Saturday, December 21, 2024

ਕੇ.ਵੀ.ਕੇ ਖੇਤੀ ਸੈਂਟਰ ਸਮਰਾਲਾ ਦੇ ਡਾਇਰੈਕਟਰ ਵਿਰੁੱਧ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਮੈਮੋਰੰਡਮ

ਸਮਰਾਲਾ, 5 ਦਸੰਬਰ (ਇੰਦਰਜੀਤ ਸਿੰਘ ਕੰਗ) -ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ, ਚੰਡੀਗੜ੍ਹ ਰੋਡ ਸਮਰਾਲਾ ਵਿਖੇ ਅੱਜ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਇਕਾਈ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਜਰਨੈਲ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਦੀ ਅਗਵਾਈ ਹੇਠ ਹੋਈ।ਜਿਸ ਦੌਰਾਨ ਕੇ.ਵੀ.ਕੇ ਖੇਤੀਬਾੜੀ ਸੈਂਟਰ ਸਮਰਾਲਾ ਵਿਖੇ ਤਾਇਨਾਤ ਡਾਇਰੈਕਟਰ ਮੱਕੜ ਦੀ ਸਮਰਾਲਾ ਸੈਂਟਰ ਤੋਂ ਬਦਲੀ ਕਰਨ ਸਬੰਧੀ ਸਹਿਮਤੀ ਪ੍ਰਗਟਾਈ ਗਈ।ਇਸ ਦਾ ਮੁੱਖ ਕਾਰਨ ਉਕਤ ਅਫਸਰ ਦੁਆਰਾ ਆਪਣੀ ਡਿਊਟੀ ਸਹੀ ਢੰਗ ਨਾਲ ਨਹੀਂ ਨਿਭਾਈ ਜਾਂਦੀ ਅਤੇ ਕਿਸਾਨਾਂ ਨਾਲ ਵੀ ਵਤੀਰਾ ਸਹੀ ਨਹੀਂ ਹੈ, ਉਕਤ ਡਾਇਰੈਕਟਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਸਬੰਧੀ ਆਪਣੀ ਰਿਪੋਰਟ ਸਹੀ ਤਰੀਕੇ ਨਾਲ ਨਹੀਂ ਭੇਜਦਾ।ਆਪਣੇ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਫੀਲਡ ਵਿੱਚ ਜਾਣ ਲਈ ਗੱਡੀ ਤੱਕ ਵੀ ਨਹੀਂ ਦਿੰਦਾ ਅਤੇ ਝੋਨੇ ਅਤੇ ਗੰਨੇ ਦੀ ਫਸਲ ਲਈ ਕੋਈ ਰਿਪੋਰਟ ਜਾਂ ਸਰਵੇ ਨਹੀਂ ਕੀਤਾ।
ਇਸ ਸਬੰਧੀ ਵਾਈਸ ਚਾਂਸਲਰ ਖੇਤੀ ਯੂਨੀਵਰਸਿਟੀ ਲੁਧਿਆਣਾ ਨੂੰ ਵੀ ਬੇਨਤੀ ਕੀਤੀ ਜਾ ਚੁੱਕੀ ਹੈ।ਬਲਬੀਰ ਸਿੰਘ ਸਿੱਧੂ ਖੀਰਨੀਆਂ ਪ੍ਰਧਾਨ ਨੇ ਆਪਣੇ ਸੰਬੋਧਨ ‘ਚ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਬੰਧੀ ਜਲਦੀ ਹੋਈ ਕਾਰਵਾਈ ਨਾ ਹੋਈ ਤਾਂ ਬੀ.ਕੇ.ਯੂ (ਦੋਆਬਾ) ਇਸ ਵਿਰੁੱਧ ਸੰਘਰਸ਼ ਛੇੜਨ ਲਈ ਮਜਬੂਰ ਹੋਣਾ ਪਵੇਗਾ।ਮੀਟਿੰਗ ਉਪਰੰਤ ਕੇ.ਵੀ.ਕੇ ਖੇਤੀਬਾੜੀ ਸੈਂਟਰ ਸਮਰਾਲਾ ਦੇ ਡਾਇਰੈਕਟਰ ਦੇ ਵਤੀਰੇ ਵਿਰੁੱਧ ਵਿਕਾਸ ਸ਼ਰਮਾ ਤਹਿਸੀਲਦਾਰ ਸਮਰਾਲਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੰਡਮ ਭੇਜਿਆ ਗਿਆ।ਤਹਿਸੀਲਦਾਰ ਸਮਰਾਲਾ ਨੇ ਵਿਸ਼ਵਾਸ਼ ਦਿਵਾਇਆ ਕਿ ਉਨ੍ਹਾਂ ਦੀ ਮੰਗ ਸਬੰਧੀ ਯੋਗ ਕਾਰਵਾਈ ਹਿੱਤ ਇਹ ਮੈਮੋਰੰਡਮ ਮੁੱਖ ਮੰਤਰੀ ਨੂੰ ਭੇਜ ਦਿੱਤਾ ਜਾਵੇਗਾ ਅਤੇ ਕਿਸਾਨਾਂ ਦੀ ਮੁਸ਼ਕਿਲ ਜਲਦੀ ਹੱਲ ਕੀਤੀ ਜਾਵੇਗੀ।
ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਬਲਜੀਤ ਸਿੰਘ ਪ੍ਰਧਾਨ ਬਲਾਕ ਸਮਰਾਲਾ, ਜੀਵਨ ਸਿੰਘ ਸਕੱਤਰ ਮੱਲ ਮਾਜਰਾ, ਗੁਰਪ੍ਰੀਤ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ, ਹੁਸ਼ਿਆਰ ਸਿੰਘ ਬੰਬ, ਹਰਪ੍ਰੀਤ ਸਿੰਘ ਮੱਲ ਮਾਜਰਾ, ਰਾਜਿੰਦਰ ਸਿੰਘ ਮੱਲ ਮਾਜਰਾ, ਹਰਜੀਤ ਸਿੰਘ ਕਟਾਣਾ ਸਾਹਿਬ, ਗੁਰਦੇਵ ਸਿੰਘ ਕਟਾਣਾ ਸਾਹਿਬ, ਸੁਖਰਾਜ ਸਿੰਘ ਕਟਾਣਾ ਸਾਹਿਬ, ਸੁਖਦੇਵ ਸਿੰਘ ਕਟਾਣਾ ਸਾਹਿਬ, ਜਸਮੇਰ ਸਿੰਘ, ਦਵਿੰਦਰ ਸਿੰਘ, ਸੁਖਵੀਰ ਸਿੰਘ ਕਕਰਾਲਾ, ਰਣਵੀਰ ਸਿੰਘ ਧਾਦਲੀ ਮੱਲ ਮਾਜਰਾ, ਗੁਰਪ੍ਰੀਤ ਸਿੰਘ ਸੇਖੋਂ, ਬਹਾਦਰ ਸਿੰਘ ਮੰਜਾਲੀ ਖੁਰਦ, ਕਰਨੈਲ ਸਿੰਘ ਮੱਲ ਮਾਜਰਾ, ਬਲਜੀਤ ਸਿੰਘ ਮੱਲ ਮਾਜਰਾ, ਅਮਰਜੀਤ ਸਿੰਘ ਟੋਡਰਪੁਰ, ਜੀਤ ਸਿੰਘ ਟੋਡਰਪੁਰ, ਚਰਨ ਸਿੰਘ ਸਮਰਾਲਾ, ਅਵਤਾਰ ਸਿੰਘ ਅਜਲੌਦ, ਜਸਪਾਲ ਸਿੰਘ ਕਕਰਾਲਾ ਆਦਿ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …