ ‘ਬਾਲ ਦਿਵਸ’ ਤੇ ‘ਬਾਲ ਮੇਲਾ’ ਆਯੋਜਿਤ ਕੀਤਾ ਗਿਆ।ਸਕੂਲ ਇੰਚਾਰਜ਼ ਰਾਜਿੰਦਰ ਕੌਰ ਕੰਗ ਨੇ ਦੱਸਿਆ ਕਿ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਵਿਦਿਅਕ ਮੁਕਾਬਲਿਆਂ ਵਿੱਚ ਭਾਗ ਲਿਆ।ਇਸ ਸਮੇਂ ਸੰੁਦਰ ਲਿਖਾਈ ਮੁਕਾਬਲੇ ਵੀ ਕਰਵਾਏ ਗਏ।ਸਕੂਲ ਦੇ ਬੱਚਿਆਂ ਦੀਆਂ ਲਿਖਤਾਂ ਨਾਲ ਸ਼ਿੰਗਾਰਿਆ ਸਕੂਲ ਦਾ ਬਾਲ ਮੈਗਜ਼ੀਨ ‘ਨੰਨੀ ਸੋਚ’ ਸਕੂਲ ਸਟਾਫ, ਐਸ.ਐਮ.ਸੀ ਕਮੇਟੀ ਮੈਂਬਰਾਂ, ਪਤਵੰਤੇ ਸੱਜਣਾ ਤੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਰਿਲੀਜ਼ ਕੀਤਾ ਗਿਆ।ਟੀ.ਐਲ.ਐਮ. ਦੀ ਪ੍ਰਦਰਸ਼ਨੀ ਅਤੇ ਲਾਇਬ੍ਰੇਰੀ ਲੰਗਰ ਵੀ ਲਗਾਇਆ ਗਿਆ।ਇਸ ਮੌਕੇ ਆਂਗਣਵਾੜੀ ਮੈਡਮ ਸਰਬਜੀਤ ਕੌਰ, ਅਮਨਦੀਪ ਕੌਰ, ਗਗਨਦੀਪ ਕੌਰ, ਮਨਦੀਪ ਕੌਰ ਅਤੇ ਬੱਚਿਆਂ ਦੇ ਮਾਪੇ ਹਾਜ਼ਰ ਸਨ।ਅਖੀਰ ‘ਚ ਸਕੂਲ ਇੰਚਾਰਜ਼ ਰਾਜਿੰਦਰ ਕੌਰ ਕੰਗ ਨੇ ਬੱਚਿਆਂ ਬਾਲ ਦਿਵਸ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।