Wednesday, August 6, 2025
Breaking News

ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਸਕਿਲ ਸੈਂਟਰ ਵਿਖੇ ਲਗਾਇਆ ਗਿਆ ਰੁਜ਼ਗਾਰ ਕੈਂਪ

ਅੰਮ੍ਰਿਤਸਰ, 1 ਦਸੰਬਰ (ਸੁਖਬੀਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਰੋਜ਼ਗਾਰ ਬਿਉਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੇ ਸਵੈ ਬਾਲ ਕ੍ਰਿਸ਼ਨਾ ਸਕਿਲ ਸੈਂਟਰ ਵਲੋਂ ਰੁਜ਼ਗਾਰ ਮੇਲਾ ਲਗਾਇਆ ਗਿਆ।ਜਿਸ ਵਿਚ ਵਰਧਮਾਨ ਲਿਮਟਿਡ ਤੇ ਪੇਟੀ ਐਮ ਨਾਮੀ 2 ਕਪੰਨੀਆਂ ਅਤੇ ਕੁੱਲ 43 ਉਮੀਦਵਾਰਾਂ ਨੇ ਭਾਗ ਲਿਆ।ਇਸ ਵਿਚ 27 ਉਮੀਦਵਾਰ ਸ਼ਾਰਟ ਲਿਸਟ ਕੀਤੇ ਗਏ।15 ਉਮੀਦਵਾਰਾਂ ਨੂੰ ਉਚੇਚੇ ਤੌਰ ‘ਤੇ ਰੁਜ਼ਗਾਰ ਲਈ ਨਿਯੁੱਕਤੀ ਪੱਤਰ ਵੀ ਦਿੱਤੇ ਗਏ ਹਨ।ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਡੀ.ਪੀ.ਐਮ.ਯੂ ਸਟਾਫ ਸੁਰਿੰਦਰ ਸਿੰਘ, ਸਵਰਾਜ ਸਿੰਘ ਅਤੇ ਰਾਜੇਸ਼ ਬਾਹਰੀ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ 3 ਤੋਂ 4 ਮਹੀਨਿਆ ਦੇ ਸ਼ਾਰਟ ਕੋਰਸ ਕਰਵਾਏ ਜਾ ਰਹੇ ਹਨ ਅਤੇ ਕੋਰਸ ਕਰਨ ਤੋਂ ਬਾਅਦ ਸਿਖਿਆਰਥੀਆਂ ਨੂੰ ਰੁਜ਼ਗਾਰ ਦਿਵਾਇਆ ਜਾਂਦਾ ਹੈ ਅਤੇ ਕੁੱਝ ਸਿਖਿਆਰਥੀ ਜੋ ਸਵੈ-ਰੁਜਗਾਰ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਕਰਜ਼ਾ ਦਿਵਾਉਣ ‘ਚ ਮਦਦ ਕੀਤੀ ਜਾਂਦੀ ਹੈ।
ਇਸ ਮੋਕੇ ਸੈਂਟਰ ਇੰਚਾਰਜ਼ ਅਮਨਦੀਪ ਸਿੰਘ ਨੇ ਕਿਹਾ ਕਿ ਇਹ ਰੁਜ਼ਗਾਰ ਮੇਲੇ ਨੋਜਵਾਨਾਂ ਵਾਸਤੇ ਲਾਹੇਮੰਦ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …