Wednesday, December 4, 2024

ਵਿਸ਼ਵ ਐਂਟੀ ਮਾਈਕਰੋਬੀਅਲ ਜਾਗੂਕਤਾ ਹਫਤਾ ਮਨਾਇਆ ਗਿਆ

ਸੈਲਫ ਮੈਡੀਕੇਸ਼ਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ – ਸਿਵਲ ਸਰਜਨ

ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਅੱਜ ਦਫਤਰ ਸਿਵਲ ਸਰਜਨ ਵਿਖੇ ‘ਵਿਸ਼ਵ ਐਂਟੀ ਮਾਈਕਰੋਬੀਅਲ ਜਾਗੂਕਤਾ ਹਫਤੇ’ ਸੰਬਧੀ ਇੱਕ ਜਾਗਰੁਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਲੋਕਾਂ ਨੂੰ ਸੈਲਫ ਮੈਡੀਕੇਸ਼ਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਕਿਉਕਿ ਇਹ ਆਮ ਦੇਖਿਆ ਜਾਂਦਾ ਹੈ ਕਿ ਲੋਕ ਬਿਨਾਂ ਮਾਹਿਰ ਡਾਕਟਰਾਂ ਦੀ ਸਲਾਹ ਦੇ ਆਪਣੀ ਮਰਜ਼ੀ ਨਾਲ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਨ।ਜਿਸ ਕਾਰਣ ਉਹਨਾਂ ਦੇ ਸ਼ਰੀਰ ਵਿਚ ਇਹਨਾਂ ਦਵਾਈਆਂ ਪ੍ਰਤੀ ਰਜਿਸਟੈਂਸ ਪੈਦਾ ਹੋ ਜਾਂਦੀ ਹੈ ਅਤੇ ਦਵਾਈਆਂ ਅਸਰ ਕਰਨੀਆਂ ਬੰਦ ਕਰ ਦਿੰਦੀਆਂ ਹਨ।ਜੋ ਕਿ ਬਹੁਤ ਸਾਰੇ ਸ਼ਰੀਰਕ ਵਿਕਾਰਾਂ ਅਤੇ ਰੋਗਾਂ ਦਾ ਕਾਰਣ ਬਣ ਜਾਂਦਾ ਹੈ।ਇਸ ਲਈ ‘ਵਿਸ਼ਵ ਐਂਟੀ ਮਾਈਕਰੋਬੀਅਲ ਜਾਗੂਕਤਾ ਹਫਤੇ’ ਤਹਿਤ ਇਸ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਉਹਨਾਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਵੀ ਬੀਮਾਰੀ ਜਾਂ ਸਿਹਤ ਸੱਮਸਿਆ ਹੋਣ ਸਮੇਂ ਕੇਵਲ ਮਾਹਿਰ ਡਾਕਟਰਾਂ ਪਾਸੋਂ ਹੀ ਸਲਾਹ ਲੈ ਕੇ ਹੀ ਦਵਾਈ ਦੀ ਵਰਤੋਂ ਕੀਤੀ ਜਾਵੇ।
ਇਸ ਮੌਕੇ ਸਹਾਇਕ ਸਿਵਲ ਸਰਜ ਡਾ. ਰਜਿੰਦਰ ਪਾਲ ਕੌਰ, ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਜਸਪ੍ਰੀਤ ਸ਼ਰਮਾ, ਜਿਲ੍ਹਾ ਸਿਹਤ ਅਫਸਰ ਡਾ. ਜਸਪਾਲ ਸਿੰਘ, ਜਿਲ੍ਹਾ ਬੀ.ਸੀ.ਜੀ ਅਫਸਰ ਡਾ. ਰਾਘਵ ਗੁਪਤਾ, ਜਿਲ੍ਹਾ ਐਪੀਡਿਮੋਲੋਜਿਸਟ ਡਾ. ਮਦਨ ਮੋਹਨ, ਡਾ. ਰਸ਼ਮੀ, ਡਾ. ਗੌਤਮ ਦੇਵਗਨ, ਮਾਸ ਮੀਡੀਆ ਅਫਸਰ ਰਾਜ ਕੌਰ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਆਦਿ ਹਾਜ਼ਰ ਸਨ।

Check Also

ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …