Tuesday, October 13, 2026

ਸੀਤਾ ਰਾਮ ਦੇ ਦਰਬਾਰ ‘ਚ ਕਰਵਾਇਆ ਸਲਾਨਾ ਭੰਡਾਰਾ

ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ) – ਮੁੱਖ ਸੇਵਾਦਾਰ ਬੀਬੀ ਸੁਖਰਾਜ ਕੌਰ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਸੀਤਾ ਰਾਮ ਦੇ ਦਰਬਾਰ ਰਾਂਝੇ ਦੀ ਹਵੇਲੀ ਗੁਰੂ ਨਾਨਕ ਪੁਰਾ ਵਿਖੇ ਭੰਡਾਰਾ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ।ਬੀਬੀ ਸੁਖਰਾਜ ਕੌਰ ਨੇ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਲੱਖਾ ਦਾ ਦਾਤਾ ਪੀਰ ਸ਼ੇਰ ਸ਼ਾਹ ਵਲੀ ਦੇ ਨਾਮ ਦਾ ਚਿਰਾਗ ਸੀਤਾ ਰਾਮ ਵਲੋਂ ਜਗਾਇਆ ਜਾਂਦਾ ਸੀ।ਇਸ ਮੌਕੇ ਗੁਰਜੰਟ ਸਿੰਘ ਸੰਧੂ, ਰਣਜੀਤ ਕੌਰ, ਬਲਰਾਜ ਸਿੰਘ, ਬਲਜੀਤ ਸਿੰਘ, ਲਖਵਿੰਦਰ ਕੌਰ ਹਾਜ਼ਰ ਸਨ।ਇਸ ਮੌਕੇ ਭੰਡਾਰਾ ਲੰਗਰ ਅਤੁੱਟ ਵਰਤਾਇਆ ਗਿਆ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …