ਡੀ.ਏ.ਵੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ
ਅੰਮ੍ਰਿਤਸਰ, 26 ਨਵੰਬਰ (ਜਗਦੀਪ ਸਿੰਘ ਸੱਗੂ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਦੋ ਵਿਦਿਆਰਥੀਆਂ ਦਲੀਸ਼ਾ ਸੂਦ ਅਤੇ ਅਨੰਨਿਆ ਰਾਵਲੀ ਨੇ 19-20 ਨਵੰਬਰ 2022 ਨੂੰ ਸੰਗਰੂਰ ਵਿਖੇ ਹੋਈ ਤੀਜ਼ੀ ਪੰਜਾਬ ਰਾਜ ਯੋਗਾਸਨ ਖੇਡ ਚੈਂਪੀਅਨਸ਼ੀਪ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਸਕੂਲ ਦੇ ਵਿਦਿਆਰਥੀ ਜੀਆ ਸ਼ਰਮਾਂ ਅਤੇ ਸਨਾ ਸ਼ਰਮਾਂ ਨੇ ਵੀ ਕਲਾਤਮਕ ਯੋਗਾ ਵਿੱਚ 6ਵਾਂ ਸਥਾਨ ਹਾਸਲ ਕੀਤਾ।
ਖੇਤਰੀ ਅਧਿਕਾਰੀ ਪੰਜਾਬ ਜ਼ੋਨ (ਏ) ਡਾ. ਨੀਲਮ ਕਾਮਰਾ ਨੇ ਸਕੂਲ ਦਾ ਨਾਮ ਰੋਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਮਿਸਾਲੀ ਦੱਸਿਆ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।