Friday, August 8, 2025
Breaking News

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਬੀ.ਕੇ.ਯੂ (ਦੋਆਬਾ) ਦੇ ਕਿਸਾਨ/ ਮਜ਼ਦੂਰ ਚੰਡੀਗੜ੍ਹ ਰਵਾਨਾ

ਸਮਰਾਲਾ, 26 ਨਵੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੀ ਅਗਵਾਈ ਹੇਠ ਕਿਸਾਨਾਂ, ਮਜ਼ਦੂਰਾਂ ਦਾ ਇੱਕ ਵੱਡਾ ਕਾਫਲਾ ਕਿਸਾਨਾਂ ਦੀਆਂ ਮੰਗਾਂ ਸਬੰਧੀ ਪੰਜਾਬ ਦੇ ਰਾਜਪਾਲ ਮੰਗ ਪੱਤਰ ਦੇਣ ਲਈ ਚੰਡੀਗੜ੍ਹ ਲਈ ਰਵਾਨਾ ਹੋਇਆ।ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਤੋਂ ਦੋ ਸਾਲ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਵਿਖੇ ਪੱਕੇ ਡੇਰੇ ਲਾ ਕੇ ਬੈਠ ਚੁੱਕੇ ਸਨ, ਕਰੀਬ ਇੱਕ ਸਾਲ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਸਾਹਮਣੇ ਗੋਡੇ ਦਿੱਤੇ ਸਨ ਅਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਲਿਖਤੀ ਵਾਅਦਾ ਕੀਤਾ ਸੀ, ਪ੍ਰੰਤੂ ਮੋਰਚਾ ਖਤਮ ਕਰਨ ਦੇ ਇੱਕ ਸਾਲ ਬਾਅਦ ਵੀ ਮੰਗਾਂ ਦੀ ਪ੍ਰਤੀ ਪੂਰਤੀ ਨਾਲ ਹੋਣ ਕਾਰਨ ਅੱਜ ਭਾਰਤ ਦੇ ਸਾਰੇ ਸੂਬਿਆਂ ਦੇ ਕਿਸਾਨ, ਮਜ਼ਦੂਰ ਆਪੋ ਆਪਣੇ ਰਾਜਾਂ ਦੇ ਰਾਜਪਾਲਾਂ ਨੂੰ 11 ਵਜੇ ਮੰਗ ਪੱਤਰ ਦੇਣਗੇ।
ਅਜ ਦੇ ਕਾਫਲੇ ਵਿੱਚ ਉਪਰੋਕਤ ਤੋਂ ਇਲਾਵਾ ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਕਟਾਣਾ ਸਾਹਿਬ, ਗੁਰਦੇਵ ਸਿੰਘ ਕਟਾਣਾ ਸਾਹਿਬ, ਸੁਖਰਾਜ ਸਿੰਘ ਕਟਾਣਾ ਸਾਹਿਬ, ਸੂਬੇਦਾਰ ਹਰਜੀਤ ਸਿੰਘ ਮਾਂਗਟ ਕਟਾਣਾ ਸਾਹਿਬ, ਬਿੱਕਰ ਸਿੰਘ ਮਾਨ ਪ੍ਰਧਾਨ ਬਲਾਕ ਮਾਛੀਵਾੜਾ, ਬਲਜੀਤ ਸਿੰਘ ਪ੍ਰਧਾਨ ਬਲਾਕ ਸਮਰਾਲਾ, ਹਰਪ੍ਰੀਤ ਸਿੰਘ ਮੱਲ ਮਾਜਰਾ, ਜਗਪਾਲ ਸਿੰਘ ਕਕਰਾਲਾ, ਗੁਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਦਵਿੰਦਰ ਸਿੰਘ ਮੱਲ ਮਾਜਰਾ, ਹਰਬੰਸ ਸਿੰਘ ਮਨਸੂਰਪੁਰ, ਜਸਵੀਰ ਸਿੰਘ ਪਵਾਤ ਮੀਤ ਪ੍ਰਧਾਨ, ਜੀਵਨ ਸਿੰਘ ਮੱਲ ਮਾਜਰਾ ਆਦਿ ਸ਼ਾਮਲ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …