Saturday, December 21, 2024

ਬੀ.ਕੇ.ਯੂ (ਖੋਸਾ) ਦੀ ਮਹੀਨਾਵਾਰ ਮੀਟਿੰਗ ‘ਚ ਮੁੱਖ ਮੰਤਰੀ ਮਾਨ ਵਲੋਂ ਕਿਸਾਨ ਯੂਨੀਅਨਾਂ ਬਾਰੇ ਦਿੱਤੇ ਬਿਆਨ ਦੀ ਤਿੱਖੀ ਅਲੋਚਨਾ

ਮਾਲਵਾ ਕਾਲਜ ਬੌਂਦਲੀ ਵਿਖੇ ਜਾਅਲਸਾਜੀ ਨਾਲ ਬਣੀ ਪ੍ਰਬੰਧਕ ਕਮੇਟੀ ਦੀ ਪੜਤਾਲ ਸਬੰਧੀ ਐਸ.ਡੀ.ਐਮ ਤੇ ਤਹਿਸੀਲਦਾਰ ਨੂੰ ਮਿਲੇਗੀ ਯੂਨੀਅਨ- ਬੌਂਦਲੀ

ਸਮਰਾਲਾ, 20 ਨਵੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ ਖੋਸਾ (ਰਜਿ:) ਪੰਜਾਬ ਦੀ ਬਲਾਕ ਮਾਛੀਵਾੜਾ ਅਤੇ ਸਮਰਾਲਾ ਦੀ ਮੀਟਿੰਗ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ ਦੀ ਪ੍ਰਧਾਨਗੀ ਹੇਠ ਹੋਈ।ਬੁਲਾਰਿਆਂ ਨੇ ਕਿਸਾਨਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਦੋਨਾਂ ਬਲਾਕਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਵਿੱਚ ਡੀ.ਏ.ਪੀ ਅਤੇ ਯੂਰੀਆ ਖਾਦ ਦੀ ਘਾਟ ਨੂੰ ਪੂਰਾ ਕਰਨ ਲਈ ਸਬੰਧਿਤ ਮਹਿਕਮੇ ਤੋਂ ਮੰਗ ਕੀਤੀ ਗਈ।ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਬੌਂਦਲੀ ਨੇ ਆਪਣੇ ਸੰਬੋਧਨ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕਿਸਾਨ ਯੂਨੀਅਨਾਂ ਬਾਰੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ।ਉਨਾਂ ਕਿਹਾ ਕਿ ਮੁੱਖ ਮੰਤਰੀ ਕੋਲ ਜੇਕਰ ਕਿਸੇ ਕਿਸਾਨ ਲੀਡਰ ਵਲੋਂ ਫੰਡ ਇਕੱਠਾ ਕਰਨ ਅਤੇ ਨਜਾਇਜ਼ ਜਾਇਦਾਦ ਬਣਾਉਣ ਦੇ ਪੁਖਤਾ ਸਬੂਤ ਹਨ, ਤਾਂ ਸਰਕਾਰ ਉਨ੍ਹਾਂ ਲੀਡਰਾਂ ਦੇ ਨਾਮ ਨਸ਼ਰ ਕਰਕੇ ਪੜਤਾਲ ਵੀ ਕਰਵਾ ਸਕਦੀ ਹੈ।ਜੇਕਰ ਉਨ੍ਹਾਂ ਦੇ ਬਿਆਨ ਵਿੱਚ ਕੋਈ ਸੱਚਾਈ ਨਹੀਂ ਹੈ ਤਾਂ ਉਨ੍ਹਾਂ ਨੂੰ ਆਪਣੇ ਬਿਆਨ ਪ੍ਰਤੀ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ।ਉਨਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਸ਼ਹਿਰ ਜੀਰਾ ਵਿਖੇ ਸ਼ਰਾਬ ਫੈਕਟਰੀ ਵਿਰੁੱਧ ਚੱਲ ਰਹੇ ਧਰਨੇ ਦੀ ਪੂਰਨ ਹਮਾਇਤ ਕੀਤੀ।ਸਮਰਾਲਾ ਤੋਂ ਝਾੜ ਸਾਹਿਬ ਅਤੇ ਸਮਰਾਲਾ ਤੋਂ ਰਾਹੋਂ ਸੜਕਾਂ ਦੀ ਮਾੜੀ ਹਾਲਤ ਦੇ ਮੱਦੇਨਜ਼ਰ ਇਨ੍ਹਾਂ ਨੂੰ ਜਲਦ ਬਣਾਇਆ ਜਾਵੇ।ਪ੍ਰੋਫੈਸਰ ਬਲਜੀਤ ਸਿੰਘ ਨੇ ਕਿਹਾ ਕਿ ਮਾਲਵਾ ਐਜੂਕੇਸ਼ਨ ਕੌਂਸਲ ਜੋ ਕਿ ਮਾਲਵਾ ਕਾਲਜ ਬੌਂਦਲੀ ਸਮਰਾਲਾ ਦੀ ਪ੍ਰਬੰਧਕ ਕਮੇਟੀ ਹੈ, ਇਹ ਕਮੇਟੀ ਕੌਂਸਲ ਦੇ ਸੰਵਿਧਾਨ ਵਿਰੁੱਧ ਚੋਣ ਕਰਵਾ ਕੇ ਜਾਅਲਸਾਜੀ ਨਾਲ ਕਾਲਜ ਦਾ ਪ੍ਰਬੰਧ ਚਲਾ ਰਹੀ ਹੈ।ਇਸ ਸਬੰਧੀ ਸ਼ਿਕਾਇਤ ਡਿਪਟੀ ਕਮਿਸ਼ਨਰ ਲੁਧਿਆਣਾ ਪਾਸ ਕੀਤੀ ਗਈ ਸੀ, ਇਸ ਸ਼ਿਕਾਇਤ ਦੀ ਪੜਤਾਲ ਤਹਿਸੀਲਦਾਰ ਸਮਰਾਲਾ ਕੋਲ ਪਿਛਲੇ ਕਈ ਮਹਨਿਆਂ ਤੋਂ ਪੈਡਿੰਗ ਪਈ ਹੈ, ਜੋ ਕਿ ਜਾਣਬੁੱਝ ਕੇ ਲਮਕਾਈ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਸ਼ਿਕਾਇਤ ਸਬੰਧੀ ਯੂਨੀਅਨ ਆਉਣ ਵਾਲੇ ਦਿਨਾਂ ਵਿੱਚ ਐਸ.ਡੀ.ਐਮ ਸਮਰਾਲਾ ਤੇ ਤਹਿਸੀਲਦਾਰ ਸਮਰਾਲਾ ਨੂੰ ਵਫਦ ਦੇ ਰੂਪ ਵਿੱਚ ਮਿਲ ਕੇ ਮੈਮੋਰੰਡਮ ਦੇਵੇਗੀ ਅਤੇ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਦਾ ਐਲਾਨ ਵੀ ਕਰੇਗੀ।
ਮੀਟਿੰਗ ਵਿੱਚ ਗੁਰਵਿੰਦਰ ਸਿੰਘ ਭਰਥਲਾ ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ, ਸੰਦੀਪ ਸਿੰਘ ਹਰਿਓਂ ਕਲਾਂ ਇਕਾਈ ਪ੍ਰਧਾਨ, ਬੂਟਾ ਸਿੰਘ ਗਹਿਲੇਵਾਲ ਇਕਾਈ ਪ੍ਰਧਾਨ, ਜਗਜੀਤ ਸਿੰਘ ਭਰਥਲਾ, ਅਮਰੀਕ ਸਿੰਘ ਭਰਥਲਾ, ਪਰਮਿੰਦਰ ਸਿੰਘ ਭਰਥਲਾ, ਹੁਸ਼ਿਆਰ ਸਿੰਘ ਬੌਂਦਲੀ, ਦਵਿੰਦਰ ਸਿੰਘ ਭੱਟੀ ਹਰਿਆਓਂ ਕਲਾਂ, ਹਰਜਿੰਦਰ ਸਿੰਘ ਹਰਿਆਓਂ ਕਲਾਂ, ਸਤਵਿੰਦਰ ਸਿੰੰਘ ਮਨੈਲਾ, ਜਸ਼ਨਦੀਪ ਸਿੰਘ ਟੱਪਰੀਆਂ, ਰਵਿੰਦਰ ਸਿੰਘ ਮੁਸ਼ਕਾਬਾਦ, ਭਲਰਾਜ ਸਿੰਘ ਭਰਥਲਾ, ਅੰਮ੍ਰਿਤਪਾਲ ਸਿੰਘ ਭਰਥਲਾ, ਬਲਜੋਤ ਸਿੰਘ ਭਰਥਲਾ, ਸਤਵਿੰਦਰ ਸਿੰਘ ਰੱਬੋਂ ਉਚੀ, ਅਵਤਾਰ ਸਿੰਘ, ਹਰਪਾਲ ਸਿੰਘ ਗਹਿਲੇਵਾਲ, ਰਜਿੰਦਰ ਸਿੰਘ ਰਾਜੇਵਾਲ, ਸੁਦਾਗਰ ਸਿੰਘ ਕਾਕਾ ਬੀਜ਼ਾ ਆਦਿ ਤੋਂ ਇਲਾਵਾ ਇਕਾਈ ਸਮਰਾਲਾ ਦੇ ਹੋਰ ਵੀ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।

 

 

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …