ਪੰਜਾਬੀ ਭਾਸ਼ਾ ਦੇ ਉਥਾਨ ਲਈ ਸ਼ਹਿਰ ਵਿੱਚ ਰੈਲੀ ਵੀ ਕੱਢੀ ਜਾਵੇਗੀ – ਸੱਦੀ
ਸਮਰਾਲਾ, 25 ਨਵੰਬਰ (ਇੰਦਰਜੀਤ ਸਿੰਘ ਕੰਗ) – ਸ਼ਹੀਦਾਂ ਦੇ ਸਿਰਤਾਜ ਹਿੰਦ ਦੀ ਚਾਦਰ, ਤਿਲਕ ਜੰਜੂ ਦੇ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਅੱਜ ਵੀ ਪੂਰੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ।ਜਿਸ ਨਾਲ ਹਿੰਦੂ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਹੋਰ ਵੀ ਪੀਡੀ ਹੁੰਦੀ ਹੈ ਅਤੇ ਇਹ ਆਪਸੀ ਪਿਆਰ ਸਦਾ ਇਸੇ ਤਰ੍ਹਾਂ ਬਣਿਆ ਰਹੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਸਰਪ੍ਰਸਤ ਅਤੇ ਸ੍ਰੀ ਬ੍ਰਾਹਮਣ ਸਭਾ (ਰਜਿ:) ਪੰਜਾਬ ਦੇ ਜਨਰਲ ਸਕੱਤਰ ਬਿਹਾਰੀ ਲਾਲ ਸੱਦੀ ਨੇ ਪ੍ਰੈਸ ਨਾਂ ਬਿਆਨ ਜਾਰੀ ਕਰਦੇ ਹੋਏ ਕੀਤਾ।ਉਨ੍ਹਾਂ ਕਿਹਾ ਕਿ ਅੱਜ ਸਮਰਾਲਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਅਧਿਆਪਕ ਚੇਤਨਾ ਮੰਚ ਸਮਰਾਲਾ, ਪੰਜਾਬ ਰਾਜ ਪੈਨਸ਼ਨਰ ਮਹਾਂ ਸੰਘ, ਸ੍ਰੀ ਬ੍ਰਾਹਮਣ ਸਭਾ (ਰਜਿ:) ਸਮਰਾਲਾ, ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ, ਖੇਤ ਮਜ਼ਦੂਰ ਸਭਾ ਸਮਰਾਲਾ ਆਦਿ ਦੀ ਇੱਕ ਭਰਵੀਂ ਮੀਟਿੰਗ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਮੁੱਖ ਦਫਤਰ ਵਿਖੇ ਹੋਈ, ਜਿਸ ਵਿੱਚ ਪਾਸ ਕੀਤਾ ਗਿਆ 28 ਨਵੰਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਮੁੱਖ ਦਫਤਰ ਪੂਡਾ ਕੰਪਲੈਕਸ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜ੍ਹਾ ਮਨਾਇਆ ਜਾਵੇਗਾ।ਪੰਜਾਬ ਸਰਕਾਰ ਵਲੋਂ ਨਵੰਬਰ ਮਹੀਨੇ ਨੂੰ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਸਬੰਧੀ ਮਹੀਨਾ ਮਨਾਉਣ ਦਾ ਫੈਸਲਾ ਵੀ ਕੀਤਾ ਹੋਇਆ ਹੈ।ਇਸ ਮੌਕੇ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਵੀ ਸੈਮੀਨਾਰ ਕਰਵਾਇਆ ਜਾਵੇਗਾ ਅਤੇ ਸਮਾਗਮ ਉਪਰੰਤ ਪੰਜਾਬੀ ਭਾਸ਼ਾ ਦੇ ਉਥਾਨ ਲਈ ਸ਼ਹਿਰ ਵਿੱਚ ਰੈਲੀ ਵੀ ਕੱਢੀ ਜਾਵੇਗੀ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਅਮਰਜੀਤ ਸਿੰਘ ਬਾਲਿਓਂ ਪ੍ਰਧਾਨ, ਪ੍ਰੇਮ ਸਾਗਰ ਸ਼ਰਮਾ, ਕਮਾਂਡੈਂਟ ਰਸ਼ਪਾਲ ਸਿੰਘ, ਵਿਜੈ ਕੁਮਾਰ ਸ਼ਰਮਾ, ਮੰਗਤ ਰਾਏ ਪ੍ਰਭਾਕਰ, ਸੁਖਵਿੰਦਰ ਸ਼ਰਮਾ, ਪ੍ਰੇਮ ਨਾਥ ਸਮਰਾਲਾ, ਦਰਸ਼ਨ ਸਿੰਘ ਕੰਗ, ਡਾ. ਹਰਬੰਸ ਸਿੰਘ ਉਟਾਲ ਸਾਬਕਾ ਸਰਪੰਚ, ਪ੍ਰੋ. (ਡਾ.) ਮੰਜੂ ਸੱਦੀ, ਦਲਜੀਤ ਸਿੰਘ ਰਿਐਤ, ਅਵਤਾਰ ਸਿੰਘ ਉਟਾਲਾਂ, ਭਜਨ ਸਿੰਘ, ਕਾਮਰੇਡ ਭਜਨ ਸਿੰਘ, ਸਾਧੂ ਰਾਮ ਸੱਦੀ, ਕਾਮਰੇਡ ਬੰਤ ਸਿੰਘ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ।