Thursday, January 23, 2025
Breaking News

ਮੁੱਖ ਖੇਤੀਬਾੜੀ ਅਫਸਰ ਨੇ ਖਾਦਾਂ ਨਾਲ ਬੇਲੋੜੇ ਖੇਤੀ ਇੰਨਪੁਟ ਦੀ ਟੈਗਿੰਗ ਨਾ ਕਰਨ ਲਈ ਜਾਰੀ ਕੀਤੀਆਂ ਹਦਾਇਤਾਂ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ) – ਖੇਤੀਬਾੜੀ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਦਿੱਤੇ ਨਿਰਦੇਸ਼ਾ ਤਹਿਤ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਜਤਿੰਦਰ ਸਿੰਘ ਗਿੱਲ ਨੇ ਸਮੂਹ ਖੇਤੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਸਮੂਹ ਖਾਦ ਡੀਲਰਾਂ ਦੀ ਚੈਕਿੰਗ ਕੀਤੀ ਜਾਵੇ।ਗਿੱਲ ਨੇ ਕਿਹਾ ਕਿ ਖਾਦ ਡੀਲਰਾਂ ਵੱਲੋਂ ਕਿਸਾਨਾਂ ਨੂੰ ਖਾਦ ਨਿਰਧਾਰਿਤ ਰੇਟ ਤੇ ਹੀ ਵੇਚੀ ਜਾਵੇ ਅਤੇ ਖਾਦ ਦੀ ਸਪਲਾਈ ਕਰਦੇ ਸਮੇਂ ਕਿਸੇ ਵੀ ਬੇਲੋੜੀ ਖੇਤੀ ਸਮੱਗਰੀ ਦੀ ਖਾਦ ਨਾਲ ਟੈਗਿੰਗ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ।ਜੇਕਰ ਕੋਈ ਵੀ ਡੀਲਰ ਖਾਦ ਦੀ ਕਾਲਾਬਜ਼ਾਰੀ ਕਰਦਾ ਜਾਂ ਖਾਦ ਦੀ ਵਿਕਰੀ ਨਾਲ ਬੇਲੋੜੇ ਖੇਤੀ ਇੰਨਪੁਟਸ ਦੀ ਟੈਗਿੰਗ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਖਾਦ ਕਾਨੂੰਨਾਂ (ਐਫ.ਸੀ.ਓ 1985) ਤਹਿਤ ਬਣਦੀ ਕਾਰਵਾਈ ਕੀਤੀ ਜਾਵੇ।ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਕੋਈ ਡੀਲਰ ਖਾਦ ਨਾਲ ਬੇਲੋੜੀ ਸਮੱਗਰੀ ਖਰੀਦਣ ਲਈ ਮਜਬੂਰ ਕਰਦਾ ਹੈ ਤਾਂ ਉਸਦੀ ਸ਼ਿਕਾਇਤ ਤੁਰੰਤ ਸਬੰਧਿਤ ਬਲਾਕ ਦੇ ਖੇਤੀਬਾੜੀ ਅਧਿਕਾਰੀਆਂ ਪਾਸ ਦਰਜ਼ ਕਰਵਾਈ ਜਾਵੇ।
ਇਸ ਸਬੰਧੀ ਖੇਤੀਬਾੜੀ ਅਫਸਰ (ਅਜਨਾਲਾ ਅਤੇ ਚੌਗਾਵਾਂ) 9417062730, ਖੇਤੀਬਾੜੀ ਅਫਸਰ (ਹਰਸ਼ਾ ਛੀਨਾਂ) 9815758967, ਖੇਤੀਬਾੜੀ ਅਫਸਰ (ਮਜੀਠਾ) 8872007526, ਖੇਤੀਬਾੜੀ ਅਫਸਰ (ਜੰਡਿਆਲਾ ਗੁਰੂ) 9915561777, ਖੇਤੀਬਾੜੀ ਅਫਸਰ (ਰਈਆ) 9814012248, ਖੇਤੀਬਾੜੀ ਅਫਸਰ (ਅਟਾਰੀ) 8872007505, ਖੇਤੀਬਾੜੀ ਵਿਕਾਸ ਅਫਸਰ (ਤਰਸਿੱਕਾ) 9815520109, ਖੇਤੀਬਾੜੀ ਵਿਕਾਸ ਅਫਸਰ (ਵੇਰਕਾ) 9988476885 ਨਾਲ ਸੰਪਰਕ ਕੀਤਾ ਜਾਵੇ।ਉਹਨਾਂ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਵਲੋ ਛਾਪੇਮਾਰੀ ਲਈ ਇੱਕ ਉਡਣ ਦਸਤੇ ਦਾ ਵੀ ਗਠਨ ਕੀਤਾ ਗਿਆ ਹੈ।ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਫਸਲਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫਾਰਿਸ਼ਾਂ ਅਨੁਸਾਰ ਹੀ ਖਾਦ ਦੀ ਲੋੜੀਂਦੀ ਮਾਤਰਾ ਪਾਈ ਜਾਵੇ।

Check Also

ਸਰਕਾਰੀ ਹਾਈ ਸਕੂਲ ਕਾਕੜਾ ਵਿਦਿਆਰਥੀਆਂ ਦੇ ਰੂਬਰੂ ਹੋਏ ਡਾ. ਇਕਬਾਲ ਸਿੰਘ ਸਕਰੌਦੀ

ਸੰਗਰੂਰ, 22 ਜਨਵਰੀ (ਜਗਸੀਰ ਲੌਂਗੋਵਾਲ) -ਸਰਕਾਰੀ ਹਾਈ ਸਕੂਲ਼ ਕਾਕੜਾ (ਸੰਗਰੂਰ) ਦੇ ਮੁੱਖ ਅਧਿਆਪਕ ਸ੍ਰੀਮਤੀ ਪੰਕਜ਼ …