Wednesday, May 22, 2024

ਯੂਥ ਕਾਂਗਰਸ ਨੇ ਲੱਡੂ ਵੰਡ ਮਨਾਈ ਹਿਮਾਚਲ ਜਿੱਤ ਦੀ ਖੁਸ਼ੀ

ਭੀਖੀ, 9 ਦਸੰਬਰ (ਕਮਲ ਜ਼ਿੰਦਲ) – ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੀ ਬਹੁਮਤ ਦੀ ਸਰਕਾਰ ਬਣਨ ਦੀ ਖੁਸ਼ੀ ਵਿੱਚ ਯੂਥ ਕਾਂਗਰਸ ਮਾਨਸਾ ਵਲੋਂ ਕਾਂਗਰਸੀ ਨੇਤਾ ਚੁਸਪਿੰਦਰਬੀਰ ਸਿੰਘ ਚਹਿਲ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਲਖਵਿੰਦਰ ਬੱਛੋਆਣਾ ਅਤੇ ਵਾਇਸ ਪ੍ਰਧਾਨ ਕਰਮਵੀਰ ਗੁੜਥੜੀ ਅਤੇ ਮਾਨਸਾ ਸਹਿਰੀ ਪ੍ਰਧਾਨ ਰਜਨੀਸ਼ ਸ਼ਰਮਾ, ਗੁਰਪ੍ਰੀਤ ਸਿੰਘ ਭੀਖੀ, ਬਲਰਾਜ ਕੁਮਾਰ ਭੀਖੀ, ਸਹਿਰੀ ਪ੍ਰਧਾਨ ਗੁਰੀ ਸਿੰਘ, ਗੁਰਪ੍ਰੀਤ ਸਿੰਘ ਬਰ੍ਹੇ ਅਤੇ ਹੋਰ ਸੀਨੀਅਰ ਕਾਗਰਸੀ ਆਗੂ ਵੀ ਹਾਜ਼ਰ ਸਨ।

Check Also

23 ਮਈ ਤੋਂ ਈ.ਵੀ.ਐਮ ਅਤੇ ਵੀ.ਵੀ.ਪੈਟ ਦੀ ਕਮਸ਼ਿਨਿੰਗ ਦਾ ਕੰਮ ਸ਼ੁਰੂ- ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਲੋਕ ਸਭਾ ਚੋਣਾ-2024 ਦੇ ਸੱਤਵੇਂ ਗੇੜ ‘ਚ ਪੰਜਾਬ ਵਿੱਚ …