Friday, July 26, 2024

ਮਾਂ ਬੋਲੀ ਪੰਜਾਬੀ ਦੀ ਪੂਫੁਲਿਤਾ ਬਾਰੇ ਮੁੱਖ ਮੰਤਰੀ ਪੰਜਾਬ ਦੇ ਧਮਕਾਊ ਬਿਆਨ ਅਤਿ ਨਿੰਦਣ ਯੋਗ – ਬਿਹਾਰੀ ਲਾਲ ਸੱਦੀ

ਸਮਰਾਲਾ, 23 ਨਵੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਡੀ ਮਾਂ ਬੋਲੀ ਹੈ, ਅਸੀਂ ਇਸ ਦਾ ਸਤਿਕਾਰ ਕਰਦੇ ਹਾਂ ਅਤੇ ਸਾਨੂੰ ਇਸ ਉਤੇ ਮਾਣ ਹੈ।ਪੰਜਾਬ ਵਿਚ ਰਹਿ ਕੇ ਪੰਜਾਬੀ ਦੀ ਪ੍ਰਫੁਲਤਾ ਪ੍ਰਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦੇ ਹਾਂ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਿਹਾਰੀ ਲਾਲ ਸੱਦੀ ਸਰਪ੍ਰਸਤ ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦੁਆਰਾ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਕੀਤਾ ਗਿਆ।ਉਨ੍ਹਾਂ ਅੱਗੇ ਕਿਹਾ ਜਿਥੇ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ, ਹਿੰਦੀ ਸਾਡੀ ਰਾਸ਼ਟਰ ਭਾਸ਼ਾ ਅਤੇ ਅੰਗਰੇਜ਼ੀ ਲਿੰਕ ਭਾਸ਼ਾ ਹੈ।ਸੰਵਿਧਾਨ ਵਿੱਚ 13-14 ਭਾਸ਼ਾਵਾਂ ਨੂੰ ਮਾਨਤਾ ਹੈ।ਮੁੱਖ ਮੰਤਰੀ ਵਲੋਂ ਸਾਈਨ ਬੋਰਡਾਂ ਉਪਰ ਪੰਜਾਬੀ ਲਿਖਣ ਵਾਲੇ ਬਿਆਨ ਦੀ ਸ਼ਲਾਘਾ ਕਰਦੇ ਹਾਂ, ਪਰ ਧਮਕੀਆਂ ਅਤੇ ਡਰਾਉਣ ਵਾਲੇ ਸ਼ਬਦਾਂ ਦੀ ਘੋਰ ਨਿੰਦਾ ਕਰਦੇ ਹਾਂ।ਇਸ ਲਈ ਫਰਵਰੀ ਵਾਲੇ ਅਲਟੀਮੇਟਮ ਨੂੰ ਵਾਪਸ ਲਿਆ ਜਾਵੇ ਅਤੇ ਜਨਤਾ ਨੂੰ ਪਿਆਰ ਨਾਲ ਸਾਇਨ ਬੋਰਡਾਂ ਉਪਰ ਪੰਜਾਬੀ ਲਿਖਣ ਲਈ ਬੇਨਤੀ ਕੀਤੀ ਜਾਵੇ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …