ਅੰਮ੍ਰਿਤਸਰ, 2 ਦਸੰਬਰ (ਸੁਖਬੀਰ ਸਿੰਘ) – ਪਿੰਡ ਚੋਗਾਵਾਂ ਸਾਧਪੁਰ ਤਹਿਸੀਲ ਤਰਸਿੱਕਾ ਵਿਖੇ 17ਵੀਂ ਸਲਾਨਾ ਜਨਰਲ ਮੀਟਿੰਗ ਤੇ ਮਾਝੇ ਦੇ ਕਰਮ ਫਾਰਮਰ ਪ੍ਰੋਡਿਊਸਰ ਕੰਪਨੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ।ਮੁੱਖ ਖੇਤੀਬਾੜੀ ਅਫਸਰ ਡਾ. ਜਤਿੰਦਰ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਜਿਨਾ ਨੇ ਮਾਝੇ ਦੇ ਕਰਮ ਫਾਰਮਰ ਪ੍ਰੋਡਿਊਸਰ ਕੰਪਨੀ ਦੇ ਦਫਤਰ ਦਾ ਉਦਘਾਟਨ ਕੀਤਾ ਗਿਆ।ਕੰਪਨੀ ਦੇ ਚੇਅਰਮੈਨ ਯਾਦਵਿੰਦਰ ਸਿੰਘ, ਮਨਦੀਪ ਕੁਮਾਰ ਤੇ ਅਕਾਊਂਟੈਟ ਗਗਨਦੀਪ ਸਿੰਘ ਖਾਲਸਾ ਵਲੋਂ ਇਹ ਪ੍ਰੋਗਰਾਮ ਸਫਲਤਾ ਪੂਰਵਕ ਅਯੋਜਿਤ ਕੀਤਾ ਗਿਆ।ਚੀਫ ਨੇ ਕਿਸਾਨਾ ਨੂੰ ਹਰ ਤਰਾਂ ਦੀ ਮਦਦ ਦੇਣ ਦਾ ਵਾਅਦਾ ਦਿੱਤਾ ਤੇ ਉਮੀਦ ਕੀਤੀ ਕਿ ਕੰਪਨੀ ਤਰੱਕੀ ਦੀ ਰਾਹ ‘ਤੇ ਤੇਜ਼ੀ ਨਾਲ ਚੱਲੇਗੀ।ਕਿਸਾਨਾਂ ਨੂੰ ਉਹਨਾਂ ਨੇ ਕੰਪਨੀ ਨਾਲ ਜੁੜਨ ਦੀ ਅਪੀਲ ਵੀ ਕੀਤੀ।ਖੇਤੀਬਾੜੀ ਅਫ਼ਸਰ ਸਤਵਿੰਦਰ ਵੀਰ ਸਿੰਘ, ਗੁਰਪ੍ਰੀਤ ਕੌਰ, ਬਲਜਿੰਦਰ ਸਿੰਘ, ਹਰਉਪਿੰਦਰ ਸਿੰਘ, ਕੁਲਵੰਤ ਸਿੰਘ, ਹਰਨੇਕ ਸਿੰਘ ਤੇ ਹੋਰ ਸੀਨੀਅਰ ਆਗੂ ਵੀ ਇਸ ਸਮੇਂ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …