ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਉਣ ਲਈ ਰੋਸ ਪ੍ਰਦਰਸ਼ਨ 15 ਨੂੰ ਸਮਰਾਲਾ ‘ਚ- ਕਾਮਰੇਡ ਜੋਧਾਂ
ਸਮਰਾਲਾ, 5 ਦਸੰਬਰ (ਇੰਦਰਜੀਤ ਸਿੰਘ ਕੰਗ) – ਪਿਛਲੇ ਦਿਨੀਂ ਉਸ ਦਿਨੀਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਲੋਕ ਚੇਤਨਾ ਲਹਿਰ ਪੰਜਾਬ ਦੀ ਅਗਵਾਈ ਵਿੱਚ ਅਲੱਗ ਅਲੱਗ ਮੁੱਦਿਆਂ ਪੁਲਿਸ ਵਧੀਕੀਆਂ, ਟੁੱਟੀਆਂ ਸੜਕਾਂ, ਮਜ਼ਦੂਰਾਂ ‘ਤੇ ਹੋਏ ਲਾਠੀਚਾਰਜ ਦੇ ਸੰਬੰਧ ਵਿੱਚ 28 ਤਰੀਕ ਨੂੰ ਮਾਛੀਵਾੜਾ ਸਹਿਰ ਤੋਂ ਲੋਕ ਜਗਾਓ ਚੇਤਨਾ ਮਾਰਚ ਸ਼ੁਰੂ ਹੋਣਾ ਸੀ।ਆਪਣਾ ਪੰਜਾਬ ਪੁਲਿਸ ਵਲੋਂ ਮਾਰਚ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੱਖ-ਵੱਖ ਆਗੂਆਂ ਜਿਨ੍ਹਾਂ ਵਿੱਚ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਉ, ਸੰਤੋਖ ਸਿੰਘ ਨਾਗਰਾ ਵੇਦ ਚੋਰਾਂ ਦੀਆਂ ਵੱਖ-ਵੱਖ ਥਾਵਾਂ ਤੋਂ ਗ੍ਰਿਫਤਾਰ ਕਰ ਕਰਨ ਉਪਰੰਤ ਮਾਮਲਾ ਦਰਣ ਕਰਕੇ ਲੁਧਿਆਣਾ ਜੇਲ੍ਹ ਭੇਜਿਆ ਗਿਆ ਸੀ।ਇਸ ਸਬੰਧ ਵਿੱਚ ਪੂਰੇ ਪੰਜਾਬ ਭਰ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਇਕ ਜਰੂਰੀ ਮੀਟਿੰਗ ਗੁਰਦੁਆਰਾ ਸਾਹਿਬ ਚੌਂਕ ਸਮਰਾਲਾ ਵਿਖੇ ਹੋਈ ਜਿਸ ਵਿਚ ਜਥੇਬੰਦੀ ਦੇ ਆਗੂਆਂ ਵਲੋਂ ਸੰਘਰਸ਼ ਕਰਦੇ ਆਗਆਂ ਨਾਲ ਹੋਈ ਧੱਕੇਸ਼ਾਹੀ ਤੇ ਬਦਸਲੂਕੀ ਅਤੇ ਦਰਜ਼ ਮਾਮਲਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਗੲ।ਮਾਛੀਵਾੜਾ ਸਾਹਿਬ ਵਿਖੇ ਆਗੂਆਂ ਨੂੰ ਅੱਪਸਬਦ ਬੋਲਣ ਅਤੇ ਧੱਕੇਸਾਹੀ ਕਰਨ ਵਾਲੇ ਡੀ.ਐਸ.ਪੀ ਸਮਰਾਲਾ ਦੇ ਖਿਲਾਫ 15 ਦਸੰਬਰ ਨੂੰ ਵੱਡੇ ਸੰਘਰਸ਼ ਦਾ ਐਲਾਨ ਕੀਤਾ ਗਿਆ।ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾਂ ਅਤੇ ਕਾਮਰੇਡ ਲਛਮਣ ਸਿੰਘ ਨੇ ਕਿਹਾ ਉਸ ਦਾ ਵਤੀਰਾ ਲੋਕ ਅਧਿਕਾਰਾਂ ਤੇ ਸਿੱਧਾ ਡਾਕਾ ਹੈ ਜਥੇਬੰਦੀਆਂ ਇਸ ਨਾਦਰਸਾਹੀ ਵਤੀਰੇ ਦਾ ਡਟ ਕੇ ਵਿਰੋਧ ਕਰਨਗੀਆਂ ਅਤੇ ਆਉਣ ਵਾਲੀ 15 ਤਰੀਕ ਸਮਰਾਲਾ ਸਮੂਹ ਜਥੇਬੰਦੀਆਂ ਵਲੋਂ ਇੱਕ ਬਹੁਤ ਵੱਡਾ ਰੋਸ ਮੁਜ਼ਾਹਰਾ ਵਿਰੋਧ ਕੀਤਾ ਜਾਵੇਗਾ ਜੇਕਰ ਸਰਕਾਰ ਨੇ ਜੇਕਰ ਸਰਕਾਰ ਨੇ ਵਰਿਆਮ ਸਿੰਘ ਕਾਰਵਾਈ ਨਾ ਕੀਤੀ ਤਾਂ ਪੱਕਾ ਮੋਰਚਾ ਸੁਰੂ ਕੀਤਾ ਜਾਵੇਗਾ ਜੇ ਲੋੜ ਪਈ ਤਾਂ ਸੜਕਾਂ ਤੇ ਉਤਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਤੋਂ ਵੱਡਾ ਧੱਕਾ ਹੋਰ ਕੀ ਹੋ ਸਕਦਾ ਹੈ ਕਿ ਕੀ ਜਥੇਬੰਦੀਆਂ ਦੇ ਆਗੂਆਂ ਨੂੰ ਗਿ੍ਰਫਤਾਰ ਕਰਨ ਮੌਕੇ ਸਰੇਆਮ ਧੱਕੇ ਮਾਰੇ ਗਏ ਅਤੇ ਤੇ ਬਿਨਾਂ ਐਸ.ਡੀ.ਐਮ ਦੇ ਪੇਸ਼ ਕਰਿਆਂ ਗੈਰ-ਕਾਨੂੰਨੀ ਢੰਗ ਦੇ ਨਾਲ ਜੇਲ ਭੇਜਿਆ ਗਿਆ।ਮਾਛੀਵਾੜਾ ਸਾਹਿਬ ਤੋਂ ਜਥੇਬੰਦੀਆਂ ਦੇ ਆਗੂਆਂ ਨੂੰ ਗਿ੍ਰਫਤਾਰ ਕਰਨ ਮੌਕੇ ਡੀ.ਐਸ.ਪੀ ਸਮਰਾਲਾ ਵਰਿਆਮ ਸਿੰਘ ਵਲੋਂ ਇਸ ਮੋਰਚੇ ਦੀ ਅਗਵਾਈ ਕਰਨਾ ਆ ਰਹੇ ਲੋਕ ਚੇਤਨਾ ਲਹਿਰ ਪੰਜਾਬ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਦੇ ਖਿਲਾਫ ਜਾਤੀ-ਸੂਚਕ ਸ਼ਬਦ ਵੀ ਬੋਲੇ ਗਏ ਅਤੇ ਸਬਕ ਸਿਖਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਉਸ ਦੀ ਧੱਕੇਸ਼ਾਹੀ ਕਿਸੇ ਵੀ ਹਾਲਤ ਵਿੱਚ ਬਰਦਾਸਤ ਨਹੀਂ ਕੀਤੀ ਜਾਵੇਗੀ ਇਸ ਧੱਕੇਸਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ 15 ਤਰੀਕ ਨੂੰ ਹੋਣ ਵਾਲਾ ਇੱਕਠ ਜਬਰ-ਜੁਲਮ ਖਿਲਾਫ ਸੰਘਰਸ ਦਾ ਮੁੱਢ ਬੱਨੇਗਾ ਕਿਉਂ ਕੇ ਪ੍ਰਦਰਸ਼ਨ ਕਰਨਾ ਮਜ਼ਾਹਰੇ ਕਰਨੇ ਹਰੇਕ ਦਾ ਸੰਵਿਧਾਨਕ ਹੱਕ ਹੈ।ਇਸ ਤਰ੍ਹਾਂ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।
ਇਸ ਮੌਕੇ ਸਾਰਿਆਂ ਵੱਲੋਂ ਸਾਂਝੇ ਤੌਰ ਤੇ ਸਿੱਖ ਸੰਘਰਸ ਕਮੇਟੀ ਦਾ ਗਠਨ ਵੀ ਕੀਤਾ ਗਿਅ।ਜਿਸ ਵਿਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਕਾਂਗਰਸ ਤਰਸੇਮ ਸਿੰਘ ਜੋਧਾ, ਜਮਹੂਰੀ ਕਿਸਾਨ ਸਭਾ ਲਛਮਣ ਸਿੰਘ, ਦੇ ਹਰਦੀਪ ਸਿੰਘ ਗਿਆਸਪੁਰਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਕੁਲਦੀਪ ਸਿੰਘ ਗਰੇਵਾਲ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਕਾਮਰੇਡ ਅਮਰਨਾਥ ਕੂੰਮਕਲਾਂ, ਕਾਮਰੇਡ ਭਜਨ ਸਿੰਘ ਸੀਟੂ, ਐਡਵੋਕੇਟ ਗਗਨਦੀਪ ਸਰਮਾ, ਕੁਲਦੀਪ ਸਿੰਘ ਸਹੋਤਾ ਰਾਸਟਰੀ ਵਾਲਮੀਕਿ ਸਭਾ, ਕੁਲਦੀਪ ਸਿੰਘ ੳਟਾਲਾਂ, ਅਵਤਾਰ ਸਿੰਘ ਭੱਟੀਆ ਪ੍ਰਧਾਨ ਸਹੀਦ ਭਗਤ ਸਿੰਘ ਵਿਚਾਰ ਮੰਚ, ਜਥੇਦਾਰ ਅਮਰਜੀਤ ਸਿੰਘ ਬਾਲਿਓਂ ਪ੍ਰਧਾਨ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਸੰਤੋਖ ਸਿੰਘ ਨਾਗਰਾ, ਦਰਸ਼ਨ ਸਿੰਘ ਮਾਛੀਵਾੜਾ ਪ੍ਰਧਾਨ ਲੋਕ ਸੰਘਰਸ਼ ਕਮੇਟੀ, ਸ਼ਿਵ ਕੁਮਾਰ ਸ਼ਰਮਾ ਭਗਤਾਂ ਮਨੁੱਖੀ ਅਧਿਕਾਰ ਜਨ ਚੇਤਨਾ ਮਿਸ਼ਨ, ਯੂਥ ਆਗੂ ਅਵਤਾਰ ਸਿੰਘ ਢਿੱਲੋਂ, ਰਫੀਕ ਮੁਹੰਮਦ ਆਗੂ ਕਿਸਾਨ ਮਜਦੂਰ ਸੰਘਰਸ਼ ਕਮੇਟੀ, ਜਸਪ੍ਰੀਤ ਕੌਰ ਕੁੱਬੇ, ਕਾਮਰੇਡ ਕੇਵਲ ਸਿੰਘ ਮਜਾਲੀ ਆਦਿ ਸ਼ਾਮਲ ਹਨ।
ਮੀਟਿੰਗ ਵਿਚ ਅਮਰਜੀਤ ਸਿੰਘ ਮਾਛੀਵਾੜਾ, ਦਿਲਬਾਗ ਸਿੰਘ ਖੰਨਾ, ਸਾਧੂ ਸਿੰਘ ਪੰਜੇਟਾ, ਹਰਚੰਦ ਸਿੰਘ, ਗੁਰਮੇਲ ਸਿੰਘ ਸਾਬਕਾ ਸਰਪੰਚ ਚਕੋਹੀ, ਨੀਰਜ਼ ਕੁਮਾਰ ਸਿਆਲਾ, ਬਲਵਿੰਦਰ ਕੁਮਾਰ, ਰਾਜਿੰਦਰ ਸਿੰਘ, ਸਰਬਜੀਤ ਸਿੰਘ ਪੱਪੀ, ਲਕੇਸ਼ ਕੁਮਾਰ, ਕੁਲਦੀਪ ਸਿੰਘ ਗਿੱਲ, ਮੇਵਾ ਸਿੰਘ ਬੌਂਦਲੀ ਆਦਿ ਹਾਜ਼ਰ ਸਨ
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …