ਅੰਮ੍ਰਿਤਸਰ, 17 ਨਵੰਬਰ (ਸੁਖਬੀਰ ਸਿੰਘ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 18 ਨਵੰਬਰ ਨੂੰ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।ਡਿਪਟੀ ਡਾਇਰੈਕਟਰ ਵਿਕਰਮ ਜੀਤ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਅੰਮ੍ਰਿਤਸਰ ਜਿਲ੍ਹੇ ਦੀਆਂ ਮਸ਼ਹੂਰ ਕੰਪਨੀ ਰਿਲਾਇੰਸ ਮਾਰਟ ਲਵੇਗੀ।ਜਿਸ ਵਲੋਂ ਕਸਟਮਰ ਸਰਵਿਸ ਐਸੋਸੀਏਟ ਦੀਆਂ 60 ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਇਨ੍ਹਾਂ ਅਸਾਮੀਆਂ ਲਈ ਉਮਰ ਯੋਗਤਾ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਹੋਣੀ ਚਾਹੀਦੀ ਹੈ।ਪਲੇਸਮੈਂਟ ਕੇਵਲ ਲੜਕਿਆਂ ਲਈ ਹੋਵੇਗੀ।ਉਮੀਦਵਾਰਾਂ ਲਈ ਵਿੱਦਿਅਕ ਯੋਗਤਾ ਘੱਟੋ-ਘੱਟ ਬਾਰ੍ਹਵੀਂ ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਹੋਵੇਗੀ।ਭਾਗ ਲੈਣ ਵਾਲੇ ਚਾਹਵਾਨ ਪ੍ਰਾਰਥੀ 18 ਨਵੰਬਰ ਨੂੰ ਸਵੇਰੇ 10.00 ਤੋਂ ਦੁਪਹਿਰ 02.00 ਵਜੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇੜੇ ਜਿਲ੍ਹਾ ਕਚਹਿਰੀਆਂ ਅੰਮਿ੍ਰਤਸਰ ਵਿਖੇ ਪਹੁੰਚ ਕੇ ਭਾਗ ਲੈ ਸਕਦੇ ਹਨ।ਵਧੇਰੇ ਜਾਣਕਾਰੀ ਲਈ ਪ੍ਰਾਰਥੀ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮਿ੍ਰਤਸਰ ਦੇ ਹੈਲਪਲਾਈਨ ਨੰ: 9915789068 ‘ਤੇ ਸੰਪਰਕ ਕਰ ਸਕਦਾ ਹੈ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …