ਬਲਵਿੰਦਰ ਕੌਰ ਐਮ.ਸੀ ਵਲੋਂ ਬਾਲ ਮੈਗਜ਼ੀਨ ਕੀਤਾ ਰਲੀਜ਼, ਦਾਖ਼ਲਾ ਮੁਹਿੰਮ ਵੀ ਕੀਤੀ ਸ਼ੁਰੂ
ਸਮਰਾਲਾ, 15 ਨਵੰਬਰ (ਇੰਦਰਜੀਤ ਸਿੰਘ ਕੰਗ) – ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਮਾਨੂੰਨਗਰ ਬਰਾਂਚ ਸਮਰਾਲਾ ਵਿਖੇ ‘ਬਾਲ ਦਿਵਸ’ ਅਤੇ ‘‘ਬਾਲ ਮੇਲਾ’’ ਆਯੋਜਿਤ ਕੀਤਾ ਗਿਆ।ਸਕੂਲ ਮੁੱਖ ਅਧਿਆਪਕ ਜੈ ਦੀਪ ਮੈਨਰੋ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ।ਮੁੱਖ ਮਹਿਮਾਨ ਵਜੋਂ ਬਲਵਿੰਦਰ ਕੌਰ ਐਮ.ਸੀ ਵਾਰਡ ਨੰ: 9 ਨੇ ਸ਼ਿਰਕਤ ਕੀਤੀ।ਵਿਦਿਆਰਥੀਆਂ ਵੱਲੋਂ ਕਵਿਤਾ ਉਚਾਰਨ, ਭਾਸ਼ਣ ਮੁਕਾਬਲੇ, ਪੰਜਾਬੀ ਪੜ੍ਹਨ ਤੇ ਸੰੁਦਰ ਲਿਖਾਈ ਮੁਕਾਬਲੇ ਕਰਵਾਏ ਗਏ।ਮੁੱਖ ਮਹਿਮਾਨ ਬਲਵਿੰਦਰ ਕੌਰ ਵਲੋਂ ਸਕੂਲ ਬਾਲ ਮੈਗਜ਼ੀਨ ਰਲੀਜ਼ ਕੀਤਾ ਗਿਆ।ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਗਿੱਧਾ, ਭੰਗੜਾ, ਸਕਿੱਟ ਅਤੇ ਗੀਤ ਦੀ ਵੀ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਟੀ.ਐਲ.ਐਮ ਦੀ ਪ੍ਰਦਰਸ਼ਨੀ ਅਤੇ ਲਾਇਬ੍ਰੇਰੀ ਲੰਗਰ ਵੀ ਲਗਾਇਆ ਗਿਆ।ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।ਐਸ.ਐਮ.ਸੀ ਕਮੇਟੀ ਦੇ ਮੈਂਬਰਾਂ, ਪਤਵੰਤੇ ਸੱਜਣਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।ਸਕੂਲ ਆਧਿਆਪਕਾ ਸੁਮਨ ਬਾਲਾ, ਹਰਪਿੰਦਰ ਕੌਰ ਅਤੇ ਮੀਸ਼ਾ ਦੱਤਾ ਵਲੋਂ ਇਸ ਪ੍ਰੋਗਰਾਮ ਲਈ ਬੱਚਿਆਂ ਨੂੰ ਵਿਸ਼ੇਸ਼ ਤੌਰ ’ਤੇ ਤਿਆਰੀ ਕਰਵਾਈ ਗਈ। ਅਖੀਰ ਜੈਦੀਪ ਮੁੱਖ ਅਧਿਆਪਕ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।