Sunday, February 25, 2024

ਡੀ.ਏੇ.ਵੀ ਪਬਲਿਕ ਸਕੂਲ ਵਿਖੇ ਨਵੇਂ ਯੁੱਗ ਦੇ ਗੈਰ ਰਵਾਇਤੀ ਕੈਰੀਅਰ `ਤੇ ਵਰਕਸ਼ਾਪ

ਅੰਮ੍ਰਿਤਸਰ, 30 ਨਵੰਬਰ (ਜਗਦੀਪ ਸਿੰਘ ਸੱਗੂ) – ਆਰੀਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ ਦੇ ਆਸ਼ੀਰਵਾਦ ਨਾਲ ਅਤੇ ਡਾ. ਜੇ.ਪੀ ਸ਼ੂਰ ਡਾਇਰੈਕਟਰ ਪੀ.ਐਸ.ਆਈ ਅਤੇ ਏਡਿਡ ਸਕੂਲ ਖੇਤਰੀ ਅਧਿਕਾਰੀ ਪੰਜਾਬ ਜ਼ੋਨ (ਏ) ਡਾ. ਨੀਲਮ ਕਾਮਰਾ ਅਤੇ ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਅਗਵਾਈ ਹੇਠ ਡੀ.ਏ.ਵੀ ਪਬਲਿਕ ਸਕੂਲ ਵਿਖੇ ਅੱਜ ਨਵੇਂ ਯੁੱਗ ਦੇ ਗੈਰ ਰਵਾਇਤੀ ਕੈਰੀਅਰ ਤੇ ਕਾਰਜਸ਼ਾਲਾ ਦਾ ਆਯੋਜਨ ਕੀਤਾ।ਜਿਸ ਦੇ ਪ੍ਰਮੁੱਖ ਬੁਲਾਰੇ ਸੁਮਿਤ ਵਾਸਨ ਸਨ, ਜੋ ਕਿ ਪਰਲ ਅਕੈਡਮੀ ਅਤੇ ਯੂ.ਪੀ.ਈ.ਐਸ.ਸੀ.(ਦੇਹਰਾਦੂਨ) ਦੇ ਮਾਨਤਾ ਪ੍ਰਾਪਤ ਕੈਰੀਅਰ ਕੋਚ ਅਤੇ ਐਜੂਕੇਸ਼ਨਲ ਪਾਰਟਨਰਸ਼ਿਪ ਦੇ ਸੀਨੀਅਰ ਮੈਨੇਜ਼ਰ ਹਨ।ਉਹਨਾਂ ਕੋਲ ਸਿੱਖਿਆ ਦੇ ਖੇਤਰ ਵਿੱਚ 12 ਸਾਲ ਤੋਂ ਵੀ ਵੱਧ ਦਾ ਤਜ਼ਰਬਾ ਹੈ।ਉਹ ਗੈ੍ਰਜੂਏਸ਼ਨ ਅਤੇ ਉਦਯੋਗ ਨਾਲ ਜੁੜੇ ਕੋਰਸਾਂ ਵਿੱਚ ਉਪਲਬੱਧ ਮੋਕਿਆਂ ਲਈ ਵਿਦਿਆਰਥੀਆਂ ਨੂੰ ਨਿਰੰਤਰ ਮਾਰਗ ਦਰਸ਼ਨ ਅਤੇ ਸਲਾਹ ਦੇ ਰਹੇ ਹਨ।ਸਕੂਲ ਨੇ ਆਪਣੇ ਵਿਦਿਆਰਥੀਆਂ ਨੂੰ ਕੈਰੀਅਰ ਦਾ ਸਭ ਤੋਂ ਵਧੀਆ ਮਾਰਗਦਰਸ਼ਨ ਪ੍ਰਦਾਨ ਕਰਨ ਦੀ ਕੋਸ਼ਿਸ਼ ਦੀ ਪਹਿਲ ਕੀਤੀ।
ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਨੇ ਦੱਸਿਆ ਕਿ ਸਕੂਲ ਵੱਲੋਂ ਜੋ ਉਪਰਾਲੇ ਕੀਤੇ ਗਏ ਹਨ, ਉਹ ਪ੍ਰਸੰਸਾ ਦੇ ਯੋਗ ਹਨ, ਜੋ ਯਕੀਨੀ ਤੋਰ ਤੇ ਵਿਦਿਆਰਥੀਆਂ ਦੇ ਕੈਰੀਅਰ ਦੀਆਂ ਚੋਣਾਂ ਲਈ ਰਾਹ ਪੱਧਰਾ ਕਰਨਗੇ।
ਸਕੂਲ ਪ੍ਰਿੰਸੀਪਲ ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਪ੍ਰਮੁੱਖ ਬੁਲਾਰਿਆ ਦਾ ਧੰਨਵਾਦ ਕੀਤਾ।

Check Also

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਐਂਟਰਸ ਟੈਸਟ 25 ਫਰਵਰੀ ਨੂੰ

ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ (ਸੀ..ਬੀ.ਐਸ.ਸੀ) ਦੇ …