Saturday, April 20, 2024

ਪਿੰਡਾਂ ਦੇ ਵਿਕਾਸ ਨਾਲ ਸੰਭਵ ਹੋਵੇਗਾ ਪੰਜਾਬ ਦਾ ਵਿਕਾਸ – ਮਨਦੀਪ ਟਾਂਗਰਾ

ਪਾਈਟੈਕਸ ਮੇਲੇ ਦੌਰਾਨ ਕੀਤਾ ਐਂਟਰਪੈਨਿਓਰਸ਼ਿਪ ਕਾਨਕਲੇਵ ਦਾ ਆਯੋਜਨ

ਅੰਮ੍ਰਿਤਸਰ, 9 ਦਸੰਬਰ (ਸੁਖਬੀਰ ਸਿੰਘ) – ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਆਯੋਜਿਤ ਕੀਤੇ ਜਾ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਦੌਰਾਨ ਆਯੋਜਿਤ ਐਂਟਰਪੈਨਿਓਰਸ਼ਿਪ ਕਾਨਕਲੇਵ ਦੌਰਾਨ ਵਿਸੇਸ ਤੌਰ ਤੇ ਪ੍ਰੋਗਰਾਮ ਵਿੱਚ ਸਿਰਕਤ ਕਰਨ ਆਈ ਸਿੰਬਾ ਕੁਆਰਟਜ਼ ਦੀ ਸੰਸਥਾਪਕ ਅਤੇ ਸਫਲ ਮਹਿਲਾ ਉਦਮੀ ਮਨਦੀਪ ਕੌਰ ਟਾਂਗਰਾਂ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਨਾਲ ਹੀ ਪੰਜਾਬ ਦਾ ਵਿਕਾਸ ਸੰਭਵ ਹੈ।ਜਿਸ ਤਰਾਂ ਸ਼ਹਿਰਾਂ ਵਿੱਚ ਸਰਕਾਰ ਵਲੋਂ ਸਕੀਮਾਂ ਐਲਾਣੀਆਂ ਜਾਂਦੀਆਂ ਹਨ ਉਸੇ ਤਰਾਂ ਤੇ ਪੰਜਾਬ ਦੇ ਪਿੰਡਾਂ ਲਈ ਵੀ ਸਪੈਸਲ ਸਕੀਮਾਂ ਦਾ ਐਲਾਨ ਕੀਤਾ ਜਾਵੇ।
ਉਨਾਂ ਦੱਸਿਆ ਕਿ ਉਨਾਂ ਦੀ ਕੰਪਨੀ ਵਿੱਚ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੋ ਵੀ ਆਈ.ਟੀ ਨਾਲ ਜੁੜੇ ਨੌਜਵਾਨ ਨੌਕਰੀ ਕਰਨ ਲਈ ਆ ਰਹੇ ਹਨ, ਜਿਨਾਂ ਨੂੰ ਵਧੀਆਂ ਤਨਖਾਹਾਂ ਦੇ ਕੇ ਕੰਮ ਕਰਵਾਇਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਅਜਿਹਾ ਕਰਨ ਦੇ ਨਾਲ ਉਨਾਂ ਦੇ ਪਿੰਡ ਦਾ ਆਰਥਿਕ ਵਿਕਾਸ ਵੀ ਹੋ ਰਿਹਾ ਹੈ, ਕਿਉਂਕਿ ਜੋ ਵੀ ਨੌਜਵਾਨ ਪਿੰਡ ਵਿੱਚ ਆ ਕੇ ਨੌਕਰੀ ਕਰਦੇ ਹਨ ਅਤੇ ਆਪਣੇ ਰਹਿਣ ਅਤੇ ਖਾਣ-ਪੀਣ ਦਾ ਖਰਚਾ ਵੀ ਪਿੰਡਾਂ ਵਿੱਚ ਹੀ ਹੁੰਦਾ ਹੈ ਜਿਸ ਦੇ ਨਾਲ ਪਿੰਡਾਂ ਦਾ ਆਰਥਿਕ ਵਿਕਾਸ ਹੁੰਦਾ ਹੈ।
ਐਮ.ਐਸ.ਐਮ.ਈ ਦੇ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਐਮ.ਐਸ.ਐਮ.ਈ ਖੇਤਰ ਨੂੰ ਉਤਸ਼ਾਹਿਤ ਕਰਨ ਦੇ ਲਈ ਟੀ.ਸੀ.ਈ.ਸੀ ਯੋਜਨਾ ਲਾਗੂ ਕੀਤੀ ਜਾ ਰਹੀ ਹੈ।ਜਿਸ ਦੇ ਤਹਿਤ ਦੇਸ਼ ਭਰ ਵਿੱਚ 20 ਤਕਨੀਕੀ ਸੈਂਟਰ ਅਤੇ 100 ਐਕਸਟੈਂਸ਼ਨ ਸੈਂਟਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਸ਼ਰਮਾ ਨੇ ਕਿਹਾ ਕਿ ਦੇਸ਼ ਦੇ ਸਨਅਤਕਾਰਾਂ ਨੂੰ ਤਕਨੀਕੀ ਮਾਹਿਰ ਉਪਲੱਬਧ ਕਰਵਾਉਣ ਅਤੇ ਐਮ.ਐਸ.ਐਮ.ਈ ਖੇਤਰ ਨੂੰ ਮਜ਼ਬੂਤ ਕਰਨ ਲਈ ਸਰਕਾਰ ਵਲੋਂ ਕਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ।
ਸਿਡਬੀ ਦੇ ਡਿਪਟੀ ਜਨਰਲ ਮੈਨੇਜਰ ਤਾਮਿਰ ਹਰਨ ਰਸ਼ਮੀ ਸਮਦ ਨੇ ਪਾਈਟੈਕਸ ਲਗਾਏ ਮੇਲੇ ਦੀ ਪ੍ਰੰਸਸਾ ਕਰਦਿਆਂ ਕਿਹਾ ਕਿ ਅਜਿਹੇ ਮੇਲਿਆਂ ਨਾਲ ਉਦਯੋਗਪਤੀਆਂ ਨੂੰ ਲਾਭ ਮਿਲਦਾ ਹੈ।ਵਿਨੀਤ ਕੁਮਾਰ ਖੁਰਾਣਾ ਸੀ.ਈ.ਓ ਸਟਾਰਟਅਪ ਐਕਸੀਲੈਰਟਰ ਚੈਬਰ ਆਫ ਕਾਮਰਸ਼, ਡਾ. ਪੀ. ਪ੍ਰਸਾਦ ਡਿਪਟੀ ਡੀਨ ਸਹਾਇਕ ਪ੍ਰੋਫੈਸਰ ਖਾਲਸਾ ਕਾਲਜ਼ ਆਫ ਇਜਨੀਅਰਿੰਗ ਅਤੇ ਤਕਨਾਲੋਜੀ ਅੰਮ੍ਰਿਤਸਰ, ਕੰਵਰ ਸੁਖਜਿੰਦਰ ਸਿੰਘ ਛਤਵਾਲ, ਡਾਇਰੈਕਟਰ ਪ੍ਰੋਜੈਕਟਰ ਡਿਵਲੈਪਮੈਂਟ, ਸਨ ਫਾਊਡੈਸ਼ਨ ਨੇ ਆਪਣੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਪੰਜਾਬ ਚੈਪਟਰ ਦੇ ਚੇਅਰਮੈਨ ਆਰ.ਐਸ ਸਚਦੇਵਾ ਚੇਅਰ ਪੰਜਾਬ ਸਟੇਟ ਚੈਪਟਰ ਪੀ.ਐਚ.ਡੀ ਚੈਂਬਰ ਆਫ ਕਾਮਰਸ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦੇ ਹੋਏ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …