Saturday, October 26, 2024

ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਸਾਹਿਤਕਾਰਾਂ ਕੀਤਾ ਕਰਤਾਰਪੁਰ ਸਾਹਿਬ ਦਾ ਦੌਰਾ

ਬਾਬੇ ਦਿਆਂ ਖੇਤਾਂ ਦੀ ਮਿੱਟੀ ਦਿੰਦੀ ਹੈ ਮਿਲ ਬੈਠਣ ਦਾ ਸੰਦੇਸ਼ – ਬਾਬਾ ਨਜ਼ਮੀ

ਅੰਮ੍ਰਿਤਸਰ 20 ਨਵੰਬਰ (ਦੀਪ ਦਵਿੰਦਰ ਸਿੰਘ) – ਲਹਿੰਦੇ ਪੰਜਾਬ ਦੇ ਜਿਲ੍ਹਾ ਨਾਰੋਵਾਲ ਸਥਿਤ ਗੁਰਦਵਾਰਾ ਸ੍ਰੀ ਕਰਤਾਰਪੁਰ ਸਾਹਬ ਦੇ ਦਰਸ਼ਨ ਦੀਦਾਰੇ ਕਰਨ ਹਿੱਤ ਦੋਹਾਂ ਪੰਜਾਬਾਂ ਦੇ ਸਾਹਿਤਕਾਰਾਂ ਸਾਂਝੇ ਤੌਰ ‘ਤੇ ਸ਼ਿਰਕਤ ਕੀਤੀ।ਚੜ੍ਹਦੇ ਪੰਜਾਬ ਤੋਂ ਗਏ ਸਾਹਿਤਕਾਰਾਂ ਦੇ ਜਥੇ ਦੇ ਪ੍ਰਬੰਧਕ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਇਧਰੋਂ ਅਗਵਾਈ ਪ੍ਰਮੁੱਖ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਹੁਰਾਂ, ਜਦਕਿ ਲਹਿੰਦੇ ਪੰਜਾਬ ਤੋਂ ਆਏ ਸਾਹਿਤਕਾਰਾਂ ਦੀ ਅਗਵਾਈ ਬਾਬਾ ਨਜ਼ਮੀ ਅਤੇ ਅਫਜ਼ਲ ਸਾਹਿਰ ਕੀਤੀ।
ਪਹੁੰਚੇ ਸਾਹਿਤਕਾਰਾਂ ਨੇ ਜਿਥੇ ਗੁਰਦੁਆਰਾ ਦਰਬਾਰ ਸਾਹਿਬ ਅਤੇ ਮਜ਼ਾਰ ‘ਤੇ ਮੱਥਾ ਟੇਕਿਆ, ਉਥੇ ਸਾਂਝੇ ਤੌਰ ‘ਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।ਗੁਰਦਵਾਰਾ ਸਾਹਿਬ ਦੀ ਹਦੂਦ ਅੰਦਰ ਬਣੇ ਬਾਬਾ ਅਜਿਤਾ ਰੰਧਾਵਾ ਬਜ਼ਾਰ ਵਿੱਚ ਅਦਬੀ ਮਹਿਫਲ ਨੂੰ ਸੰਬੋਧਨ ਕਰਦਿਆਂ ਬਾਬੇ ਨਜ਼ਮੀ ਨੇ ਆਪਣੀ ਗਜ਼ਲ ਦੇ ਖੂਬਸੂਰਤ ਸ਼ੇਅਰ ਕਿ “ਤੂੰ ਕਿਉਂ ਮੇਰੀ ਮਸਜਿਦ ਢਾਹਵੇਂ, ਮੈਂ ਕਿਉਂ ਤੋੜਾਂ ਮੰਦਰ ਨੂੰ” ਰਾਹੀਂ ਕਿਹਾ ਕਿ ਗੁਰੂ ਪੀਰ ਹਮੇਸ਼ਾਂ ਨਫਰਤ ਨੂੰ ਭੰਡਦੇ ਹਨ।ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਇਸ ਸਾਂਝੀ ਧਰਤੀ ਤੇ ਧਾਰਮਿਕ ਸ਼ਰਧਾ ਅਤੇ ਸਭਿਆਚਾਰਕ ਮਿਲਣੀਆਂ ਦੇ ਹੋਰ ਸਬੱਬ ਪੈਦਾ ਕਰਨੇ ਚਾਹੀਦੇ ਹਨ।ਦਰਸ਼ਨ ਬੁੱਟਰ, ਅਫਜ਼ਲ ਸਾਹਿਰ, ਸੁਸ਼ੀਲ ਦੁਸਾਂਝ, ਐਸ ਨਸੀਮ, ਮੱਖਣ ਕੁਹਾੜ, ਟੀ ਲੋਚਨ, ਫ਼ਾਇਕਾ ਅਨਵਰ, ਰੂਬੀਨਾ, ਸਾਜਨ ਭੱਟ, ਸ਼ੈਲਿੰਦਰਜੀਤ ਰਾਜਨ, ਹਰਪਾਲ ਨਾਗਰਾ, ਸ਼ੁਕਰਗੁਜ਼ਾਰ ਸਿੰਘ, ਜਗਤਾਰ ਗਿੱਲ, ਸੰਤੋਖ ਸਿੰਘ ਗੋਰਾਇਆ, ਮਨਜੀਤ ਸਿੰਘ ਵਸੀ, ਮੱਖਣ ਭੈਣੀਵਾਲਾ, ਰਘਬੀਰ ਸਿੰਘ ਸੋਹਲ, ਅਤੇ ਪਰਮਜੀਤ ਬਾਠ ਨੇ ਰਚਨਾਵਾਂ ਰਾਹੀਂ ਮੁਹੱਬਤ ਦਾ ਪੈਗਾਮ ਦਿੱਤਾ।
ਇਸ ਸਮੇਂ ਵਜੀਰ ਸਿੰਘ ਰੰਧਾਵਾ, ਮਨਮੋਹਨ ਢਿੱਲੋਂ, ਹਰਜੀਤ ਸਿੰਘ ਸੰਧੂ, ਮੋਹਿਤ ਸਹਿਦੇਵ, ਤਰਲੋਚਨ ਤਰਨਤਾਰਨ, ਕਮਲ ਦੁਸਾਂਝ, ਪਰਮਜੀਤ ਕੌਰ, ਅਨੁਮੀਤ ਕੌਰ, ਗਗਨਦੀਪ ਕੌਰ ਅਤੇ ਅਹਿਮ ਆਦਿ ਹਾਜ਼ਰ ਸਨ।

Check Also

ਵਿਦਿਆਰਥੀਆਂ ਦਾ ਰਾਹ ਦਸੇਰਾ ਬਣੇਗਾ ਜਿਲ੍ਹਾ ਪ੍ਰਸ਼ਾਸ਼ਨ

ਡਿਪਟੀ ਕਮਿਸ਼ਨਰ ਵੱਲੋਂ ਆਈ ਅਸਪਾਇਰ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਅੰਮ੍ਰਿਤਸਰ, 26 ਅਕਤੂਬਰ (ਸੁਖਬੀਰ ਸਿੰਘ) – …